ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਦੇਸ਼ ਭਰ ਵਿੱਚ ਟੋਲ ਪਲਾਜ਼ਾ ਟੋਲ ਪਲਾਜ਼ਾ ‘ਤੇ ਵਾਹਨਾਂ ਦੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਸਨੇ ਕਿਹਾ ਹੈ ਕਿ ਹਰੇਕ ਵਾਹਨ ਨੂੰ 10 ਸੈਕਿੰਡ ਵਿੱਚ ਸੇਵਾ ਦੇ ਦਿੱਤੀ ਜਾਣੀ ਚਾਹੀਦੀ ਹੈ। ਰਾਜ ਮਾਰਗ ‘ਤੇ ਵਾਹਨਾਂ ਦੇ ਦਬਾਅ ਦੇ ਉੱਚੇ ਸਮੇਂ ‘ਤੇ ਵੀ ਇਹ ਡੈੱਡਲਾਈਨ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਵਾਹਨਾਂ ਨੂੰ ਕਤਾਰ ਵਿੱਚ ਘੱਟੋ-ਘੱਟ ਸਮੇਂ ਦਾ ਇੰਤਜ਼ਾਰ ਕਰਨਾ ਪਵੇ।
ਇਹ ਵੀ ਪੜ੍ਹੋ: ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਫ਼ਿਰ ਲਿਖਿਆ ਇੱਕ ਪੱਤਰ, ਕਿਹਾ…
NHAI ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਹਦਾਇਤਾਂ ਵਿੱਚ ਟੋਲ ਪਲਾਜ਼ਾ ‘ਤੇ ਵਾਹਨਾਂ ਦੀ 100 ਮੀਟਰ ਤੋਂ ਵੱਧ ਕਤਾਰਾਂ ਨਾ ਲੱਗਣ ਨੂੰ ਲੈ ਕੇ ਆਵਾਜਾਈ ਦੇ ਨਿਰਵਿਘਨ ਪ੍ਰਵਾਹ ਨੂੰ ਵੀ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਕਿਹਾ, “ਫਾਸਟੈਗ ਦੇ ਲਾਜ਼ਮੀ ਕੀਤੇ ਜਾਣ ਤੋਂ ਬਾਅਦ ਹਾਲਾਂਕਿ ਜ਼ਿਆਦਾਤਰ ਟੌਲ ਪਲਾਜ਼ਾ ‘ਤੇ ਇੰਤਜ਼ਾਰ ਦਾ ਸਮਾਂ ਬਿਲਕੁਲ ਵੀ ਨਹੀਂ ਹੈ ।
ਜੇ ਕਿਸੇ ਕਾਰਨ ਕਰਕੇ ਟੋਲ ‘ਤੇ ਵਾਹਨਾਂ ਦੀ ਕਤਾਰ 100 ਮੀਟਰ ਤੋਂ ਵੱਧ ਹੁੰਦੀ ਹੈ ਤਾਂ ਉਸ ਸਥਿਤੀ ਵਿੱਚ ਸਾਰੇ ਵਾਹਨਾਂ ਨੂੰ ਬਿਨ੍ਹਾਂ ਟੋਲ ਦਿੱਤੇ ਜਾਣ ਦੀ ਇਜ਼ਾਜ਼ਤ ਹੋਵੇਗੀ, ਜਦੋਂ ਤੱਕ ਟੋਲ ਪਲਾਜ਼ਾ ਤੋਂ ਵਾਹਨਾਂ ਦੀ ਕਤਾਰ 100 ਮੀਟਰ ਦੇ ਅੰਦਰ ਵਾਪਸ ਨਹੀਂ ਪਹੁੰਚ ਜਾਂਦੀ।”
ਇਹ ਵੀ ਪੜ੍ਹੋ: ਪੁਲਿਸ ਦੀ ਗ੍ਰਿਫ਼ਤ ‘ਚ ਆਇਆ PNB ਘਪਲੇ ਦਾ Mastermind ਮੇਹੁਲ ਚੋਕਸੀ
NHAI ਨੇ ਕਿਹਾ ਕਿ ਸਾਰੇ ਟੋਲ ਪਲਾਜ਼ਾ ‘ਤੇ 100 ਮੀਟਰ ਦੀ ਦੂਰੀ ਦਾ ਪਤਾ ਲਗਾਉਣ ਲਈ ਪੀਲੇ ਰੰਗ ਨਾਲ ਇੱਕ ਲਕੀਰ ਬਣਾਈ ਜਾਵੇਗੀ। ਇਹ ਕਦਮ ਟੋਲ ਪਲਾਜ਼ਾ ਆਪ੍ਰੇਟਰਾਂ ਵਿੱਚ ਜਵਾਬਦੇਹੀ ਦੀ ਇੱਕ ਹੋਰ ਭਾਵਨਾ ਪੈਦਾ ਕਰਨ ਲਈ ਹੈ । NHAI ਦੇ ਅਨੁਸਾਰ ਉਸ ਨੇ ਫਰਵਰੀ 2021 ਦੇ ਅੱਧ ਤੋਂ 100 ਪ੍ਰਤੀਸ਼ਤ ਨਕਦ ਰਹਿਤ ਟੋਲਿੰਗ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ ਹੈ। NHAI ਦੇ ਟੌਲ ਪਲਾਜ਼ਾ ‘ਤੇ ਫਾਸਟੈਗ ਦੀ ਉਪਲਬਧਤਾ ਕੁੱਲ ਮਿਲਾ ਕੇ 96 ਪ੍ਰਤੀਸ਼ਤ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਵਿੱਚ 99% ਤੱਕ ਪਹੁੰਚ ਗਈ ਹੈ।
ਉਨ੍ਹਾਂ ਕਿਹਾ, “ਦੇਸ਼ ਵਿੱਚ ਇਲੈਕਟ੍ਰਾਨਿਕ ਮਾਧਿਅਮ ਨਾਲ ਵਧਦੇ ਟੋਲ ਸੰਗ੍ਰਹਿ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ 10 ਸਾਲਾਂ ਦੌਰਾਨ ਟ੍ਰੈਫਿਕ ਦੇ ਅਨੁਮਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਟੋਲ ਪਲਾਜ਼ਾ ਦੇ ਆਕਾਰ ਅਤੇ ਉਸਾਰੀ ‘ਤੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਟੋਲ ਵਸੂਲੀ ਪ੍ਰਣਾਲੀ ਨੂੰ ਕੁਸ਼ਲ ਬਣਾਇਆ ਜਾ ਸਕੇ ।”
ਇਹ ਵੀ ਦੇਖੋ: ਮੋਦੀ ਦੇ 7 ਸਾਲ ‘ਤੇ ਕਿਸਾਨੀ ਸੰਘਰਸ਼ ਦੇ 6 ਮਹੀਨੇ ਭਾਰੂ, ਦੇਖੋ ਕਿਵੇਂ ਫੇਲ੍ਹ ਹੋ ਰਹੀ ਸਰਕਾਰ !