ਮਹਾਨ ਭਾਰਤੀ ਐਥਲੀਟ ਮਿਲਖਾ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ । ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਲਖਾ ਸਿੰਘ ਆਕਸੀਜਨ ’ਤੇ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ ।
ਮਿਲਖਾ ਸਿੰਘ ਨੂੰ ਹਸਪਤਾਲ ਦੇ ICU ਤੋਂ ਬਾਹਰ ਲਿਆਉਂਦਾ ਗਿਆ ਜਿੱਥੇ ਉਨ੍ਹਾਂ ਦਾ ਕੋਵਿਡ ਨਮੂਨੀਆ ਦਾ ਇਲਾਜ ਚੱਲ ਰਿਹਾ ਸੀ। ਹਸਪਤਾਲ ਨੇ ਮਿਲਖਾ ਸਿੰਘ ਦੀ ਸਿਹਤ ਸਬੰਧੀ ਅਪਡੇਟ ਜਾਰੀ ਕਰ ਇਸ ਬਾਰੇ ਜਾਣਕਾਰੀ ਦਿੱਤੀ ।
ਡਾਕਟਰਾਂ ਅਨੁਸਾਰ ICU ਤੋਂ ਬਾਹਰ ਆਉਣਾ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਦਾ ਸੰਕੇਤ ਹੈ। ਮਿਲਖਾ ਸਿੰਘ ਦੀ 82 ਸਾਲਾਂ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਨੂੰ ਵੀ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਮਿਲਖਾ ਸਿੰਘ ਦਾ ਇਲਾਜ ਚੱਲ ਰਿਹਾ ਹੈ।
ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਆਪਣੇ ਅਪਡੇਟ ਵਿੱਚ ਕਿਹਾ, “ਮਿਲਖਾ ਸਿੰਘ ਆਕਸੀਜਨ ਸਪੋਰਟ ‘ਤੇ ਹਨ ਪਰ ਉਨ੍ਹਾਂ ਦੀ ਸਥਿਤੀ ਸਥਿਰ ਹੈ । ਹਾਲਾਂਕਿ, ਉਹ ਕਮਜ਼ੋਰ ਹਨ ਅਤੇ ਅਸੀਂ ਉਨ੍ਹਾਂ ਨੂੰ ਖਾਣ ਦੀ ਮਾਤਰਾ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।”
ਇਹ ਵੀ ਪੜ੍ਹੋ: ਕੈਲੇਫੋਰਨੀਆ ਦੇ ਸੇਨ ਜੋਸ ਸ਼ਹਿਰ ‘ਚ ਗੋਲੀਬਾਰੀ, ਇੱਕ ਪੰਜਾਬੀ ਸਣੇ 8 ਲੋਕਾਂ ਦੀ ਮੌਤ
ਇਸ ਬਾਰੇ ਹਸਪਤਾਲ ਨੇ ਕਿਹਾ, ‘‘ਅੱਜ ਅਸੀਂ ਉਨ੍ਹਾਂ ਨੂੰ ਆਈਸੀਯੂ ਤੋਂ ਕੱਢ ਕੇ ਕਮਰੇ ਵਿੱਚ ਲਿਆਏ ਹਾਂ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਨਾਲ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਕੋਵਿਡ ਨਿਮੋਨੀਆ ਕਾਰਨ ਅੱਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।”
ਇਹ ਵੀ ਦੇਖੋ: ਮੋਦੀ ਦੇ 7 ਸਾਲ ‘ਤੇ ਕਿਸਾਨੀ ਸੰਘਰਸ਼ ਦੇ 6 ਮਹੀਨੇ ਭਾਰੂ, ਦੇਖੋ ਕਿਵੇਂ ਫੇਲ੍ਹ ਹੋ ਰਹੀ ਸਰਕਾਰ !