ਪਾਕਿਸਤਾਨ ਦੇ ਸਿੰਧ ਸੂਬੇ ਦੀ ਵਿਧਾਨ ਸਭਾ ਵਿੱਚ ਬੱਚਿਆਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਇੱਕ ਬਿੱਲ ਦਾ ਡਰਾਫਟ ਪੇਸ਼ ਕੀਤਾ ਗਿਆ ਹੈ । ਜਿਸ ਵਿੱਚ ਵਿਆਹ ਨੂੰ ਲਾਜ਼ਮੀ ਬਣਾਉਣ ਦੀ ਰੂਪ-ਰੇਖਾ ਦਿੱਤੀ ਗਈ ਹੈ।
ਜੇਕਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਪਾਕਿਸਤਾਨ ਵਿੱਚ 18 ਸਾਲ ਦੀ ਉਮਰ ਵਾਲਿਆਂ ਲਈ ਵਿਆਹ ਕਰਨਾ ਲਾਜ਼ਮੀ ਹੋ ਜਾਵੇਗਾ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਵੀ ਵਿਵਸਥਾ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੈਲੇਫੋਰਨੀਆ ਦੇ ਸੇਨ ਜੋਸ ਸ਼ਹਿਰ ‘ਚ ਗੋਲੀਬਾਰੀ, ਇੱਕ ਪੰਜਾਬੀ ਸਣੇ 8 ਲੋਕਾਂ ਦੀ ਮੌਤ
ਸੂਬਾਈ ਵਿਧਾਨਸਭਾ ਦੇ ਮੁਤਾਹਿਦਾ ਮਜਲਿਸ-ਏ-ਅਮਲ (MMA) ਦੇ ਮੈਂਬਰ ਸੈਅਦ ਅਬਦੁੱਲ ਰਸ਼ੀਦ ਨੇ ਸਿੰਧ ਵਿਧਾਨਸਭਾ ਹੈੱਡਕੁਆਰਟਰ ਨੂੰ ਸਿੰਧ ਲਾਜ਼ਮੀ ਵਿਆਹ ਐਕਟ 2021 ਦਾ ਇੱਕ ਡਰਾਫਟ ਪੇਸ਼ ਕੀਤਾ।
ਜਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਬਾਲਗਾਂ ਦੇ ਮਾਪਿਆਂ ਜਿਨ੍ਹਾਂ ਦੀ ਉਮਰ 18 ਸਾਲ ਦੀ ਉਮਰ ਦੇ ਬਾਅਦ ਵੀ ਵਿਆਹ ਨਾ ਹੋਇਆ ਹੋਵੇ ਤਾਂ ਉਨ੍ਹਾਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਇਸ ਦੀ ਦੇਰੀ ਦੇ ਉਚਿਤ ਕਾਰਨ ਨਾਲ ਇੱਕ ਸਹੁੰ ਪੱਤਰ ਪੇਸ਼ ਕਰਨਾ ਹੋਵੇਗਾ ।
ਦਰਅਸਲ, ਪ੍ਰਸਤਾਵਿਤ ਬਿੱਲ ਦੇ ਡਰਾਫਟ ਵਿੱਚ ਕਿਹਾ ਗਿਆ ਹੈ ਕਿ ਸਹੁੰ ਪੱਤਰ ਪੇਸ਼ ਕਰਨ ਵਿੱਚ ਅਸਫਲ ਰਹਿਣ ਵਾਲੇ ਮਾਪਿਆਂ ਨੂੰ 500 ਰੁਪਏ ਜੁਰਮਾਨਾ ਦੇਣਾ ਹੋਵੇਗਾ । ਰਸ਼ੀਦ ਅਨੁਸਾਰ ਜੇਕਰ ਬਿੱਲ ਨੂੰ ਕਾਨੂੰਨ ਬਣਾਉਣ ਲਈ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਸਮਾਜ ਵਿੱਚ ਖੁਸ਼ਹਾਲੀ ਆਵੇਗੀ ।
ਦੱਸ ਦੇਈਏ ਕਿ ਪ੍ਰਸਤਾਵਿਤ ਬਿੱਲ ਪੇਸ਼ ਹੋਣ ਦੇ ਬਾਅਦ ਜਾਰੀ ਇੱਕ ਵੀਡੀਓ ਵਿੱਚ ਰਸ਼ੀਦ ਨੇ ਕਿਹਾ ਕਿ ਦੇਸ਼ ਵਿੱਚ ਸਮਾਜਿਕ ਬੁਰਾਈਆਂ, ਬੱਚਿਆਂ ਨਾਲ ਬਲਾਤਕਾਰ, ਅਨੈਤਿਕ ਗਤੀਵਿਧੀਆਂ ਅਤੇ ਅਪਰਾਧ ਵੱਧ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਬੁਰਾਈਆਂ ਨੂੰ ਕੰਟਰੋਲ ਕਰਨ ਲਈ ਮੁਸਲਿਮ ਪੁਰਸ਼ਾਂ ਅਤੇ ਔਰਤਾਂ ਨੂੰ 18 ਸਾਲ ਦੀ ਉਮਰ ਵਿਚ ਵਿਆਹ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਇਹ ਵੀ ਦੇਖੋ: ਮੋਦੀ ਦੇ 7 ਸਾਲ ‘ਤੇ ਕਿਸਾਨੀ ਸੰਘਰਸ਼ ਦੇ 6 ਮਹੀਨੇ ਭਾਰੂ, ਦੇਖੋ ਕਿਵੇਂ ਫੇਲ੍ਹ ਹੋ ਰਹੀ ਸਰਕਾਰ !