girl suffering from corona and fungus: ਦੇਸ਼ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ।ਰੋਜ਼ਾਨਾ ਕੋਰੋਨਾ ਦੇ ਰਿਕਾਰਡ ਤੋੜ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਦੇਸ਼ ‘ਚ ਕਿਤੇ ਆਕਸੀਜਨ ਅਤੇ ਕਿਤੇ ਹਸਪਤਾਲਾਂ ‘ਚ ਬੈੱਡਾਂ ਦੀ ਕਮੀ ਕਾਰਨ ਮਰੀਜ਼ ਮਰ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਕੋਰੋਨਾ ਅਤੇ ਫੰਗਸ ਤੋਂ ਪੀੜਤ ਹੈ।
ਜਿਸਦਾ ਨਾਮ ਸਨੇਹਾ ਹੈ ਦੀ ਹਾਲਤ ਬਹੁਤ ਖਰਾਬ ਹੈ।ਜਿਸ ਨੂੰ ਇਲਾਜ ਲਈ ਇੰਜੈਕਸ਼ਨ ਦੀ ਲੋੜ ਹੈ ਪਰ ਟੀਕਾ ਕਿਤੋਂ ਵੀ ਨਹੀਂ ਮਿਲ ਰਿਹਾ।ਜਿਸਦੇ ਚੱਲਦਿਆਂ ਇਸ ਬੀਮਾਰ ਲੜਕੀ ਨੇ ਸੀਐੱਮ ਸ਼ਿਵਰਾਜ ਅਤੇ ਪੀਐੱਮ ਮੋਦੀ ਨੂੰ ਮੱਦਦ ਕਰਨ ਦੀ ਗੁਹਾਰ ਲਗਾਈ ਹੈ।ਉਸਦਾ ਕਹਿਣਾ ਹੈ ਕਿ ਉਸ ਨੂੰ ਜਲਦੀ ਤੋਂ ਜਲਦੀ ਟੀਕਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਇਸ ਖਤਰਨਾਕ ਬਿਮਾਰੀ ਨੂੰ ਮਾਤ ਦੇ ਸਕੇ।
ਇਹ ਵੀ ਪੜੋ:ਰਾਹਤ ਵਾਲੀ ਖਬਰ : ਦਿੱਲੀ ‘ਚ 2 ਫੀਸਦੀ ਤੋਂ ਹੇਠਾਂ ਆਈ Infection ਰੇਟ, 24 ਘੰਟਿਆਂ ਦੌਰਾਨ ਸਾਹਮਣੇ ਆਏ 1491 ਨਵੇਂ ਕੇਸ
ਦੱਸਣਯੋਗ ਹੈ ਕਿ ਇਹ 27 ਮਾਰਚ ਤੋਂ ਬਾਅਦ ਦੀ ਸਭ ਤੋਂ ਘੱਟ ਦਰ ਹੈ। ਤਾਜ਼ਾ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 1491 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 130 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵੀ 15 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਦੱਸੀ ਗਈ ਹੈ, ਮੌਤ ਦਰ ਘੱਟ ਕੇ 1.67 ਫੀਸਦੀ ਰਹਿ ਗਈ ਹੈ। ਇਸਦੇ ਨਾਲ ਹੀ, 6 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ, ਸਰਗਰਮ ਮਰੀਜ਼ਾਂ ਦੀ ਗਿਣਤੀ ਵਿੱਚ 20 ਹਜ਼ਾਰ ਦੀ ਕਮੀ ਆਈ ਹੈ।
ਇਹ ਵੀ ਪੜੋ:ਕੱਲਾ ਟਰੈਕਟਰ ‘ਤੇ ਜਾ ਕੇ ਵਿਆਹ ਲਿਆਇਆ ਲਾੜੀ, ਟਰੈਕਟਰ ‘ਤੇ ਬੈਠੀ ਸੱਜਰੀ ਜੋੜੀ ਨਾਲ ਖਾਸ ਗੱਲਬਾਤ