ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ, ਹਾਲਾਂਕਿ ਕੇ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕੁੱਝ ਕਮੀ ਆਈ ਹੈ। ਪਰ ਮੌਤਾਂ ਦਾ ਸਿਲਸਲਾ ਅਜੇ ਵੀ ਜਾਰੀ ਹੈ।
ਇਸ ਦੌਰਾਨ ਵਿਰੋਧੀ ਪਾਰਟੀਆਂ ਵੀ ਕੋਰੋਨਾ ਤਬਾਹੀ ਲਈ ਮੋਦੀ ਸਰਕਾਰ ‘ਤੇ ਨਿਰੰਤਰ ਨਿਸ਼ਾਨਾ ਸਾਧ ਰਹੀਆਂ ਹਨ। ਹੁਣ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਧ ਰਹੀ ਮਹਿੰਗਾਈ, ਕੋਰੋਨਾ ਵਾਇਰਸ ਦੇ ਟੀਕੇ ਦੀ ਘਾਟ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਜਨਤਾ ਇਨ੍ਹਾਂ ਚੀਜ਼ਾਂ ਤੋਂ ਪਰੇਸ਼ਾਨ ਹੈ ਜਦਕਿ ਸਰਕਾਰ ਸੋਸ਼ਲ ਮੀਡੀਆ ‘ਤੇ ਰੋਕ ਲਗਾਉਣ ਅਤੇ ਆਪਣੇ ਝੂਠੇ ਅਕਸ ਨੂੰ ਚਮਕਾਉਣ ਵਿੱਚ ਲੱਗੀ ਹੋਈ ਹੈ।
ਰਾਹੁਲ ਨੇ ਟਵੀਟ ਕਰ ਕਿਹਾ, “ਕੇਂਦਰ ਸਰਕਾਰ ਦੀ ਤਰਜੀਹ- ਸੋਸ਼ਲ ਮੀਡੀਆ, ਝੂਠਾ ਅਕਸ .. ਜਨਤਕ ਤਰਜੀਹ – ਰਿਕਾਰਡ ਤੋੜ ਮਹਿੰਗਾਈ, ਕੋਰੋਨਾ ਵੈਕਸੀਨ। ਇਹ ਕਿਹੋ ਜਿਹੇ ਚੰਗੇ ਦਿਨ!” ਜ਼ਿਕਰਯੋਗ ਹੈ ਕੇ ਕੋਰੋਨਾ ਵਾਇਰਸ ਸੰਕਟ ਦੇ ਸਮੇਂ, ਮਹਿੰਗਾਈ ਨਿਰੰਤਰ ਵੱਧ ਰਹੀ ਹੈ। ਲੋਕ ਇਸ ਤੋਂ ਪਰੇਸ਼ਾਨ ਹਨ। ਸਰਕਾਰੀ ਅੰਕੜਿਆਂ ਅਨੁਸਾਰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਪਿਛਲੇ ਇੱਕ ਦਹਾਕੇ ਵਿੱਚ ਆਪਣੇ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਖਾਣ ਵਾਲੇ ਤੇਲ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਔਸਤਨ 19 ਤੋਂ 52 ਫੀਸਦੀ ਵਧੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਨੇ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਤੋਂ ਹਟਾਈ PM ਮੋਦੀ ਦੀ ਫੋਟੋ, ਜਾਣੋ ਕੀ ਹੈ ਕਾਰਨ
ਦੂਜੇ ਪਾਸੇ, ਸਰਕਾਰ ਸੋਸ਼ਲ ਮੀਡੀਆ ਲਈ ਨਵੇਂ ਡਿਜੀਟਲ ਕਾਨੂੰਨ ਲੈ ਕੇ ਆਈ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਨਵੇਂ ਕਾਨੂੰਨ ਰਾਹੀਂ ਸੋਸ਼ਲ ਮੀਡੀਆ ‘ਤੇ ਰੋਕ ਲਗਾਉਣਾ ਚਾਹੁੰਦੀ ਹੈ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਨਜਿੱਠਣ ਵਿੱਚ ਅਸਫਲ ਰਹੀ ਸਰਕਾਰ ਹੁਣ ਆਲੋਚਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਸੋਸ਼ਲ ਮੀਡੀਆ ‘ਤੇ ਰੋਕ ਲਗਾਉਣਾ ਚਾਹੁੰਦੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਸਰਕਾਰ ਸਿਰਫ ਆਪਣਾ ਅਕਸ ਚਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਦੇਖੋ : Gym ਵਾਲਿਆਂ ਦੇ ਹੱਕ ‘ਚ ਖੜੇ Mandeep Singh Manna ਨੇ Captain ਤੋਂ ਲੈ ਕੇ ਕਾਂਊਸਲਰ ਤੱਕ ਉਧੇੜ ਸੁੱਟੇ