during blood vomit occur in pregnancy: ਪ੍ਰੈਗਨੇਂਸੀ ਦੌਰਾਨ ਔਰਤਾਂ ਦੇ ਸਰੀਰ ‘ਚ ਬਹੁਤ ਸਾਰੇ ਬਦਲਾਅ ਆਉਂਦੇ ਹਨ।ਇਸਦੇ ਕਾਰਨ ਉਨਾਂ੍ਹ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਉਨਾਂ੍ਹ ‘ਚੋਂ ਇੱਕ ਹੈ ੁਉਲਟੀ ਆਉਣ ਦੀ ਸਮੱਸਿਆ।ਪਰ ਅਕਸਰ ਕਈ ਔਰਤਾਂ ਨੂੰ ਗਰਭਅਵਸਥਾ ‘ਚ ਉਲਟੀ ਦੇ ਨਾਲ ਖੂਨ ਆਉਣ ਦੀ ਪ੍ਰੇਸ਼ਾਨੀ ਹੁੰਦੀ ਹੈ।ਤਾਂ ਆਉ ਅਸੀਂ ਤੁਹਾਨੂੰ ਇਸਦੇ ਪਿੱਛੇ ਦੇ ਕਾਰਨ ਅਤੇ ਕੁਝ ਬਚਾਅ ਦੱਸਦੇ ਹਨ-
ਹੀਮੇਟੇਮੇਸਿਸ (ਖੂਨ ਦੀ ਉਲਟੀ) ਕੀ ਹੈ?
ਇਸ ਸਮੇਂ ਖੂਨ ਦੀ ਉਲਟੀ ਆਉਣ ਨੂੰ ਹੀਮੇਟੇਮੇਸਿਸ ਕਿਹਾ ਜਾਂਦਾ ਹੈ।ਇਹ ਨੱਕ ਤੋਂ ਖੂਨ ਆਉਣ ਤੋ ਲੈ ਕੇ ਅੰਤੜੀਆਂ ‘ਚ ਬਲੀਡਿੰਗ ਆਦਿ ਕਾਰਨਾਂ ਨਾਲ ਆਉਂਦੀ ਹੈ।ਇਸ ਦੌਰਾਨ ਖੂਨ ਦਾ ਰੰਗ ਕਾਲਾ ਜਾਂ ਗਹਿਰਾ ਭੂਰਾ ਹੁੰਦਾ ਹੈ।ਇਹ ਆਮਤੌਰ ‘ਤੇ ਪ੍ਰੈਗਨੇਂਸੀ ਦੇ ਪਹਿਲੀ ਤਿਮਾਹੀ ਆਉਂਦੀ ਹੈ।ਇਸਦੇ ਪਿੱਛੇ ਕਾਰਨ ਮਾਰਨਿੰਗ ਸਿਕਨੇਸ ਅਤੇ ਇਸੋਫੈਗਸ ‘ਚ ਜਖਮ ਹੋ ਜਾਣ ਦੇ ਕਾਰਨ ਬਲੀਡਿੰਗ ਦੀ ਸਮੱਸਿਆ ਹੁੰਦੀ ਹੈ।
ਖੂਨ ਦੀ ਉਲਟੀ ਆਉਣ ਦੇ ਕਾਰਨ…
ਗਲੇ ਦੀ ਛੋਟੀਆਂ ਰਕਤ ਵਹਿਣੀਆਂ ਦਾ ਫਟਣਾ
ਵਾਰ-ਵਾਰ ਉਲਟੀ ਆਉਣ ਨਾਲ ਗਲੇ ਦੀ ਛੋਟੀ ਰਕਤ ਵਹਿਣੀ ਫਟਣ ਨਾਲ ਖੂਨ ਦੀ ਉਲਟੀ ਆ ਸਕਦੀ ਹੈ।
ਨਸਾਂ ‘ਚ ਸੋਜ
ੲਸੋਫੈਗਸ ਦੇ ਹੇਠਲੇ ਭਾਗ ਦੀਆਂ ਨਸਾਂ ‘ਚ ਸੋਜ ਅਤੇ ਪੇਟ ‘ਚ ਇੰਟਰਨਲ ਬਲੀਡਿੰਗ ਦੇ ਕਾਰਨ ਵੀ ਖੂਨ ਦੀ ਉਲਟੀ ਆਉਣ ਦਾ ਖਤਰਾ ਰਹਿੰਦਾ ਹੈ।
ਪੇਟ ‘ਚ ਅਲਸਰ ਹੋਣਾ
ਪੇਟ ‘ਚ ਅਲਸਰ ਹੋਣ ਨਾਲ ਖੂਨ ਦਾ ਪ੍ਰਵਾਹ ਖੂਨ ਦੀ ਉਲਟੀ ਆਉਣ ਦਾ ਕਾਰਨ ਬਣਦਾ ਹੈ।
ਡੀਹਾਈਡਰੇਸ਼ਨ
ਇਸ ਦੌਰਾਨ ਡੀਹਾਈਡ੍ਰੇਸ਼ਨ ਹੋਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।ਅਸਲ ‘ਚ,ਸਰੀਰ ਨਾਲ ਤਰਲ ਪਦਾਰਥ ਬਾਹਰ ਨਿਕਲਦੇ ਸਮੇਂ ਵੱਧ ਜੋਰ ਲੱਗਦਾ ਹੈ।ਦੂਜੇ ਪਾਸੇ ਸਰੀਰ ‘ਚ ਫਲੂਡ ਦੀ ਕਮੀ ਨਾਲ ਜੀ ਮਤਲੀ ਹੋਣ ਕਾਰਨ ਉਲਟੀ ਆਉਣ ਲੱਗਦੀ ਹੈ।
ਲੰਬੇ ਸਮੇਂ ਤੱਕ ਭੁੱਖੇ ਰਹਿਣਾ
ਗਰਭਅਵਸਥਾ ‘ਚ ਭੁੱਖ ਵੱਧ ਲੱਗਦੀ ਹੈ।ਜੇਕਰ ਲੰਬੇ ਸਮੇਂ ਤੱਕ ਇਸ ਦੌਰਾਨ ਭੁੱਖੇ ਰਹਿਣ ਨਾਲ ਬੀਮਾਰ ਹੋਣ ਦਾ ਖਤਰਾ ਵਧਦਾ ਹੈ।ਇਸਦੇ ਕਾਰਨ ਉਲਟੀ ‘ਚ ਖੂਨ ਆਉਣ ਲੱਗਦਾ ਹੈ।
ਇਹ ਵੀ ਪੜੋ:ਬਲੈਕ ਫੰਗਸ ਦੀਆਂ ਦਵਾਈਆਂ ‘ਤੇ ਇੰਨਾਂ ਭਾਰੀ ਟੈਕਸ ਕਿਉਂ? ਹਾਈਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ
ਅਨਹੈਲਦੀ ਡਾਈਟ
ਇਸ ਦੌਰਾਨ ਔਰਤਾਂ ਦੇ ਹੈਲਦੀ ਡਾਈਟ ਲੈਣੀ ਚਾਹੀਦੀ।ਉਨ੍ਹਾਂ ਨੂੰ ਵਿਟਾਮਿਨ, ਆਇਰਨ, ਕੈਲਸ਼ੀਅਮ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰਨਾ ਚਾਹੀਦੀ।ਖਾਣੇ ‘ਚ ਇਸਦੀ ਘਾਟ ਹੋਣ ਨਾਲ ਉਲਟੀ ‘ਚ ਖੂਨ ਆਉਣ ਦਾ ਖਤਰਾ ਰਹਿੰਦਾ ਹੈ।
ਇਸੋਫੈਗਸ ਨੂੰ ਚੋਟ ਲੱਗਣਾ
ਇਸ ਅਵਸਥਾ ‘ਚ ਮਿਤਲੀ, ਜੀ ਮਚਲਾਉਣਾ ਅਤੇ ਉਲਟੀ ਆਉਣਾ ਆਮ ਗੱਲ ਹੈ।ਜੇਕਰ ਵਾਰ-ਵਾਰ ਤੇਜ ਉਲਟੀ ਆਉਣ ਕਾਰਨ ਇਸੋਫੈਗਸ ਨੂੰ ਚੋਟ ਲੱਗਣ ਦਾ ਖਤਰਾ ਰਹਿੰਦਾ ਹੈ।ਇਸੇ ਚੋਟ ਕਾਰਨ ਉਲਟੀ ‘ਚ ਖੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਖੂਨ ਦੇ ਥੱਕਿਆਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣਾ
ਖੂਨ ਦੇ ਥੱਕੇ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣ ‘ਤੇ ਵੀ ਇਹ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜੋ:ਕੱਲਾ ਟਰੈਕਟਰ ‘ਤੇ ਜਾ ਕੇ ਵਿਆਹ ਲਿਆਇਆ ਲਾੜੀ, ਟਰੈਕਟਰ ‘ਤੇ ਬੈਠੀ ਸੱਜਰੀ ਜੋੜੀ ਨਾਲ ਖਾਸ ਗੱਲਬਾਤ