SC hearing over 12th board class exam: ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਉਸ ਪਟੀਸ਼ਨ ‘ਤੇ ਸੁਣਵਾਈ ਕਰੇਗਾ।ਜਿਸ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ 12ਵੀਂ ਦੇ ਬੋਰਡ ਐਗਜ਼ਾਮ ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਵਕੀਲ ਮਮਤਾ ਸ਼ਰਮਾ ਵਲੋਂ ਦਾਇਰ ਪਟੀਸ਼ਨ ‘ਚ ਮੰਗ ਕੀਤੀ ਗਈ ਹੈ ਕਿ ਤੈਅ ਸਮਾਂ ਸੀਮਾ ਦੇ ਅੰਦਰ 12ਵੀਂ ਦੇ ਲਈ ਆਬਜੈਕਟਿਵ ਮੈਥਡ ‘ਤੇ ਆਧਾਰਿਤ ਨਤੀਜਿਆਂ ਦਾ ਐਲਾਨ ਹੋਣਾ ਚਾਹੀਦਾ ਹੈ।
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ 12ਵੀਂ ਦੇ ਬੋਰਡ ਐਗਜ਼ਾਮ ਸੁਰੱਖਿਅਤ ਤਰੀਕੇ ਨਾਲ ਕਰਾਉਣਾ ਸੰਭਵ ਨਹੀਂ ਹੈ ਇਸਲਈ ਐਗਜ਼ਾਮ ਨੂੰ ਰੱਦ ਕੀਤਾ ਜਾਵੇ।ਇਸ ਪਟੀਸ਼ਨ ‘ਚ ਸੀਬੀਆਈ ਅਤੇ ਆਈਸੀਐੱਸਈ ਨੂੰ ਪੱਖੀ ਬਣਾਇਆ ਗਿਆ ਹੈ ਕਿ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਆਨਲਾਈਨ ਜਾਂ ਆਫਲਾਈਨ ਤਰੀਕੇ ਨਾਲ ਪਰੀਖਿਆ ਕਰਾਉਣਾ ਸੰਭਵ ਨਹੀਂ ਹੈ।ਨਤੀਜਿਆਂ ‘ਚ ਦੇਰੀ ਕਾਰਨ ਵਿਦੇਸ਼ੀ ਯੂਨੀਵਰਸਿਟੀਜ਼ ‘ਚ ਐਡਮਿਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਨੁਕਸਾਨ ਹੋਵੇਗਾ।
ਇਸ ਲਈ ਆਬਜੈਕਟਿਵ ਮੈਥਡ ਦੇ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਚਾਹੀਦਾ।10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਹਨ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ 1 ਜੂਨ ਨੂੰ ਗਰੁੱਪ ਮਿਨਿਸਟਰਸ ਦੀ ਬੈਠਕ ਹੋਣੀ ਹੈ।ਇਸੇ ਬੈਠਕ ‘ਚ 12ਵੀਂ ਦੇ ਐਗਜ਼ਾਮ ਨੂੰ ਲੈ ਕੇ ਫੈਸਲਾ ਹੋਣਾ ਹੈ।ਕਦੇ ਖੁਦ ਅਧਿਆਪਕ ਰਹੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਬੈਠਕ ਦੀ ਅਗਵਾਈ ਕਰਨਗੇ।
ਹਾਲਾਂਕਿ, ਮਹਾਮਾਰੀ ਦੇ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਦੇ ਇੱਕ ਸਮੂਹ ਨੇ ਪ੍ਰੀਖਿਆ ਰੱਦ ਕਰਨ ਦੀ ਮੰਗ ਦੌਰਾਨ ਸੀਬੀਐੱਸਈ ਨੇ ਇਹ ਵੀ ਕਿਹਾ ਕਿ 12ਵੀਂ ਦੀ ਬੋਰਡ ਪ੍ਰੀਖਿਆ ਦੇ ਸਬੰਧ ‘ਚ ਉਸ ਨੇ ਹੁਣ ਤੱਕ ਕੋਈ ਨਿਰਣਾਇਕ ਫੈਸਲਾ ਨਹੀਂ ਕੀਤਾ ਹੈ।
ਇਹ ਵੀ ਪੜੋ:ਕੀ ਕਿਸਾਨਾਂ ਦੇ ਹੱਕ ‘ਚ NEWZEALAND ਦੀ ਪ੍ਰਧਾਨ ਮੰਤਰੀ ਨੇ ਮਨਾਇਆ ‘ਕਾਲਾ ਦਿਵਸ’ ? ਕੀ ਹੈ ‘ਕਾਲਾ ਸੂਟ’ ਦਾ ਸੱਚ ?