covid-19 petition for vaccination: ਦਿੱਲੀ ਹਾਈਕੋਰਟ ਅੱਜ 12 ਸਾਲ ਦੀ ਟਿਆ ਗੁਪਤਾ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ।ਇਸ ਪਟੀਸ਼ਨ ‘ਚ ਦਿੱਲੀ ‘ਚ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਲਦ ਵੈਕਸੀਨ ਲਗਾਉਣ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।ਐਡਵੋਕੇਟ ਅਭਿਨਵ ਮੁਖਰਜੀ ਦੇ ਮਾਧਿਅਮ ਨਾਲ ਟਿਆ ਗੁਪਤਾ ਵਲੋਂ ਦਾਇਰ ਪਟੀਸ਼ਨ ‘ਚ ਇਹ ਵੀ ਮੰਗ ਕੀਤੀ ਗਈ ਹੈ ਕਿ 17 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਟੀਕਾਕਰਨ ਨੂੰ ਪਹਿਲਤਾ ਦਿੱਤੀ ਜਾਵੇ।
ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਅੱਗੇ ਸੂਚੀਬੱਧ ਕਰਦਿਆਂ ਕਿਹਾ ਗਿਆ ਹੈ ਕਿ ਦਿੱਲੀ ਸਮੇਤ ਪੂਰੇ ਦੇਸ਼ ਤੋਂ ਆਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਵਿਡ 19 ਤੋਂ ਅਪ੍ਰੈਲ 2021 ਅਤੇ ਮਈ 2021 ਦੇ ਵਿੱਚ ਸੰਕਰਮਿਤ ਨੌਜਵਾਨਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ।
ਇਹ ਵੀ ਪੜੋ:ਕਿਸਾਨਾਂ ਦੇ ‘ਕਾਲਾ ਦਿਵਸ’ ‘ਤੇ ਨਿਊਜ਼ੀਲੈਂਡ ਦੀ PM ਜੈਸਿੰਡਾ ਦੇ ਕਾਲੇ ਸੂਟ ਦਾ ਜਾਣੋ ਕੀ ਹੈ ਸੱਚ?
ਪਟੀਸ਼ਨ ਵਿਚ ਕਿਹਾ ਗਿਆ ਹੈ, “ਕਈਂਂ ਬੱਚਿਆਂ ਦੇ ਮਾਪਿਆਂ ਦੀ ਮੌਤ ਕਾਰਨ ਅਨਾਥ ਹੋਣ ਦੀਆਂ ਖ਼ਬਰਾਂ ਵੀ ਹਨ।” ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕੋਵਿਡ -19 ਵਿਰੁੱਧ ਭਾਰਤ ਦੀ ਟੀਕਾਕਰਣ ਨੀਤੀ ਸਮਾਜ ਦੇ ਕਮਜ਼ੋਰ ਤਬਕੇ ਦੇ ਬੱਚਿਆਂ ਜਾਂ ਮਾਪਿਆਂ ਲਈ ਵਾਇਰਸਾਂ ਵਿਰੁੱਧ ਟੀਕਾਕਰਨ ਵਿਚ ਅਸਫਲ ਰਹੀ ਹੈ।
ਇਹ ਵੀ ਪੜੋ:ਕੀ ਕਿਸਾਨਾਂ ਦੇ ਹੱਕ ‘ਚ NEWZEALAND ਦੀ ਪ੍ਰਧਾਨ ਮੰਤਰੀ ਨੇ ਮਨਾਇਆ ‘ਕਾਲਾ ਦਿਵਸ’ ? ਕੀ ਹੈ ‘ਕਾਲਾ ਸੂਟ’ ਦਾ ਸੱਚ ?