cm mamata banerjee suvendu adhikari: ਯਾਸ ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਅਤੇ ਉੜੀਸਾ ਦਾ ਹਵਾਈ ਸਰਵੇਖਣ ਕਰ ਰਹੇ ਹਨ।ਇਸ ਤੋਂ ਬਾਅਦ ਉਹ ਸੂਬਾ ਸਰਕਾਰਾਂ ਦੇ ਨਾਲ ਰਿਵਿਊ ਮੀਟਿੰਗ ਕਰਨਗੇ।ਇਸ ਮੀਟਿੰਗ ‘ਚ ਬੀਜੇਪੀ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਮਿਲੇ ਸੱਦੇ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਰਾਜ ਹਨ।
ਯਾਸ ਤੂਫਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਵਿਊ ਮੀਟਿੰਗ ‘ਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ, ਸੀਐੱਮ ਮਮਤਾ, ਕੇਂਦਰੀ ਮੰਤਰੀ ਅਤੇ ਬੰਗਾਲ ਤੋਂ ਸੰਸਦ ਦੋਬਾਸ਼੍ਰੀ ਚੌਧਰੀ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਮੌਜੂਦ ਰਹਿਣਗੇ।ਇਸਦੇ ਨਾਲ ਹੀ ਬੰਗਾਲ ਵਿਧਾਨਸਭਾ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਵੀ ਸੱਦਾ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਯਾਸ ਤੂਫਾਨ ਦੇ ਤਾਂਡਵ ਦਾ ਜਾਇਜਾ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਪੱਛਮੀ ਬੰਗਾਲ ਅਤੇ ਉੜੀਸਾ ਦਾ ਦੌਰਾ ਕਰ ਰਹੇ ਹਨ, ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਗੁਜਰਾਤ ਅਤੇ ਦੀਵ ‘ਚ ਤਾਉਤੇ ਤੂਫਾਨ ਤੋਂ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਸੀ।
ਇਹ ਵੀ ਪੜੋ:ਕੇਂਦਰੀ ਮੰਤਰੀ ਦਾ ਵਿਵਾਦਿਤ ਬਿਆਨ,ਕਿਹਾ-ਕੇਜਰੀਵਾਲ ਨੇ ਕੀਤਾ ਤਿਰੰਗੇ ਦਾ ਅਪਮਾਨ, ਸਫੇਦ ਰੰਗ ਦੀ ਥਾਂ ਹਰਾ ਹਿੱਸਾ ਵਧਾਇਆ
ਯਾਸ ਤੂਫਾਨ ਨੇ ਉੜੀਸਾ ਅਤੇ ਪੱਛਮੀ ਬੰਗਾਲ ‘ਚ ਜਬਰਦਸਤ ਤਬਾਹੀ ਮਚਾਈ ਹੈ।ਮੁੱਖ ਮੰਤਰੀ ਬੈਨਰਜੀ ਦਾ ਕਹਿਣਾ ਹੈ ਕਿ ਯਾਸ ਤੂਫਾਨ ਤੋਂ ਬੰਗਾਲ ‘ਚ 1 ਕਰੋੜ ਲੋਕਾਂ ਨੂੰ ਪ੍ਰਭਾਵਿਤ ਹੋਏ ਅਤੇ ਕਰੀਬ 3 ਲੱਖ ਘਰਾਂ ਨੂੰ ਨੁਕਸਾਨ ਪਹੁੰਚਾਇਆ।ਦੂਜੇ ਪਾਸੇ ਉੜੀਸਾ ‘ਚ ਕਰੀਬ 6 ਲੱਖ ਲੋਕ ਪ੍ਰਭਾਵਿਤ ਹੋਏ।ਹਵਾਈ ਸਰਵੇਖਣ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਰਿਵਿਊ ਮੀਟਿੰਗ ਕਰਨਗੇ।ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਮਮਤਾ ਬੈਨਰਜੀ ਮੀਟਿੰਗ ਕਰੇਗੀ।
ਇਹ ਵੀ ਪੜੋ:ਕੀ ਕਿਸਾਨਾਂ ਦੇ ਹੱਕ ‘ਚ NEWZEALAND ਦੀ ਪ੍ਰਧਾਨ ਮੰਤਰੀ ਨੇ ਮਨਾਇਆ ‘ਕਾਲਾ ਦਿਵਸ’ ? ਕੀ ਹੈ ‘ਕਾਲਾ ਸੂਟ’ ਦਾ ਸੱਚ ?