ਚੰਡੀਗੜ੍ਹ ਵਿੱਚ ਕੋਰੋਨਾ ਮਹਾਮਾਰੀ ਕਾਰਨ ਲਗਾਇਆ ਗਿਆ ਵੀਕੈਂਡ ਕਰਫਿਊ ਇਸ ਹਫਤੇ ਵੀ ਲਾਗੂ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ 29 ਮਈ ਸ਼ਨੀਵਾਰ ਨੂੰ ਸਵੇਰੇ 5 ਵਜੇ ਤੋਂ 31 ਮਈ ਨੂੰ ਸਵੇਰੇ 5 ਵਜੇ ਤੱਕ ਹਫਤੇ ਦਾ ਕਰਫਿਊ ਲਗਾਏ ਜਾਣ ਦਾ ਐਲਾਨ ਕੀਤਾ। ਇਸ ਦੌਰਾਨ ਸਿਰਫ ਜ਼ਰੂਰੀ ਦੁਕਾਨਾਂ ਨੂੰ ਹੀ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ।
ਕੋਵਿਡ-19 ਦੇ ਸੰਬੰਧ ਵਿੱਚ ਅੱਜ ਇੱਕ ਵਾਰ ਰੂਮ ਦੀ ਬੈਠਕ ਦੌਰਾਨ ਯੂਟੀ ਪ੍ਰਸ਼ਾਸਨ ਨੇ ਬਾਅਦ ਵਿੱਚ ਤਾਜ਼ਾ ਵਾਧੇ ਨਾਲ ਨਜਿੱਠਣ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਲਗਾਉਣ ਦਾ ਫੈਸਲਾ ਕੀਤਾ। ਇਸ ਸਮੇਂ ਦੌਰਾਨ ਆਮ ਲੋਕਾਂ ਨੂੰ ਘਰ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ. ਸਿਰਫ ਜ਼ਰੂਰੀ ਚੀਜ਼ਾਂ ਉਪਲਬਧ ਹੋਣਗੀਆਂ, ਬਾਕੀ ਸਭ ਕੁਝ ਬੰਦ ਹੋ ਜਾਵੇਗਾ।
ਇਸ ਹਫ਼ਤੇ ਦੇ ਸ਼ੁਰੂ ਵਿਚ ਆਏ ਇਕ ਨਿਰਦੇਸ਼ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿਚ ਰਾਤ ਅਤੇ ਵੀਕੈਂਡ ਦਾ ਕਰਫਿਊ ਜਾਰੀ ਰੱਖਣ ਦੇ ਐਲਾਨ ਕਰਨ ਤੋਂ ਇਲਾਵਾ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ- ਪ੍ਰਤੀ ਯੂਨਿਟ 1 ਰੁਪਏ ਤੱਕ ਸਸਤੀ ਹੋਈ ਬਿਜਲੀ
ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਸਾਰੀਆਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਜਾਏਗੀ। ਇਹ ਫੈਸਲਾ ਕੋਵਿਡ-19 ਦੇ ਕੇਸਾਂ ਵਿਚ ਗਿਰਾਵਟ ਅਤੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਲਿਆ ਗਿਆ ਕਿਉਂਕਿ ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ।
ਇਹ ਖੁੱਲ੍ਹਾ ਰਹੇਗਾ
- ਦੁਪਹਿਰ 2 ਵਜੇ ਤੱਕ ਕਰਿਆਨੇ, ਦੁੱਧ, ਸਬਜ਼ੀਆਂ-ਫਲ, ਮੀਟ, ਪਸ਼ੂ ਖੁਰਾਕ, ਆਦਿ ਦੀਆਂ ਦੁਕਾਨਾਂ ਖੁੱਲ੍ਹਣਗੀਆਂ, ਪਰ ਸਿਰਫ ਹੋਮ ਡਿਲਵਰੀ ਦੀ ਇਜਾਜ਼ਤ ਹੋਵੇਗੀ।
- ਕੈਮਿਸਟ ਦੁਕਾਨਾਂ, ਏਟੀਐਮ, ਦਵਾਈਆਂ, ਫਾਰਮਾਸਿਊਟੀਕਲ ਅਤੇ ਉਪਕਰਣ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।
- ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਆਵਾਜਾਈ ਦੀ ਇਜਾਜ਼ਤ ਹੈ। ਜੇ ਕੋਈ ਰੋਕੇਗਾ ਤਾਂ ਸਿਰਫ ਦੱਸਣਾ ਹੋਵੇਗਾ ਕਿ ਕਿ ਉਹ ਕਿੱਥੇ ਤੇ ਕਿਉਂ ਜਾ ਰਹੇ ਹਨ।
- ਹਰ ਕਿਸਮ ਦੇ ਉਦਯੋਗ ਖੁੱਲੇ ਹੋਣਗੇ। ਇਨ੍ਹਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਸਿਰਫ ਕੰਪਨੀ ਦੀ ਕਾਰ ਵਿੱਚ ਲਿਆਉਣ ਅਤੇ ਲਿਜਾਣ ਦੀ ਆਗਿਆ ਹੈ।
- ਏਅਰਪੋਰਟ, ਰੇਲਵੇ ਸਟੇਸ਼ਨ, ਆਈਐਸਬੀਟੀ ਤੋਂ ਕਿਸੇ ਨੂੰ ਵੀ ਲਿਆਉਣ ਅਤੇ ਲਿਜਾਣ ਵਾਲਿਆਂ ਨੂੰ ਇਜਾਜ਼ਤ। ਪਾਸ ਦੀ ਵੀ ਲੋੜ ਨਹੀਂ ਹੈ।
- ਸਾਰੇ ਟੀਕਾਕਰਨ ਕੇਂਦਰ, ਕੋਰੋਨਾ ਸਕ੍ਰੀਨਿੰਗ ਸੈਂਟਰ ਅਤੇ ਡਿਸਪੈਂਸਰੀਆਂ ਖੁਲ੍ਹੇ ਰਹਿਣਗੀਆਂ।
- ਵਿਆਹ ਦੀ ਇਜਾਜ਼ਤ, ਪਰ ਸਿਰਫ 20 ਲੋਕਾਂ ਨੂੰ ਮਨਜ਼ੂਰੀ ਦਿੱਤੀ ਗਈ। ਸੰਸਕਾਰ ਲਈ 10 ਦੀ ਮਨਜ਼ੂਰੀ। ਐਸਡੀਐਮ ਦੀ ਮਨਜ਼ੂਰੀ ਵੀ ਲਾਜ਼ਮੀ।
- ਰੈਸਟੋਰੈਂਟ, ਹੋਟਲ ਅਤੇ ਖਾਣ-ਪੀਣ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ, ਪਰ ਸਿਰਫ ਹੋਮ ਡਿਲਵਰੀ ਦੀ ਆਗਿਆ ਹੋਵੇਗੀ।