ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਵਿਚਾਲੇ ਇੱਕ ਵਾਰ ਫਿਰ ਤੋਂ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ । ਯਾਸ ਤੂਫਾਨੀ ਚੱਕਰਵਾਤ ਦੇ ਕਾਰਨ ਹੋਏ ਨੁਕਸਾਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਸਮੀਖਿਆ ਬੈਠਕ ਵਿੱਚ ਮਮਤਾ ਬੈਨਰਜੀ ਦੇ 30 ਮਿੰਟ ਦੇਰੀ ਨਾਲ ਪਹੁੰਚਣ ‘ਤੇ ਰਾਜਨੀਤਿਕ ਪਾਰਾ ਗਰਮ ਹੋ ਗਿਆ ਹੈ ।
ਸੂਤਰਾਂ ਅਨੁਸਾਰ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੱਕਰਵਾਤ ਦੇ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਦਿੱਤੀ ਅਤੇ ਉਹ ਇਹ ਕਹਿ ਕੇ ਉੱਥੋਂ ਚਲੀ ਗਈ ਕਿ ਉਨ੍ਹਾਂ ਨੇ ਦੂਜੀ ਨਿਟਿੰਗ ਵਿੱਚ ਹਿੱਸਾ ਲੈਣਾ ਹੈ। ਇਸ ਪੂਰੇ ਮਾਮਲੇ ‘ਤੇ ਮਮਤਾ ਬੈਨਰਜੀ ਦਾ ਜਵਾਬ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਦਫਤਰ ਤੋਂ ਕਥਿਤ ਤੌਰ ‘ਤੇ ਸਾਗਰ ਦੀਪ ਤੋਂ ਕਲਾਈਕੌਂਡਾ ਪਹੁੰਚਣ ਵਿੱਚ 20 ਮਿੰਟ ਦੀ ਦੇਰੀ ਲਈ ਕਿਹਾ ਗਿਆ ਸੀ । ਇਸ ਤੋਂ ਬਾਅਦ ਮਮਤਾ ਬੈਨਰਜੀ ਦਾ ਹੈਲੀਕਾਪਟਰ 15 ਮਿੰਟ ਤਕ ਏਅਰਬੇਸ ‘ਤੇ 15 ਮਿੰਟ ਲਈ ਹਵਾ ਵਿੱਚ ਰਿਹਾ।
ਇਸ ਤੋਂ ਬਾਅਦ ਜਦੋਂ ਸੀ.ਐੱਮ ਏਅਰਬੇਸ ‘ਤੇ ਪਹੁੰਚੀ, ਤਦ ਤੱਕ ਸਮੀਖਿਆ ਬੈਠਕ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਇੱਕ ਛੋਟੀ ਜਿਹੀ ਬੈਠਕ ਹੋਈ, ਜਿੱਥੇ ਉਨ੍ਹਾਂ ਨੇ ਚੱਕਰਵਾਤ ਯਾਸ ਨਾਲ ਹੋਏ ਨੁਕਸਾਨ ਦੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪੀ ਅਤੇ ਫਿਰ ਉਹ ਦੀਘਾ ਲਈ ਰਵਾਨਾ ਹੋ ਗਈ।
ਇਹ ਵੀ ਪੜ੍ਹੋ: ਭਾਰਤੀ ਹਵਾਈ ਫੌਜ ਦੀ ਤਾਕਤ ‘ਚ ਹੋਇਆ ਵਾਧਾ, 3 ਹੋਰ ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਪਹੁੰਚੀ ਭਾਰਤ
ਦੱਸ ਦੇਈਏ ਕਿ ਟੀਐਮਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲਾਂ ਵੀ ਕਿਹਾ ਜਾ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲਾਈਕੌਂਡਾ ਪਹੁੰਚਣ ਵਿੱਚ 20 ਮਿੰਟ ਤੋਂ ਵੀ ਵਧੇਰੇ ਸਮਾਂ ਲੱਗਣ ਵਾਲਾ ਹੈ । ਇਹੀ ਕਾਰਨ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਆਉਣ ਵਿੱਚ ਦੇਰੀ ਹੋ ਗਈ । ਮਮਤਾ ਬੈਨਰਜੀ ਦੇ ਇਸ ਵਤੀਰੇ ‘ਤੇ ਹੁਣ ਭਾਜਪਾ ਹਮਲਾਵਰ ਹੋ ਗਈ ਹੈ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਚੱਕਰਵਾਤ ਯਾਸ ਦੇ ਇਸ ਸੰਕਟ ਵਿੱਚ ਪੱਛਮੀ ਬੰਗਾਲ ਦੇ ਲੋਕਾਂ ਦੇ ਨਾਲ ਖੜੇ ਹਨ, ਤਾਂ ਮਮਤਾ ਜੀ ਨੂੰ ਬੰਗਾਲ ਦੇ ਲੋਕਾਂ ਦੇ ਭਲੇ ਲਈ ਆਪਣਾ ਹੰਕਾਰ ਅਲੱਗ ਰੱਖਣਾ ਚਾਹੀਦਾ ਹੈ।