ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਨੂੰ ਲੈ ਕੇ ਉੱਠ ਰਹੇ ਪ੍ਰਸ਼ਨ ਅੱਜ ਖਤਮ ਹੋ ਗਏ ਹਨ। ਬੀਸੀਸੀਆਈ ਨੇ ਆਈਪੀਐਲ 2021 ਦੇ ਬਾਕੀ ਮੈਚ ਯੂਏਈ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਹੋਈ ਬੀਸੀਸੀਆਈ ਦੀ ਬੈਠਕ ਵਿੱਚ ਆਈਪੀਐਲ ਨੂੰ ਭਾਰਤ ਤੋਂ ਯੂਏਈ ਵਿੱਚ ਤਬਦੀਲ ਕਰਨ ‘ਤੇ ਸਹਿਮਤੀ ਬਣ ਗਈ ਹੈ। ਟੂਰਨਾਮੈਂਟ ਸਤੰਬਰ-ਅਕਤੂਬਰ ਵਿੱਚ ਹੋਵੇਗਾ।
ਪਿਛਲੇ ਕਈ ਦਿਨਾਂ ਤੋਂ ਆਈਪੀਐਲ ਦੇ 14 ਵੇਂ ਸੀਜ਼ਨ ਦੇ ਭਾਰਤ ਤੋਂ ਯੂਏਈ ਤਬਦੀਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਹੁਣ ਤੱਕ ਬੀਸੀਸੀਆਈ ਇਸ ਮਾਮਲੇ ‘ਤੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਿਹਾ ਸੀ। ਸ਼ਨੀਵਾਰ ਨੂੰ, ਬੀਸੀਸੀਆਈ ਦੁਆਰਾ ਆਈਪੀਐਲ 2021 ਦੇ ਭਵਿੱਖ ਦੇ ਸੰਬੰਧ ਵਿੱਚ ਇੱਕ ਮੀਟਿੰਗ ਬੁਲਾਈ ਗਈ ਸੀ ਅਤੇ ਪਿਛਲੇ ਸਾਲ ਦੀ ਸਫਲਤਾ ਦੇ ਮੱਦੇਨਜ਼ਰ ਯੂਏਈ ਨੂੰ ਆਈਪੀਐਲ 2021 ਦੇ ਬਾਕੀ 31 ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : BCCI ਨੇ ਬੁਲਾਈ ਮਹੱਤਵਪੂਰਨ ਬੈਠਕ, IPL ‘ਤੇ ਆ ਸਕਦਾ ਹੈ ਕੋਈ ਵੱਡਾ ਫੈਸਲਾ
ਦਰਅਸਲ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਕਹਿਰ ਦੌਰਾਨ ਭਾਰਤ ਵਿੱਚ ਆਈਪੀਐਲ ਵੀ ਖੇਡਿਆ ਜਾ ਰਿਹਾ ਸੀ ਜੋ ਕੁੱਝ ਦਿਨ ਪਹਿਲਾ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 14 ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਪਰ 29 ਮੈਚ ਖੇਡਣ ਤੋਂ ਬਾਅਦ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Big Breaking : ਜਗਰਾਉਂ ASI ਕਤਲ ਕੇਸ ‘ਚ ਪੰਜਾਬ ਪੁਲਿਸ ਦੀ OCCU ਟੀਮ ਨੂੰ ਮਿਲੀ ਵੱਡੀ ਸਫਲਤਾ, 2 ਲੱਖ ਦੇ ਇਨਾਮੀ ਦੋ ਗੈਂਗਸਟਰ ਕਾਬੂ
ਬੀਸੀਸੀਆਈ ਨੇ ਟੀ 20 ਵਰਲਡ ਕੱਪ ਲਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਤੋਂ ਸਮਾਂ ਮੰਗਿਆ ਹੈ। ਬੀਸੀਸੀਆਈ ਨੇ ਫੈਸਲਾ ਕੀਤਾ ਹੈ ਕਿ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਕੁੱਝ ਹੋਰ ਸਮਾਂ ਲੱਗੇਗਾ। ਦੱਸ ਦੇਈਏ ਕਿ ਆਈਪੀਐਲ ਦੇ 14 ਵੇਂ ਐਡੀਸ਼ਨ ਦੇ 31 ਮੈਚ ਖੇਡੇ ਜਾਣੇ ਬਾਕੀ ਹਨ। ਇਹ ਸਾਰੇ ਮੈਚ ਹੁਣ ਯੂਏਈ ਵਿੱਚ ਹੋਣਗੇ। ਹਾਲਾਂਕਿ, ਬੀਸੀਸੀਆਈ ਦੁਆਰਾ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਦੇਖੋ : ਨਸ਼ਿਆਂ ਦੀ ਦਲ-ਦਲ ‘ਚੋਂ ਨਿਕਲੀ Dancer ਦੇ ਹੈਰਾਨੀਜਨਕ ਖੁਲਾਸੇ, Cultural Group ‘ਚ ਕੀ ਕੁਝ ਹੁੰਦਾ ਖੁਦ ਹੀ ਸੁਣੋ