ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਹੀਦ ਹੋਏ ਮੇਜਰ ਵਿਭੂਤੀ ਸ਼ੰਕਰ ਢੋਂਡਿਆਲ ਦੀ ਪਤਨੀ ਨਿਤਿਕਾ ਕੌਲ ਭਾਰਤੀ ਫੌਜ ਵਿੱਚ ਭਰਤੀ ਹੋ ਗਈ ਹੈ । ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਹ ਹੁਣ ਲੈਫਟੀਨੈਂਟ ਨਿਤਿਕਾ ਢੋਂਡਿਆਲ ਬਣ ਗਈ ਹੈ।
ਨਿਤਿਕਾ ਨੇ ਅੱਜ ਭਾਰਤੀ ਫੌਜ ਦੀ ਵਰਦੀ ਪਾ ਕੇ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਨੂੰ ਸ਼ਰਧਾਂਜਲੀ ਭੇਟ ਕੀਤੀ । ਦੱਸ ਦਈਏ ਕਿ ਮੇਜਰ ਵਿਭੂਤੀ ਫਰਵਰੀ 2019 ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋ ਗਏ ਸਨ।
ਦਰਅਸਲ, 18 ਫਰਵਰੀ 2019 ਨੂੰ ਮੇਜਰ ਢੋਂਡਿਆਲ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਈ ਇੱਕ ਮੁੱਠਭੇੜ ਵਿੱਚ ਸ਼ਹੀਦ ਹੋ ਗਏ ਸੀ। 14 ਫਰਵਰੀ 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ । ਇਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ।
ਦੱਸ ਦੇਈਏ ਕਿ ਮੇਜਰ ਢੋਂਡਿਆਲ ਅਤੇ ਨਿਤਿਕਾ ਦੇ ਵਿਆਹ ਨੂੰ 10 ਮਹੀਨੇ ਹੀ ਹੋਏ ਸਨ। ਆਪਣੇ ਪਤੀ ਨੂੰ ਬਹਾਦਰ ਸਿਪਾਹੀ ਦੱਸਦਿਆਂ ਨਿਤਿਕਾ ਕੌਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਸ ਦੇ ਪਤੀ ਦੀ ਸ਼ਹਾਦਤ ਵਧੇਰੇ ਲੋਕਾਂ ਨੂੰ ਫੌਜਾਂ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰੇਗੀ।