ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਇੰਡੀਅਨ ਜੈੱਟ ਡੋਮਿਨਿਕਾ ਪਹੁੰਚ ਗਿਆ ਹੈ । ਬੁੱਧਵਾਰ ਨੂੰ ਮੇਹੁਲ ਚੋਕਸੀ ਨੂੰ ਕਿਊਬਾ ਤੋਂ ਭੱਜਦਿਆਂ ਡੋਮਿਨਿਕਾ ਦੇ ਰਸਤੇ ਵਿੱਚ ਫੜਿਆ ਗਿਆ ਸੀ।
ਮੇਹੁਲ ਚੋਕਸੀ ਕੋਲ ਐਂਟੀਗੁਆ ਦੀ ਨਾਗਰਿਕਤਾ ਹੈ। ਇਸ ਤੋਂ ਬਾਅਦ ਮੇਹੁਲ ਦੀਆਂ ਹਰਕਤਾਂ ਤੋਂ ਪਰੇਸ਼ਾਨ ਐਂਟੀਗੁਆ ਦੀ ਸਰਕਾਰ ਨੇ ਡੋਮਿਨਿਕਾ ਤੋਂ ਉਸ ਨੂੰ ਸਿੱਧਾ ਭਾਰਤ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਹੈ । ਇਸ ਨਿੱਜੀ ਜੈੱਟ ਨਾਲ ਚੋਕਸੀ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! ਉਮੀਦਵਾਰਾਂ ਲਈ ਬੈਨਰ ਜਾਰੀ
ਐਂਟੀਗੁਆ ਦੀ ਮੀਡੀਆ ਰਿਪੋਰਟ ਦੇ ਅਨੁਸਾਰ ਐਂਟੀਗੁਆ ਦੇ ਪ੍ਰਧਾਨਮੰਤਰੀ ਗੈਸਟਨ ਬ੍ਰਾਊਨੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਤੋਂ ਇੱਕ ਨਿੱਜੀ ਜੈੱਟ ਡੋਮਿਨਿਕਾ ਦੇ ਡਗਲਸ-ਚਾਰਲਜ਼ ਏਅਰਪੋਰਟ ਪਹੁੰਚਿਆ ਹੈ। ਦੱਸ ਦੇਈਏ ਕਿ ਭਗੌੜਾ ਕਾਰੋਬਾਰੀ ਮੇਹੁਲ ਚਕੇਸੀ ਇਸ ਸਮੇਂ ਡੋਮਿਨਿਕਾ ਪੁਲਿਸ ਦੀ ਹਿਰਾਸਤ ਵਿੱਚ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬ੍ਰਾਊਨੇ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਇਸ ਨੂੰ ਭਾਰਤ ਨੂੰ ਸੌਂਪਣ ਵਿੱਚ ਕੋਈ ਕਾਨੂੰਨੀ ਰੁਕਾਵਟ ਨਹੀਂ ਆਵੇਗੀ। ਮੇਰਾ ਮੰਨਣਾ ਹੈ ਕਿ ਅਗਲੇ 48 ਘੰਟਿਆਂ ਵਿੱਚ ਉਸਨੂੰ ਨਿੱਜੀ ਜਹਾਜ਼ ਰਾਹੀਂ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ । ਮੈਂ ਭਾਰਤ ਸਰਕਾਰ ਨੂੰ ਆਪਣੇ ਅਧਿਕਾਰੀਆਂ ਨੂੰ ਇੱਕ ਪ੍ਰਾਈਵੇਟ ਜੈੱਟ ਵਿੱਚ ਡੋਮਿਨਿਕਾ ਭੇਜਣ ਲਈ ਕਿਹਾ ਹੈ । ਇਸ ਨਿੱਜੀ ਜੈੱਟ ਨਾਲ ਚੋਕਸੀ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਵਿਚਾਲੇ PM ਮੋਦੀ ਅੱਜ ਕਰਨਗੇ ਮਨ ਕੀ ਬਾਤ, ਇਨ੍ਹਾਂ ਮੁੱਦਿਆਂ ‘ਤੇ ਕਰ ਸਕਦੇ ਹਨ ਚਰਚਾ
ਦੱਸ ਦੇਈਏ ਕਿ ਡੋਮਿਨਿਕਾ ਦੀ ਜੇਲ੍ਹ ਵਿੱਚ ਕੈਦ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ਵਿੱਚ ਚੋਕਸੀ ਜੇਲ੍ਹ ਵਿੱਚ ਨਜ਼ਰ ਆ ਰਹੇ ਹਨ। ਤਸਵੀਰਾਂ ਵਿੱਚ ਉਸਦੇ ਹੱਥ ਅਤੇ ਅੱਖ ਦੇ ਨੇੜੇ ਸੱਟ ਲੱਗੀ ਨਜ਼ਰ ਆ ਰਹੀ ਹੈ।
ਇਹ ਵੀ ਦੇਖੋ: ਅਭੈ ਚੌਟਾਲਾ ਨੇ ਰਗੜ ਦਿੱਤਾ ਦੀਪ ਸਿੱਧੂ, ਕਿਹਾ ਸੰਘ ਦੇ ਇਸ਼ਾਰੇ ‘ਤੇ ਹਿੰਦੂ-ਸਿੱਖ ਫੁੱਟ ਪਵਾ ਰਿਹਾ!