ਚੰਡੀਗੜ੍ਹ ਸ਼ਹਿਰ ਦੇ ਦੋ ਵਿਦਿਆਰਥੀਆਂ ਨੇ ਆਪਣੇ ਪ੍ਰੋਫੈਸਰ ਨਾਲ ਮਿਲ ਕੇ ਇਕ ਅਜਿਹਾ ਯੰਤਰ ਬਣਾਇਆ ਹੈ ਜੋ ਪੀਪੀਈ ਕਿੱਟਾਂ ਪਹਿਨਣ ਤੋਂ ਬਾਅਦ ਗਰਮੀ ਤੋਂ ਰਾਹਤ ਪ੍ਰਦਾਨ ਕਰਦਾ ਹੈ।
ਇਹ ਡਿਵਾਈਸ ਪੀਪੀਈ ਕਿੱਟ ਪਹਿਨਣ ਦੌਰਾਨ ਲਗਾਇਆ ਜਾਂਦਾ ਹੈ। ਇਹ ਮੁੱਖ ਤੌਰ ‘ਤੇ ਕਿੱਟ ਦੇ ਅੰਦਰ ਵੈਂਟੀਲਸ਼ਨ ਦਾ ਕੰਮ ਕਰਦਾ ਹੈ, ਜੋ ਡਾਕਟਰਾਂ ਨੂੰ ਪਸੀਨੇ ਅਤੇ ਘੁੱਟਣ ਤੋਂ ਬਚਾਉਂਦਾ ਹੈ। ਡਿਵਾਈਸ ਦੇ ਅੰਦਰ ਸਥਾਪਤ ਪੱਖਾ ਬਾਹਰੀ ਹਵਾ ਨੂੰ ਫਿਲਟਰ ਕਰਕੇ ਕਿਟ ਦੇ ਅੰਦਰ ਭੇਜਦਾ ਹੈ ਅਤੇ ਪਾਈਪ ਰਾਹੀਂ ਹੈਲਮੇਟ ਤੋਂ ਬਾਹਰ ਨਿਕਲ ਜਾਂਦੀ ਹੈ। ਸਾਰੀ ਪ੍ਰਕਿਰਿਆ ਦੇ ਦੌਰਾਨ ਪੀਪੀਈ ਕਿੱਟ ਦੇ ਅੰਦਰ ਹਵਾ ਦਾ ਪ੍ਰਵਾਹ ਕਾਇਮ ਬਣਿਆ ਰਹਿੰਦਾ ਹੈ, ਜਿਸ ਨਾਲ ਪੀਪੀਈ ਕਿੱਟ ਪਹਿਨਣ ਤੋਂ ਬਾਅਦ ਗਰਮੀ ਨਹੀਂ ਲੱਗਦੀ।
ਬੈਟਰੀ ਨਾਲ ਚੱਲਣ ਵਾਲੀ ਇਸ ਡਿਵਾਈਸ ਦਾ ਪੇਟੇਂਟ ਫਾਈਲ ਹੋ ਚੁੱਕਾ ਹੈ। ਜਲਦੀ ਹੀ ਇਸ ਨੂੰ ਡਾਕਟਰਾਂ ਨੂੰ ਵੀ ਉਪਲੱਬਧ ਕਰਵਾ ਦਿੱਤਾ ਜਾਵੇਗਾ। ਪੇਕ ਤੋਂ ਪੀਐਚਡੀ ਕਰ ਰਹੇ ਸ਼ਗੁਨ ਸ਼ਰਮਾ ਅਤੇ ਪੇਕ ਤੋਂ ਪਾਸਆਊਟ ਅਮਨ ਰਾਣਾ ਨੇ ਦੱਸਿਆ ਕਿ ਅਸੀਂ ਅਕਸਰ ਸੁਣਦੇ ਸੀ ਕਿ ਪੀਪੀਈ ਕਿੱਟਾਂ ਪਹਿਨਣ ਤੋਂ ਬਾਅਦ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਵਾ ਦਾ ਸੋਰਸ ਨਾ ਮਿਲਣ ਕਾਰਨ ਪੀਪੀਈ ਕਿਟ ਨੂੰ ਪਹਿਨਣ ਤੋਂ ਬਾਅਦ ਕਾਫੀ ਗਰਮੀ ਤੇ ਘੁਟਨ ਮਹਿਸੂਸ ਹੁੰਦੀ ਸੀ।
ਇਸ ਨੂੰ ਦੂਰ ਕਰਨ ਲਈ ਦੋ ਵਿਦਿਆਰਥੀਆਂ ਨੇ ਆਪਣੇ ਪ੍ਰੋਫੈਸਰ ਡਾ: ਜਗਦੀਸ਼ ਸਿੰਘ ਦੀ ਮਦਦ ਨਾਲ ਇੱਕ ਪਾਵਰ ਏਅਰ ਪਿਊਰੀਫਾਇੰਗ ਰੇਸਪੀਰੇਟਰ ਡਿਵਾਈਸ ਬਣਾਇਆ। ਇਸ ਵਿੱਚ ਇੱਕ ਪੱਖੇ ਅਤੇ ਫਿਲਟਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਡਿਵਾਈਸ ਨੂੰ ਪਿੱਠ ਵੱਲ ਬੈਲਟ ਨਾਲ ਪੀਪੀਈ ਕਿੱਟ ਦੇ ਉਪਰ ਲਗਾਇਆ ਜਾਂਦਾ ਹੈ। ਅੰਦਰ ਇਕ ਪਾਈਪ ਹੈ ਜੋ ਹੈਲਮਟ ਨਾਲ ਜੁੜੀ ਹੋਈ ਹੈ। ਡਿਵਾਈਸ ਚਾਲੂ ਹੁੰਦੇ ਹੀ ਹਵਾ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ। ਇੱਕ ਵਾਰ ਚਾਰਜ ਕਰਨ ‘ਤੇ ਬੈਟਰੀ ਛੇ ਤੋਂ ਸੱਤ ਘੰਟੇ ਚੱਲਦੀ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ‘ਬਲੈਕ ਫੰਗਸ’ ਦਾ ਪ੍ਰਕੋਪ- ਤਿੰਨ ਦਿਨਾਂ ‘ਚ ਹੋਈਆਂ 4 ਮੌਤਾਂ
ਸ਼ਗੁਨ ਅਨੁਸਾਰ ਇਸ ਡਿਵਾਈਸ ਨੂੰ ਬਣਾਉਣ ਵਿੱਚ ਉਨ੍ਹਾਂ ਦੇ ਮੇਂਟਰ ਫਲਾਇੰਗ ਲੇਫਟੀਨੈਂਟ ਰੰਜੀਤ ਚੌਹਾਨ, ਪੀਜੀਆਈ ਦੇ ਓਰਲ ਹੈਲਥ ਸਾਇੰਸ ਦੇ ਪ੍ਰੋਫੈਸਰ ਡਾ. ਵਿੱਦਿਆਰਤਨ, ਪੇਕ ਵਿੱਚ ਇੰਡਸਟਰੀਅਲ ਪ੍ਰੋਡਕਟ ਡਿਜ਼ਾਈਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਜਗਜੀਤ ਸਿੰਘ ਰੰਧਾਵਾ, ਪੇਕ ਤੋਂ ਪਾਸ ਆਊਟ ਐਮਟੇਕ ਡਿਗਰੀ ਹੋਲਡਰ ਅਮਨ ਰਾਣਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਹ ਵੀ ਵੇਖੋ : ਪੰਜਾਬ ਕਾਂਗਰਸ ਵਿਚਾਲੇ ਘਮਾਸਾਨ- ਰੁੱਸੇ ਕਾਂਗਰਸੀਆਂ ਨੂੰ ਕੱਲ੍ਹ ਤੋਂ ਇੱਕ-ਇੱਕ ਕਰਕੇ ਮਨਾਵੇਗੀ ਕਮੇਟੀ
ਸ਼ਗੁਨ ਨੇ ਦੱਸਿਆ ਕਿ ਡਿਵਾਈਸ ਬਣਾਉਣ ਤੋਂ ਬਾਅਦ ਪੀਜੀਆਈ ਦੇ ਓਰਲ ਹੈਲਥ ਸਾਇੰਸ ਦੇ ਡਾ. ਵਿੱਦਿਆਰਤਨ ਨੇ ਆਪਣੀ ਪੀਪੀਈ ਕਿੱਟ ਵਿੱਚ ਇਸ ਨੂੰ ਲਗਾਇਆ, ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਦੀ ਵਰਤੋਂ ਕਰ ਰਹੇ ਹਨ। ਆਪਣੇ ਤਜ਼ਰਬੇ ਦੇ ਅਧਾਰ ‘ਤੇ ਵਿਦਿਆਰਥੀ ਲਗਾਤਾਰ ਇਸ ਵਿੱਚ ਸੁਧਾਰ ਕਰ ਰਹੇ ਸਨ। ਵਿਦਿਆਰਥੀ ਡਾਕਟਰ ਦੇ ਕਹਿਣ ਦੇ ਅਧਾਰ ‘ਤੇ ਡਿਵਾਈਸ ਨੂੰ ਅਪਡੇਟ ਕਰਦੇ ਰਹੇ। ਤਿੰਨ ਤੋਂ ਚਾਰ ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਉਪਕਰਣ ਹੁਣ ਪੂਰੀ ਤਰ੍ਹਾਂ ਤਿਆਰ ਹੈ। ਆਪਣੀ ਪੇਟੈਂਟ ਫਾਈਲ ਦੇ ਨਾਲ ਇਹ ਹੁਣ ਭਾਮਾ ਪਰਮਾਣੂ ਖੋਜ ਕੇਂਦਰ ਨੂੰ ਭੇਜਿਆ ਜਾ ਰਿਹਾ ਹੈ, ਤਾਂ ਜੋ ਇਸ ਨੂੰ ਪ੍ਰਮਾਣਿਤ ਕੀਤਾ ਜਾ ਸਕੇ।