ਸਾਊਦੀ ਅਰਬ ਨੇ ਐਤਵਾਰ ਸਵੇਰ ਤੋਂ 11 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲਗਾਈ ਹੋਈ ਪਾਬੰਦੀ ਹਟਾ ਦਿੱਤੀ ਹੈ । ਇਹ ਪਾਬੰਦੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈ ਗਈ ਸੀ ।
ਹਾਲਾਂਕਿ, ਇਨ੍ਹਾਂ 11 ਦੇਸ਼ਾਂ ਦੇ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਦੌਰਾਨ ਕੁਆਰੰਟੀਨ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ। ਸਾਊਦੀ ਅਰਬ ਨੇ ਅਜੇ ਵੀ ਭਾਰਤ ਸਮੇਤ 9 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲਗਾਈ ਗਈ ਪਾਬੰਦੀ ਨੂੰ ਬਰਕਰਾਰ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: ਹਰਿਆਣਾ ‘ਚ 7 ਜੂਨ ਤੱਕ ਵਧਾਇਆ ਗਿਆ ਲਾਕਡਾਊਨ, ਹੁਣ Odd-Even ਢੰਗ ਨਾਲ ਖੁੱਲ੍ਹਣਗੀਆਂ ਦੁਕਾਨਾਂ
ਦਰਅਸਲ, ਜਿਨ੍ਹਾਂ 11 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਸਾਊਦੀ ਅਰਬ ਵੱਲੋਂ ਪਾਬੰਦੀ ਹਟਾਈ ਗਈ ਹੈ ਉਨ੍ਹਾਂ ਵਿੱਚ UAE, ਜਰਮਨੀ, ਅਮਰੀਕਾ, ਆਇਰਲੈਂਡ, ਇਟਲੀ, ਪੁਰਤਗਾਲ, UK, ਸਵੀਡਨ, ਸਵਿਟਜ਼ਰਲੈਂਡ, ਫਰਾਂਸ ਅਤੇ ਜਾਪਾਨ ਸ਼ਾਮਿਲ ਹਨ। ਸਾਊਦੀ ਸਰਕਾਰੀ ਸਮਾਚਾਰ ਏਜੰਸੀ ਅਨੁਸਾਰ ਇਨ੍ਹਾਂ 11 ਦੇਸ਼ਾਂ ਦੇ ਯਾਤਰੀਆਂ ਨੂੰ 30 ਮਈ ਐਤਵਾਰ ਤੋਂ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਸਾਊਦੀ ਵੱਲੋਂ ਇਹ ਫੈਸਲਾ ਮਹਾਂਮਾਰੀ ਦੇ ਦ੍ਰਿਸ਼ ‘ਤੇ ਸਥਿਰਤਾ ਅਤੇ ਇਨ੍ਹਾਂ 11 ਦੇਸ਼ਾਂ ਵਿੱਚ ਸੰਕ੍ਰਮਣ ਦੇ ਫੈਲਣ ਨੂੰ ਰੋਕਣ ਲਈ ਚੁੱਕੇ ਗਏ ਪ੍ਰਭਾਵਸ਼ਾਲੀ ਕਦਮਾਂ ਕਾਰਨ ਲਿਆ ਗਿਆ ਹੈ । ਸਾਊਦੀ ਅਰਬ ਨੇ ਜਿਨ੍ਹਾਂ 9 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ਤੋਂ ਪਾਬੰਦੀ ਨਹੀਂ ਹਟਾਈ ਉਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਅਰਜਨਟੀਨਾ, ਬ੍ਰਾਜ਼ੀਲ, ਤੁਰਕੀ, ਦੱਖਣੀ ਅਫਰੀਕਾ, ਲੇਬਨਾਨ, ਮਿਸਰ ਅਤੇ ਇੰਡੋਨੇਸ਼ੀਆ ਸ਼ਾਮਿਲ ਹਨ।
ਦੱਸ ਦੇਈਏ ਕਿ ਇਸ ਸਾਲ ਫਰਵਰੀ ਵਿੱਚ ਸਾਊਦੀ ਅਰਬ ਨੇ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਸੀ । ਸਿਰਫ ਸਾਊਦੀ ਨਾਗਰਿਕਾਂ, ਡਿਪਲੋਮੈਟਾਂ ਅਤੇ ਸਿਹਤ ਕਰਮਚਾਰੀਆਂ ਨੂੰ ਹੀ ਇਸ ਪਾਬੰਦੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ।
ਇਹ ਵੀ ਦੇਖੋ: ਪੰਜਾਬੀਓ ਖਿੱਚ ਲਓ ਤਿਆਰੀ! Punjab Police ‘ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਭਰਤੀ ਸ਼ੁਰੂ