ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਹੁਣ ਕੋਰੋਨਾ ਦੇ ਮਾਮਲਿਆਂ ਦਾ ਗ੍ਰਾਫ਼ ਹੇਠਾਂ ਡਿੱਗ ਰਿਹਾ ਹੈ। ਜਿਸਦੇ ਮੱਦੇਨਜ਼ਰ ਲੁਧਿਆਣਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਪਿਛਲੇ ਕੁਝ ਦਿਨਾਂ ਤੋਂ ਜਿਲ੍ਹਾ ਲੁਧਿਆਣਾ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਕਮੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਰਫ਼ਿਊ ਵਿੱਚ ਰਾਹਤ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਬ੍ਰੇਕਿੰਗ : ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ, 15 ਜੂਨ ਤੱਕ ਵਧਾਇਆ ਲੌਕਡਾਊਨ
ਦਰਅਸਲ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਰਫ਼ਿਊ ਵਿੱਚ ਰਾਹਤ ਦਿੰਦਿਆਂ ਐਤਵਾਰ ਨੂੰ ਦੇਰ ਰਾਤ ਅਹਿਮ ਹੁਕਮ ਜਾਰੀ ਕਰਦਿਆਂ ਹੋਏ ਜ਼ਿਲ੍ਹੇ ਵਿੱਚ ਦੁਕਾਨਾਂ ਅਤੇ ਦਫ਼ਤਰ ਬੰਦ ਕਰਨ ਦੇ ਸਮੇਂ ਨੂੰ 2 ਘੰਟੇ ਤੱਕ ਹੋਰ ਵਧਾ ਦਿਤਾ ਹੈ । ਯਾਨੀ ਕਿ ਇਨ੍ਹਾਂ ਹੁਕਮਾਂ ਤੋਂ ਬਾਅਦ ਹੁਣ ਦੁਕਾਨਾਂ ਅਤੇ ਦਫ਼ਤਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹ ਸਕਣਗੇ। ਇਸਦੇ ਨਾਲ ਹੀ ਵੀਕੈਂਡ ਕਰਫਿਊ ਉਸੇ ਤਰ੍ਹਾਂ ਹੀ ਜਾਰੀ ਰਹੇਗਾ।
ਦੱਸ ਦੇਈਏ ਕਿ ਡੀ.ਸੀ. ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਰੈਸਟੋਰੈਂਟ, ਕੌਫੀ ਹਾਊਸ ਆਦਿ ਵਿੱਚ ਡਾਈਨਿੰਗ ਬੰਦ ਰਹੇਗੀ ਤੇ ਸਿਰਫ਼ ਟੇਕ ਅਵੇ ਦੀ ਸਹੂਲਤ ਜਾਰੀ ਰਹੇਗੀ। ਇਸ ਤੋਂ ਇਲਾਵਾ ਖਾਣੇ ਦੀ ਹੋਮ ਡਿਲੀਵਰੀ ਰਾਤ 9 ਵਜੇ ਤੱਕ ਦਿੱਤੀ ਜਾ ਸਕਦੀ ਹੈ ਅਤੇ ਇਹ ਹਫ਼ਤੇ ਦੇ ਸੱਤ ਦਿਨ ਜਾਰੀ ਰਹੇਗੀ ।