1990 ਵਿੱਚ ਟਾਰਜ਼ਨ ਟੀਵੀ ਲੜੀ ਵਿੱਚ ਟਾਰਜ਼ਨ ਦਾ ਮੁੱਖ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਵਿਲੀਅਮ ਜੋਸੇਫ ਲਾਰਾ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਜਹਾਜ਼ ਹਾਦਸੇ ਵਿੱਚ 58 ਸਾਲਾ ਜੋਅ ਦੀ ਪਤਨੀ ਗਵੇਨ ਲਾਰਾ ਸਮੇਤ ਪੰਜ ਹੋਰ ਲੋਕਾਂ ਦੀ ਵੀ ਮੌਤ ਹੋਈ ਹੈ।
ਜਾਣਕਾਰੀ ਮਿਲੀ ਹੈ ਕਿ ਜੋਅ ਦੇ ਨਾਲ, 6 ਹੋਰ ਲੋਕ ਇੱਕ ਛੋਟੇ ਜਹਾਜ਼ ਵਿੱਚ ਯਾਤਰਾ ਕਰ ਰਹੇ ਸਨ ਜੋ ਨੈਸ਼ਵਿਲ (Nashville ) ਨੇੜੇ ਟੈਨਸੀ ਝੀਲ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਪੁਲਿਸ ਜੋਅ ਸਣੇ ਛੇ ਹੋਰ ਲੋਕਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੀ ਹੈ। ਐਤਵਾਰ ਨੂੰ, ਰਦਰਫੋਰਡ ਕਾਉਂਟੀ ਫਾਇਰ ਰੈਸਕਿਊ
ਦੇ ਕੈਪਟਨ ਜੌਹਨ ਇੰਗਲ ਨੇ ਇੱਕ ਬਿਆਨ ਦਿੱਤਾ ਕਿ Smyrna ਨੇੜੇ ਪਰਸੀ ਪ੍ਰੀਸਟ ਲੇਕ ‘ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਰੈਸ਼ ਹੋਏ ਜਹਾਜ਼ ਦੇ ਮਲਬੇ ਦੀ ਝੀਲ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਟਾਰਜ਼ਨ ਇੱਕ ਅਮਰੀਕੀ ਡਰਾਮਾ ਸੀਰੀਜ਼ ਸੀ, ਜਿਸਦਾ ਇੱਕ ਸੀਜ਼ਨ 1996 ਅਤੇ 1997 ਦੇ ਵਿੱਚ ਆਨ-ਏਅਰ ਕੀਤਾ ਗਿਆ ਸੀ। ਇਸ ਲੜੀ ਵਿੱਚ ਟਾਰਜ਼ਨ ਦੇ ਮਨੁੱਖੀ ਸਭਿਅਤਾ ਅਤੇ ਵਿਆਹ ਵੱਲ ਵੱਧਣ ਦੀ ਕਹਾਣੀ ਦਰਸਾਈ ਗਈ ਸੀ। ਇਸ ਲੜੀ ਦੀ ਸ਼ੂਟਿੰਗ ਦੱਖਣੀ ਅਫਰੀਕਾ ਦੇ ਸਨ ਸਿਟੀ ਰਿਜੋਰਟ ਵਿਖੇ ਕੀਤੀ ਗਈ ਸੀ। ਜੋਅ ਲਾਰਾ ਦਾ ਜਨਮ 2 ਅਕਤੂਬਰ 1962 ਨੂੰ ਸੈਨ ਡਿਏਗੋ ਵਿੱਚ ਹੋਇਆ ਸੀ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਕਰਕੇ ਕੀਤੀ ਅਤੇ ਫਿਰ ਟਾਰਜ਼ਨ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਜੋਅ ਨੇ ਆਪਣੀ ਅਦਾਕਾਰੀ ਦੀ ਪ੍ਰਤਿਭਾ ਨੂੰ ਟਾਰਜ਼ਨ ਲੜੀ ਦੇ 22 ਐਪੀਸੋਡਾਂ ਵਿੱਚ ਪ੍ਰਦਰਸ਼ਿਤ ਕੀਤਾ ਜੋ 1996 ਅਤੇ 1997 ਦੇ ਵਿੱਚ ਪ੍ਰਸਾਰਿਤ ਹੋਈ ਸੀ।
ਇਹ ਵੀ ਪੜ੍ਹੋ : Big Breaking: ਲੁਧਿਆਣਾ ਵਾਸੀਆਂ ਨੂੰ ਕਰਫਿਊ ਤੋਂ ਮਿਲੀ ਵੱਡੀ ਰਾਹਤ, ਹੁਣ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਜੋਅ ਨੇ ਟਾਰਜ਼ਨ ਤੋਂ ਇਲਾਵਾ ਅਮਰੀਕੀ ਸਾਈਬਰਗ ਸਟੀਲ ਯੋਧਾ, ਸਟੀਲ ਫਰੰਟੀਅਰ, ਵਾਰਹੈੱਡ, ਡੂਮਸਡੇਅਰ ਅਤੇ ਟੀਵੀ ਸ਼ੋਅ ਬੇਵਾਚ ਅਤੇ ਕੋਨਾਨ ਐਡਵੈਂਚਰਰ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੂੰ ਆਖਰੀ ਵਾਰ 2018 ਵਿੱਚ ਆਈ ਫਿਲਮ ਸਮਰ ਆਫ਼ 67 ਵਿੱਚ ਵੇਖਿਆ ਗਿਆ ਸੀ। ਜੋਅ ਦਾ ਵਿਆਹ ਗਵੇਨ ਨਾਲ ਹੋਇਆ ਸੀ। ਦੋਵੇਂ ਆਪਣੀਆਂ ਦੋ ਧੀਆਂ ਨਾਲ ਬਰੈਂਟਵੁੱਡ ਵਿੱਚ ਰਹਿੰਦੇ ਸਨ। ਉਨ੍ਹਾਂ ਦੀ ਵੈਬਸਾਈਟ ਦੇ ਅਨੁਸਾਰ, ਜੋਅ ਇੱਕ ਅਭਿਨੇਤਾ ਬਣਨ ਤੋਂ ਇਲਾਵਾ ਲਾਇਸੰਸਸ਼ੁਦਾ ਫੈਲਕਨਰ, ਪਾਇਲਟ, ਓਪਨ-ਵਾਟਰ ਡਾਇਵਰ, ਮੁੱਕੇਬਾਜ਼ ਅਤੇ ਟ੍ਰੇਂਡ ਮਾਰਕਸਮੈਨ ਵੀ ਸਨ।
ਇਹ ਵੀ ਦੇਖੋ : ਕੈਪਟਨ ਦੇ ਗੜ੍ਹ ‘ਚ ਗਰਜੇ ਉਗਰਾਹਾਂ ਤੇ ਰਾਜੇਵਾਲ, ਕਰ ‘ਤੇ ਵੱਡੇ ਐਲਾਨ, ਸਰਕਾਰ ਨੂੰ ਘੇਰਾ ਪਾਉਣ ਲਈ ਸੁਣੋ ਰਣਨੀਤੀ