ਮਾਨਸਾ ਦੇ ਪਿੰਡ ਬੁਰਜ ਹਰੀ ਤੋਂ ਕਰੀਬ ਚਾਰ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਏ ਅਤੇ ਸੂਰਤਗੜ (ਰਾਜਸਥਾਨ) ਵਿੱਚ ਤੈਨਾਤ 23 ਸਾਲਾਂ ਫੌਜੀ ਜਵਾਨ ਪ੍ਰਭਦਿਆਲ ਸਿੰਘ ਨੇ ਆਪਣੇ ਹੀ ਤਿੰਨ ਫੌਜੀ ਅਧਿਕਾਰੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ । ਪਰ ਅੰਤਿਮ ਸੰਸਕਾਰ ਤੋਂ ਬਾਅਦ ਵਾਇਰਲ ਹੋਈ ਆਡਿਓ ਨੇ ਫੌਜੀ ਜਵਾਨ ਦੀ ਖੁਦਕੁਸ਼ੀ ਦਾ ਰਾਜ ਖੋਲ੍ਹ ਦਿੱਤਾ ।
ਜਿਸ ‘ਤੇ ਪਰਿਵਾਰ ਵੱਲੋਂ ਫੌਜੀ ਅਧਿਕਾਰੀਆਂ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ਉੱਤੇ ਸੂਰਤਗੜ ਪੁਲਿਸ ਨੇ ਤਿੰਨ ਫੌਜੀ ਅਧਿਕਾਰੀਆਂ ਲੈਫਟੀਨੈਂਟ ਕਰਨਲ ਪਰਮਪ੍ਰੀਤ ਸਿੰਘ ਕੋਚਰ ਅਤੇ ਵਿਨੋਦ ਕੁਮਾਰ ਤਾਪਰੇ ਅਤੇ ਸੂਬੇਦਾਰ ਮੇਜਰ ਉਦਮਜੀਤ ਸਿੰਘ ਦੇ ਖਿਲਾਫ ਧਾਰਾ 306 ਅਤੇ 34 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਤਿੰਨਾਂ ਅਧਿਕਾਰੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ ।
ਇਹ ਵੀ ਪੜ੍ਹੋ: ਟਾਰਜ਼ਨ ਅਦਾਕਾਰ Joe Lara ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ, ਪਤਨੀ ਸਣੇ ਪੰਜ ਹੋਰ ਲੋਕ ਵੀ ਹੋਏ ਹਾਦਸੇ ਦਾ ਸ਼ਿਕਾਰ
ਦਰਅਸਲ, ਆਪਣੇ ਮਾਂ-ਬਾਪ ਦੇ ਇਕਲੌਤੇ ਪੁੱਤ ਅਤੇ ਭੈਣ ਦੇ ਇਕਲੌਤੇ ਭਰਾ ਪ੍ਰਭਦਿਆਲ ਸਿੰਘ ਦੇਸ਼ ਸੇਵਾ ਦਾ ਜਜਬਾ ਦਿਲ ਵਿੱਚ ਲੈ ਕੇ ਕਰੀਬ 4 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ, ਪਰ ਮਹਿਜ਼ 23 ਸਾਲਾਂ ਦੇ ਇਸ ਜਵਾਨ ਨੂੰ ਦੇਸ਼ ਸੇਵਾ ਕਰਦੇ-ਕਰਦੇ ਫੌਜ ਵਿੱਚ ਅਜਿਹਾ ਤਣਾਅ ਮਿਲਿਆ ਕਿ ਉਸਨੇ 23 ਮਈ ਨੂੰ ਆਪਣੀ ਪੱਗ ਨੂੰ ਗਲੇ ਵਿੱਚ ਪਾ ਕੇ ਖੁਦਕੁਸ਼ੀ ਕਰ ਲਈ।
ਦੱਸ ਦੇਈਏ ਕਿ ਫੌਜੀ ਜਵਾਨ ਦੇ ਅੰਤਿਮ ਸਸਕਾਰ ਤੋਂ ਬਾਅਦ ਪਰਿਵਾਰ ਦੇ ਹੱਥ ਲੱਗੀ ਇੱਕ ਆਡੀਓ ਨੇ ਖੁਦਕੁਸ਼ੀ ਦੇ ਰਾਜ ਨੂੰ ਖੋਲ ਦਿੱਤਾ ਕਿ ਫੌਜੀ ਨੂੰ ਉਸਦੇ ਤਿੰਨ ਅਧਿਕਾਰੀ (ਲੈਫਟੀਨੈਂਟ ਕਰਨਲ ਪਰਮਪ੍ਰੀਤ ਸਿੰਘ ਕੋਚਰ ਅਤੇ ਵਿਨੋਦ ਕੁਮਾਰ ਤਾਪਰੇ ਅਤੇ ਸੂਬੇਦਾਰ ਮੇਜਰ ਉਦਮਜੀਤ ਸਿੰਘ) ਤੰਗ ਪਰੇਸ਼ਾਨ ਕਰਦੇ ਸਨ । ਫੌਜੀ ਜਵਾਨ ਪ੍ਰਭਦਿਆਲ ਸਿੰਘ ਦੀ ਆਡਿਓ ਵਾਇਰਲ ਹੋਣ ਉੱਤੇ ਪਰਿਵਾਰ ਨੇ ਸੂਰਤਗੜ ਪੁਲਿਸ ਨੂੰ ਤਿੰਨਾਂ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ।
ਇਹ ਵੀ ਪੜ੍ਹੋ: Big Breaking: ਲੁਧਿਆਣਾ ਵਾਸੀਆਂ ਨੂੰ ਕਰਫਿਊ ਤੋਂ ਮਿਲੀ ਵੱਡੀ ਰਾਹਤ, ਹੁਣ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਜਿਸ ਉੱਤੇ ਪੁਲਿਸ ਨੇ ਤਿੰਨਾਂ ਅਧਿਕਾਰੀਆਂ ਲੈਫਟੀਨੈਂਟ ਕਰਨਲ ਪਰਮਪ੍ਰੀਤ ਸਿੰਘ ਕੋਚਰ ਅਤੇ ਵਿਨੋਦ ਕੁਮਾਰ ਤਾਪਰੇ ਅਤੇ ਸੂਬੇਦਾਰ ਮੇਜਰ ਉਦਮਜੀਤ ਸਿੰਘ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 306 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਤਿੰਨਾਂ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ।