ਕੋਰੋਨਾ ਕਾਲ ਦੇ ਦੌਰਾਨ ਦੇਸ਼ ਸਣੇ ਸੂਬੇ ਭਰ ‘ਚ ਕਈ ਸਖਤ ਪਬੰਦੀਆਂ ਲਾਗੂ ਹਨ। ਪਰ ਇਸ ਦੇ ਬਾਵਜੂਦ ਵੀ ਸੂਬੇ ‘ਚ ਵਾਰਦਾਤਾਂ ਨਿਰੰਤਰ ਜਾਰੀ ਹਨ। ਕੁੱਝ ਦਿਨ ਪਹਿਲਾਂ ਇੱਕੋ ਸਮੇਂ ਦੋ ਗੱਡੀਆਂ ‘ਚੋ ਬੜੇ ਹੀ ਸ਼ਾਤਿਰ ਅੰਦਾਜ ਵਿੱਚ ਅਸਲਾ ਅਤੇ ਕੈਸ਼ ਚੋਰੀ ਕੀਤਾ ਗਿਆ ਸੀ।
ਇਸ ਤੋਂ ਬਾਅਦ ਚੋਰਾਂ ਨੇ ਥਾਣਾ ਕੋਤਵਾਲੀ ਦੇ ਇੱਕ ਘਰ ‘ਚੋਂ ਗਹਿਣਿਆਂ ਅਤੇ ਨਕਦੀ ‘ਤੇ ਹੱਥ ਸਾਫ਼ ਕੀਤੇ ਸੀ, ਓਸੇ ਸਮੇ ਪ੍ਰੇਮ ਨਗਰ ਖੇਤਰ ‘ਚ ਦਿਨ-ਦਿਹਾੜੇ ਚੇਨ ਸਨੈਚਿੰਗ ਹੋਈ ਸੀ।
ਇਹ ਅਪਰਾਧੀ ਅਜੇ ਪੁਲਿਸ ਦੇ ਹੱਥ ਇੰਨਾ ਚੋਰਾਂ ਤੱਕ ਵੀ ਨਹੀਂ ਪਹੁੰਚੇ ਸਨ ਕਿ ਅੱਜ ਫਿਰ ਸਰਹੰਦ ਰੋਡ ਕਲੇਰਿਨ ਹੋਟਲ ਦੇ ਸਾਹਮਣੇ ਇੱਕ ਬੈਂਕ ਕਰਮਚਾਰੀ ਕੋਲੋਂ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ 300,000 ਦੀ ਨਕਦੀ ਅਤੇ ਬੈਂਕ ਦੇ ਦਸਤਾਵੇਜ਼ਾਂ ਵਾਲਾ ਬੈਗ ਲੁੱਟ ਲਿਆ।
ਇਹ ਵੀ ਪੜ੍ਹੋ : IPL 2021 : ਸੂਤਰਾਂ ਦਾ ਦਾਅਵਾ – ਯੂਏਈ ਵਿੱਚ 17 ਸਤੰਬਰ ਤੋਂ ਖੇਡੇ ਜਾ ਸਕਦੇ ਨੇ 14 ਵੇਂ ਸੀਜ਼ਨ ਦੇ ਬਾਕੀ ਮੈਚ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ, ਜਦਕਿ ਡੀਐਸਪੀ ਸੌਰਭ ਜਿੰਦਲ ਸਿਟੀ ਟੂ ਤੋਂ ਜਦ ਪੱਤਰਕਾਰਾਂ ਦੁਆਰਾ ਸਵਾਲ ਪੁੱਛੇ ਗਏ ਕਿ ਇਹ ਘਟਨਾ ਸੀਐਮ ਸਿਟੀ ਵਿੱਚ ਆਮ ਹੁੰਦੀ ਨਜਰ ਆ ਰਹੀ ਹੈ। ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਅੰਡਰ ਕੰਟਰੋਲ ਵਿੱਚ ਹੈ। ਅਸੀਂ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ, ਪਰ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਸਾਰੇ ਅਪਰਾਧੀਆਂ ਨੂੰ ਟਰੇਸ ਕਰ ਲਿਆ ਗਿਆ ਹੈ। ਪਰ ਵੱਡਾ ਸਵਾਲ ਇਹ ਹੈ ਕਿ ਜੁਰਮ ਕਰਨ ਤੋਂ ਬਾਅਦ ਅਪਰਾਧੀ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਪੁਲਿਸ ਦਾ ਦਬਦਬਾ ਅਪਰਾਧੀਆਂ ਦੇ ਮਨਾਂ ਵਿੱਚ ਖ਼ਤਮ ਹੁੰਦਾ ਜਾਪਦਾ ਹੈ। ਕਿਉਂਕਿ ਪਟਿਆਲਾ ਸ਼ਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ, ਜੇ ਇਥੇ ਅਪਰਾਧੀਆਂ ਦਾ ਹੌਂਸਲਾ ਉੱਚਾ ਹੋਵੇਗਾ, ਤਾਂ ਫਿਰ ਬਾਕੀ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ।
ਇਹ ਵੀ ਦੇਖੋ : ਕਰਫਿਊ ‘ਤੇ ਵੱਡਾ UPDATE ! ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਜਾਰੀ, ਜਾਣੋ ਕੀ ਹੈ ਨਵਾਂ ਸਮਾਂ?