ਕੋਰੋਨਾ ਮਹਾਂਮਾਰੀ ਨੇ ਭਾਰਤੀ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਿੱਤੀ ਸਾਲ 2021 ਵਿਚ ਭਾਰਤ ਦੀ ਵਿਕਾਸ ਦਰ -7.3 ਫੀਸਦੀ ਰਹੀ ਹੈ ਜੋ ਕਿ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਭ ਤੋਂ ਮਾੜੀ ਕਾਰਗੁਜ਼ਾਰੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ, ਵਿੱਤੀ ਸਾਲ 2020-21 ਵਿੱਚ ਜੀਡੀਪੀ ਵਿੱਚ 7.3 ਫੀਸਦ ਦੀ ਗਿਰਾਵਟ ਆਈ ਹੈ। ਹਾਲਾਂਕਿ, ਇਹ ਇੱਕ ਰਾਹਤ ਦੀ ਗੱਲ ਰਹੀ ਹੈ ਕਿ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ਵਿੱਚ ਭਾਰਤੀ ਆਰਥਿਕਤਾ ਇੱਕ ਸਕਾਰਾਤਮਕ ਰੂਪ ਵਿੱਚ ਦਾਖਲ ਹੋਈ ਹੈ। ਜਨਵਰੀ ਤੋਂ ਮਾਰਚ 2021 ਦੀ ਚੌਥੀ ਤਿਮਾਹੀ ਵਿੱਚ 1.6 ਫੀਸਦੀ ਦੀ ਵਾਧਾ ਦਰ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਮਤਾ ਦਾ ਕੇਂਦਰ ਨਾਲ ਟਕਰਾਅ ‘ਤੇ ਵੱਡਾ ਦਾਅ, Alapan Bandyopadhyay ਨੂੰ ਨਿਯੁਕਤ ਕੀਤਾ ਆਪਣਾ ਮੁੱਖ ਸਲਾਹਕਾਰ
ਵਿੱਤੀ ਸਾਲ 2019-20 ਵਿੱਚ ਚਾਰ ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ, ਜੋ ਕਿ 11 ਸਾਲਾਂ ਦੇ ਲਿਹਾਜ਼ ‘ਚ ਸਭ ਨਾਲੋਂ ਘੱਟ ਸੀ। ਅਰਥਵਿਵਸਥਾ ਦੇ ਲਿਹਾਜ਼ ਨਾਲ, ਇਹ ਮਾੜੀ ਕਾਰਗੁਜ਼ਾਰੀ ਮੈਨੂਫੈਕਚਰਿੰਗ ਅਤੇ ਨਿਰਮਾਣ ਖੇਤਰ ਦੇ ਸੰਕੁਚਨ ਦੇ ਕਾਰਨ ਸੀ। ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਵਿਕਾਸ ਦਰ ਝੱਟਕਾ ਖਾਂਧੇ ਹੋਏ 24.38 ਰਹੀ ਸੀ। ਦੇਸ਼ ਦਾ ਵਿੱਤੀ ਘਾਟਾ 78 ਹਜ਼ਾਰ ਕਰੋੜ ਰੁਪਏ ਰਿਹਾ ਹੈ, ਜੋ ਕਿ ਪਿਛਲੇ ਸਾਲ 2.9 ਲੱਖ ਕਰੋੜ ਰੁਪਏ ਦੇ ਮੁਕਾਬਲੇ ਬਹੁਤ ਘੱਟ ਹੈ। ਅੱਠ ਮੁੱਖ ਉਦਯੋਗਾਂ ਦੀ ਵਾਧਾ ਦਰ ਦੀ ਗੱਲ ਕਰੀਏ, ਭਾਵ ਅਪਰੈਲ ਵਿੱਚ ਅੱਠ ਕੋਰ ਉਦਯੋਗਾਂ ਦੀ, ਇਹ 56.1 ਫੀਸਦੀ ਰਹੀ ਹੈ। ਇਹ ਦਰਸਾਉਂਦਾ ਹੈ ਕਿ 1980-81 ਤੋਂ ਬਾਅਦ ਪਹਿਲੀ ਵਾਰ, ਜੀਡੀਪੀ ਨਕਾਰਾਤਮਕ ਰਹਿੰਦੇ ਹੋਏ ਸੁੰਗੜ ਗਈ ਹੈ। ਯਾਨੀ ਇਸ ਵਿੱਚ ਵਾਧੇ ਦੀ ਬਜਾਏ ਕਮੀ ਆਈ ਹੈ।
ਇਹ ਵੀ ਦੇਖੋ : ਕਿਸਾਨਾਂ ਲਈ 6 ਮਹੀਨੇ ਤੋਂ ਕਰੋੜਾਂ ਖਰਚ ਚੁੱਕਾ ਗੋਲਡਨ ਹੱਟ ਵਾਲਾ ਹਿੰਦੂ ਵੀਰ,ਹੁਣ ਕਿਸਾਨਾਂ ਦੀ ਮਦਦ ਲਈ ਵੇਚ ‘ਤੀ ਜ਼ਮੀਨ