doctors demand baba ramdev arrest: ਬਾਬਾ ਰਾਮਦੇਵ ਦੇ ਵਿਰੁੱਧ ਆਈਐਮਏ ਨੇ ਮੋਰਚਾ ਖੋਲ ਦਿੱਤਾ ਹੈ।ਐਲੋਪੈਥੀ ‘ਤੇ ਬਾਬਾ ਰਾਮਦੇਵ ਦੇ ਬਿਆਨ ਨੂੰ ਲੈ ਕੇ ਡਾਕਟਰ ਅੱਜ ਵਿਰੋਧ ਕਰ ਰਹੇ ਹਨ।ਕਾਲੀਆਂ ਪੱਟੀਆਂ ਲਗਾ ਕੇ ਕੰਮ ‘ਤੇ ਤਾਇਨਾਤ ਹਨ।ਕੋਈ ਮਾਰਚ ਕੱਢਣ ਦਾ ਪ੍ਰੋਗਰਾਮ ਨਹੀਂ ਹੈ।ਹਾਲਾਂਕਿ ਸਵਾਮੀ ਰਾਮਦੇਵ ਪਹਿਲਾਂ ਹੀ ਆਪਣੇ ਬਿਆਨ ‘ਤੇ ਸਫਾਈ ਦੇ ਚੁੱਕੇ ਹਨ ਅਤੇ ਮਾਫੀ ਮੰਗ ਚੁੱਕੇ ਹਨ
ਪਰ ਆਈਐੱਮਏ ਨੇ ਮੋਰਚਾ ਖੋਲ ਦਿੱਤਾ ਹੈ ਅਤੇ ਸਾਰੇ ਤਰ੍ਹਾਂ ਦੇ ਕਾਨੂੰਨੀ ਰਸਤਿਆਂ ‘ਤੇ ਉਹ ਅੱਗੇ ਵੱਧ ਚੁੱਕੇ ਹਨ।ਦੱਸਣਯੋਗ ਹੈ ਕਿ ਜਦੋਂ ਤੋਂ ਯੋਗਾ ਗੁਰੂ ਰਾਮਦੇਵ ਦੇ ਐਲੋਪੈਥੀ ਬਾਰੇ ਬਿਆਨ ਆਇਆ ਹੈ, ਉਹ ਲਗਾਤਾਰ ਸੁਰਖੀਆਂ ਵਿਚ ਰਿਹਾ ਹੈ।
ਇਹ ਵੀ ਪੜੋ:ਮੈਂ ਐਲੋਪੈਥੀ ਅਤੇ ਡਾਕਟਰਾਂ ਦੇ ਵਿਰੁੱਧ ਨਹੀਂ, ਮੇਰੀ ਲੜਾਈ ਡਰੱਗ ਮਾਫੀਆ ਨਾਲ- ਬਾਬਾ ਰਾਮਦੇਵ
ਹਾਲਾਂਕਿ, ਰਾਮਦੇਵ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਐਲੋਪੈਥੀ ਬਾਰੇ ਆਪਣੇ ਵਿਵਾਦਪੂਰਨ ਬਿਆਨ ਲਈ ਮੁਆਫੀ ਮੰਗੀ ਹੈ। ਰਾਮਦੇਵ ਨੇ ਕਿਹਾ ਕਿ ਉਹ ਐਲੋਪੈਥੀ ਦੇ ਵਿਰੁੱਧ ਨਹੀਂ ਅਤੇ ਨਾ ਹੀ ਡਾਕਟਰਾਂ ਦੇ ਵਿਰੁੱਧ ਹਨ। ਰਾਮਦੇਵ ਨੇ ਕਿਹਾ ਕਿ ਉਹ ਹੁਣ ਇਸ ਵਿਵਾਦ ਨੂੰ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਈਐਮਏ ਦੇ ਕੁਝ ਲੋਕ ਰਾਜਨੀਤੀ ਕਰ ਰਹੇ ਹਨ।