ਸੰਜੀਤ (91 ਕਿੱਲੋ) ਨੇ ਸੋਮਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੁਬਈ ਵਿੱਚ 2021 ਏਐਸਬੀਸੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਇਸ ਸਾਲ ਚੈਂਪੀਅਨਸ਼ਿਪ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾ ਐਤਵਾਰ ਨੂੰ ਪੂਜਾ ਰਾਣੀ ਨੇ ਆਪਣਾ ਖਿਤਾਬ ਬਚਾਉਂਦਿਆਂ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ।
ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਸੰਜੀਤ ਦਾ ਫਾਈਨਲ ਵਿੱਚ ਮੁਕਾਬਲਾ ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਕਜ਼ਾਕਿਸਤਾਨ ਦੇ ਵਾਸਿਲੀ ਲੇਵਿਟ ਨਾਲ ਹੋਇਆ, ਜਿਸ ਨੂੰ ਸੰਜੀਤ ਨੇ 4-1 ਨਾਲ ਆਪਣੇ ਕੀਤਾ। ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀਐਫਆਈ) ਅਤੇ ਯੂਏਈ ਬਾਕਸਿੰਗ ਫੈਡਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕੁਲ 15 ਤਮਗੇ ਜਿੱਤੇ ਹਨ। ਇਸ ਵਿੱਚ ਦੋ ਸੋਨੇ, ਪੰਜ ਚਾਂਦੀ ਅਤੇ ਅੱਠ ਕਾਂਸੀ ਸ਼ਾਮਿਲ ਹਨ।
ਪੂਜਾ ਅਤੇ ਅਮਿਤ ਪੰਘਾਲ ਨੇ ਸਾਲ 2019 ਵਿੱਚ ਸੋਨ ਤਮਗਾ ਜਿੱਤਿਆ ਸੀ। ਪੂਜਾ ਇਸ ਵਾਰ ਫਿਰ ਸੋਨ ਤਮਗਾ ਜਿੱਤਣ ਵਿੱਚ ਸਫਲ ਰਹੀ ਪਰ ਪੰਗਲ ਆਪਣਾ ਖ਼ਿਤਾਬ ਬਚਾਉਣ ਤੋਂ ਖੁੰਝ ਗਿਆ। ਇਸ ਤੋਂ ਬਾਅਦ ਸਿਵਾ ਥਾਪਾ (64 ਕਿੱਲੋ) ਦਾ ਮੁਕਾਬਲਾ ਹੋਇਆ, ਜਿਸ ‘ਚ ਉਸ ਨੂੰ ਮੰਗੋਲੀਆ ਦੇ ਏਸ਼ੀਅਨ ਖੇਡਾਂ ਦੇ ਚਾਂਦੀ ਤਮਗਾ ਜੇਤੂ ਬਾਤਰਸੁਖ ਚਿਨਜੋਰਿਗ ਦੇ ਖਿਲਾਫ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹਾਰ ਦੇ ਬਾਵਜੂਦ, ਥਾਪਾ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਲਗਾਤਾਰ ਪੰਜਵਾਂ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ ਹੈ।
ਇਹ ਵੀ ਦੇਖੋ : Lockdown ‘ਚ ਘਰ ਦੀ ਛੱਤ ‘ਤੇ ਸਬਜ਼ੀਆਂ ਉਗਾ ਕੇ ਲੱਖਾਂ ਕਮਾ ਰਹੇ ਦੋ ਭਰਾ, ਹੋ ਗਏ ਵਾਰੇ-ਨਿਆਰੇ