pm narendra modi: ਪੀਐੱਮ ਮੋਦੀ ਨੇ ਅੱਜ 77ਵੀਂ ਵਾਰ ਦੇਸ਼ਵਾਸੀਆਂ ਨਾਲ ‘ਮਨ ਕੀ ਬਾਤ’ ਕੀਤੀ।ਅੱਜ ਹੀ ਦੇ ਦਿਨ ਮੋਦੀ ਸਰਕਾਰ ਦੇ ਕਾਰਜਕਾਲ ਦੇ 7 ਸਾਲ ਪੂਰੇ ਹੋਏ ਹਨ।ਪੀਐੱਮ ਮੋਦੀ ਨੇ ਕਿਹਾ ਕਿ ਇਨਾਂ੍ਹ 7 ਸਾਲਾ ‘ਚ ਜੋ ਕੁਝ ਵੀ ਉਪਲੱਬਧੀ ਰਹੀ ਹੈ, ਉਹ ਦੇਸ਼ ਦੀ ਰਹੀ ਹੈ, ਦੇਸ਼ਵਾਸੀਆਂ ਦੀ ਰਹੀ ਹੈ।ਕਿੰਨੇ ਹੀ ਰਾਸ਼ਟਰੀ ਗੌਰਵ ਦੇ ਪਲ ਇਨ੍ਹਾਂ ਸਾਲਾਂ ‘ਚ ਨਾਲ ਮਿਲ ਕੇ ਅਨੁਭਵ ਕੀਤੇ ਹਨ।
ਕੋਰੋਨਾ ‘ਤੇ ਬੋਲਦਿਆਂ ਹੋਏ ਪੀਅੇੱਮ ਨੇ ਕਿਹਾ ਕਿ ਸਾਨੂੰ ਪਹਿਲੀ ਲਹਿਰ ‘ਚ ਵੀ ਪੂਰੇ ਹੌਸਲੇ ਨਾਲ ਲੜਾਈ ਲੜੀ ਸੀ।ਇਸ ਵਾਰ ਵੀ ਵਾਇਰਸ ਦੇ ਵਿਰੁੱਧ ਚੱਲ ਰਹੀ ਲੜਾਈ ‘ਚ ਭਾਰਤ ਜਿੱਤ ਹਾਸਲ ਕਰੇਗਾ।ਦੋ ਗਜ਼ ਦੂਰੀ, ਮਾਸਕ ਨਾਲ ਜੁੜੇ ਨਿਯਮ ਹੋਣ ਜਾਂ ਫਿਰ ਵੈਕਸੀਨ, ਸਾਨੂੰ ਢਿੱਲ ਨਹੀਂ ਵਰਤਣੀ ਚਾਹੀਦੀ।ਇਹ ਸਾਡੀ ਜਿੱਤ ਦਾ ਰਾਹ ਹੈ।ਪੀਐੱਮ ਨੇ ਕਿਹਾ, ਇਨਾਂ੍ਹ 7 ਸਾਲਾਂ ‘ਚ ਸਾਨੂੰ ਇਕੱਠੇ ਹੋ ਕੇ ਕਈ ਕਠਿਵ ਪ੍ਰੀਖਿਆਵਾਂ ਦੇਣੀਆਂ ਹਨ ਅਤੇ ਹਰ ਅਸੀਂ ਸਾਰੇ ਮਜ਼ਬੂਤ ਹੋ ਕੇ ਨਿਕਲੇ ਹਾਂ।
ਇਹ ਵੀ ਪੜੋ:ਘਰ ਬੈਠੇ ਮਿਲੇਗੀ ਸ਼ਰਾਬ, ਕੇਜਰੀਵਾਲ ਸਰਕਾਰ ਨੇ ਹੋਮ ਡਿਲੀਵਰੀ ਦੀ ਦਿੱਤੀ ਆਗਿਆ
ਕੋਰੋਨਾ ਮਹਾਮਾਰੀ ਦੇ ਰੂਪ ‘ਚ ਇੰਨੀ ਵੱਡੀ ਪ੍ਰੀਖਿਆ ਤਾਂ ਲਗਾਤਾਰ ਚੱਲ ਰਹੀ ਹੈ।ਇਸ ਮਹਾਮਾਰੀ ਦੇ ਦੌਰਾਨ ਭਾਰਤ, ‘ਸੇਵਾ ਅਤੇ ਸਹਿਯੋਗ’ ਦੇ ਸੰਕਲਪ ਦੇ ਨਾਲ ਅੱਗੇ ਵੱਧ ਰਿਹਾ ਹੈ।ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਭਾਰਤ ਆਪਣੇ ਵਿਰੁੱਧ ਸ਼ਾਜਿਸ਼ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੰਦਾ ਹੈ ਤਾਂ ਸਾਡਾ ਆਤਮਵਿਸ਼ਵਾਸ ਹੋਰ ਵੱਧਦਾ ਹੈ।ਜਦੋਂ ਭਾਰਤ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ‘ਤੇ ਸਮਝੌਤਾ ਨਹੀਂ ਕਰਦਾ ਜਦੋਂ ਸਾਡੀ ਸੈਨਾ ਦੀ ਤਾਕਤ ਵੱਧਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਹਾਂ ਅਸੀਂ ਸਹੀ ਰਾਹ ‘ਤੇ ਹਾਂ।