ਪੱਛਮੀ ਬੰਗਾਲ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਜਾਰੀ ਤਕਰਾਰ ਅਜੇ ਖ਼ਤਮ ਨਹੀਂ ਹੋਈ ਹੈ। ਕੇਂਦਰ ਸਰਕਾਰ ਵੱਲੋਂ ਹੁਣ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਨੋਟਿਸ ਭੇਜਿਆ ਗਿਆ ਹੈ।
ਚੱਕਰਵਾਤੀ ਯਾਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਵਿੱਚ ਜਾ ਇੱਕ ਬੈਠਕ ਕੀਤੀ ਸੀ, ਜਿਸ ਵਿੱਚ ਅਲਪਨ ਨਹੀਂ ਪਹੁੰਚੇ ਸੀ। ਹੁਣ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਪੁੱਛਿਆ ਹੈ। ਕੇਂਦਰ ਸਰਕਾਰ ਦੁਆਰਾ ਆਪਦਾ ਪ੍ਰਬੰਧਨ ਐਕਟ ਦੀ ਧਾਰਾ 51 (ਬੀ) ਦੀ ਵਰਤੋਂ ਕੀਤੀ ਗਈ ਹੈ। ਨੋਟਿਸ ਵਿੱਚ ਅਲਪਨ ਬੰਦੋਪਾਧਿਆਏ ਨੂੰ ਪੁੱਛਿਆ ਗਿਆ ਹੈ ਕਿ ਉਸ ਵਿਰੁੱਧ ਕਾਰਵਾਈ ਕਿਉਂ ਨਾ ਕੀਤੀ ਜਾਵੇ, ਇਸ ਦਾ ਕਾਰਨ ਤਿੰਨ ਦਿਨਾਂ ਵਿੱਚ ਦਿਓ। ਕੇਂਦਰ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਕਲਾਈ ਕੁੰਡਾ ਵਿੱਚ ਸਮੀਖਿਆ ਬੈਠਕ ਦੌਰਾਨ 15 ਮਿੰਟ ਇੰਤਜ਼ਾਰ ਕੀਤਾ, ਜਿਸ ਤੋਂ ਬਾਅਦ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਪੇਸ਼ ਹੋਏ। ਹੁਣ ਸਾਰੇ ਕਾਰਨਾਂ ਪਿੱਛੇ ਦਾ ਕਾਰਨ ਪੁੱਛਿਆ ਗਿਆ ਹੈ।
ਇਹ ਵੀ ਪੜ੍ਹੋ : ਪ੍ਰਿਅੰਕਾ ਗਾਂਧੀ ਵਾਡਰਾ ਦਾ ਕੇਂਦਰ ਨੂੰ ਸਵਾਲ, ‘ਜਦੋਂ ਟੀਕਾ ਦੇਸ਼ ਦੇ ਲੋਕਾਂ ਨੂੰ ਹੀ ਲੱਗਣਾ ਹੈ ਤਾਂ ਫਿਰ ਇੱਕ ਦੇਸ਼, ਤਿੰਨ ਭਾਅ ਕਿਉਂ ?’
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੀ ਬੈਠਕ ‘ਚ ਸ਼ਾਮਿਲ ਨਾ ਹੋਣ ਤੋਂ ਬਾਅਦ ਕੇਂਦਰ ਨੇ ਪਹਿਲਾਂ ਹੀ ਅਲਪਨ ਬੰਦੋਪਾਧਿਆਏ ‘ਤੇ ਸਖਤ ਸਟੈਂਡ ਲਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਕਰਮਚਾਰੀ ਮੰਤਰਾਲੇ ਨੇ ਅਲਪਨ ਨੂੰ ਦਿੱਲੀ ਬੁਲਾਇਆ ਸੀ, ਪਰ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਦਿੱਲੀ ਨਹੀਂ ਭੇਜਿਆ। ਹੁਣ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ। ਹਾਲਾਂਕਿ, ਕੇਂਦਰ ਸਰਕਾਰ ਕੋਲ ਅਜੇ ਵੀ ਇਸ ਮਾਮਲੇ ‘ਚ ਅਲਪਨ ਬੰਦੋਪਾਧਿਆਏ ਖਿਲਾਫ ਕਾਰਵਾਈ ਕਰਨ ਦੀ ਤਾਕਤ ਹੈ। ਅਲਪਨ ਨੂੰ ਮੰਗਲਵਾਰ ਨੂੰ ਨੌਰਥ ਬਲਾਕ ਵਿੱਚ ਰਿਪੋਰਟ ਕਰਨ ਲਈ ਵੀ ਕਿਹਾ ਗਿਆ ਸੀ, ਜੋ ਉਨ੍ਹਾਂ ਨੇ ਨਹੀਂ ਕੀਤਾ। ਇੱਕ ਪਾਸੇ, ਕੇਂਦਰ ਸਰਕਾਰ ਕਾਰਵਾਈ ਕਰਨ ਲਈ ਤਤਪਰ ਹੈ, ਦੂਜੇ ਪਾਸੇ ਮਮਤਾ ਬੈਨਰਜੀ ਵੀ ਆਪਣੇ ਸੁਰ ਨਰਮ ਨਹੀਂ ਕਰ ਰਹੇ। ਪਿਛਲੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਮਮਤਾ ਬੈਨਰਜੀ ਨੇ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ‘ ਤੇ ਨਿਸ਼ਾਨਾ ਸਾਧਿਆ ‘ਤੇ ਰਾਜ ਸਰਕਾਰ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਨ ਅਤੇ ਸੰਵਿਧਾਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ।
ਇਹ ਵੀ ਦੇਖੋ : ਰਾਤੋਂ-ਰਾਤ ਇਸ ਚਾਹ ਵਾਲੀ ਦੇ ਖਾਤੇ ‘ਚ ਆਏ ਲੱਖਾਂ ਰੁਪਏ, ਪਰ ਖੋਹ ਗਿਆ ਜ਼ਿੰਦਗੀ ਦਾ ਸੁੱਖ-ਚੈਨ,ਹੈਰਾਨ ਕਰ ਦੇਵੇਗਾ ਮਾਮਲਾ