ਪੰਜਾਬ ਵਿੱਚ ਸਾਲ 2015 ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਐਸਪੀਐਸ ਪਰਮਾਰ ਵਾਲ ਨਵੀਂ ਐਸਆਈਟੀ ਟੀਮ ਨੇ ਵੱਡੇ ਖੁਲਾਸੇ ਕੀਤੇ ਹਨ। ਇਹ ਇਹ ਬੇਅਦਬੀ ਡੇਰਾ ਪ੍ਰੇਮੀਆਂ ਵੱਲੋਂ ਕੀਤ ਕੀਤੀ ਗਈ ਸੀ।
ਉਨ੍ਹਾਂ ਨੇ ਡੇਰਾ ਮੁਖੀ ਦੇ ਅਪਮਾਨ ਦਾ ਬਦਲਾ ਲੈਣ ਲਈ ਇਹ ਬੇਅਦਬੀ ਕੀਤੀ। ਦੱਸ ਦੇਈਏ ਕਿ ਮਹਿੰਦਰਪਾਲ ਸਿੰਘ ਬਿੱਟੂ ਇਨ੍ਹਾਂ ਬਦਲੇ ਦੀਆਂ ਘਟਨਾਵਾਂ ਦਾ ਹਿੱਸਾ ਸੀ ਜਿਸ ਦੀ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮੌਤ ਹੋ ਗਈ ਸੀ। ਐਸਆਈਟੀ ਨੇ ਹੁਣੇ ਜਿਹੇ ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਵੱਡੀ ਸਫਲਤਾ ਦੱਸਿਆ ਹੈ।
ਮੁਲਜ਼ਮਾਂ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ ਕੰਡਾ, ਸ਼ਕਤੀ ਸਿੰਘ, ਰਣਜੀਤ ਸਿੰਘ ਉਰਫ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ, ਪਰਦੀਪ ਸਿੰਘ, ਉਰਫ ਰਾਜੂ ਢੋਡੀ, ਰਣਦੀਪ ਸਿੰਘ ਉਰਫ ਨੀਲਾ ਅਤੇ ਕੁਝ ਹੋਰ ਨੂੰ ਗ੍ਰਿਫਤਾਰ ਕੀਤਾ ਹੈ। ਨੀਲਾ ਨੂੰ ਛੱਡ ਕੇ ਹੋਰ ਦੋਸ਼ੀਆਂ ਨੂੰ ਪਰਮਾਰ ਦੀ ਐਸਆਈਟੀ ਨੇ ਇਸ ਸਾਲ 16 ਮਈ ਨੂੰ “ਸਰਜੀਕਲ ਸਟ੍ਰਾਈਕ” ਨਾਮ ਦੇ ਇੱਕ ਮੁਹਿੰਮ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨੇ ਪਹਿਲਾਂ ਜਨਵਰੀ ਵਿੱਚ ਇਸ ਮਾਮਲੇ ਵਿੱਚ ਪੁਰਾਣੀ ਐਸਆਈਟੀ ਟੀਮ ਦੀ ਤਫਤੀਸ਼ ਨੂੰ ਰੱਦ ਕਰਦਿਆਂ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਇਸ ਲਈ ਨਵੀਂ ਐਸਆਈਟੀ ਬਣਾਈ ਗਈ।
ਇਹ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਲੜ ਰਹੇ ਪੁੱਤ ਦੀ ਜਾਨ ਬਚਾਉਣ ਲਈ 5 ਸਾਲਾ ਪੋਤਰੇ ਨਾਲ ਕੈਪਟਨ ਕੋਲ ਪਹੁੰਚੇ DSP ਦੇ ਮਾਤਾ
ਨਵੀਂ ਐਸਆਈਟੀ ਨੇ 16 ਮਈ ਨੂੰ ਸੱਚਾ ਸੌਦਾ ਦਾ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਸੀਬੀਆਈ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਸੀ। ਉਥੇ ਹੀ ਪੁਲਿਸ ਨੇ ਸੁਖਜਿੰਦਰ ਸਿੰਘ ਉਰਫ ਸਨੀ ਦੇ ਲਿਖਾਵਟ ਦੇ ਸੈਂਪਲ ਵੀ ਲਏ ਹਨ।