new 576 corona cases in dehli: ਭਾਰਤ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵੀ ਦੂਜੀ ਲਹਿਰ ਜਿੰਨੀ ਖਤਰਨਾਕ ਹੋ ਸਕਦੀ ਹੈ।ਸਟੇਟ ਬੈਂਕ ਆਫ ਇੰਡੀਆ ਨੇ ਮੰਗਲਵਾਰ ਨੂੰ ਇੱਕ ਰਿਪੋਰਟ ‘ਚ ਇਹ ਅੰਦਾਜ਼ਾ ਲਗਾਇਆ ਹੈ।ਐੱਸਬੀਆਈ ਨੇ ਕਿਹਾ ਕਿ ਤੀਜੀ ਲਹਿਰ 98 ਦਿਨ ਤੱਕ ਜਾਰੀ ਰਹਿ ਸਕਦੀ ਹੈ।ਅੰਤਰਰਾਸ਼ਟਰੀ ਅਨੁਭਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐੱਸਬੀਆਈ ਇਕੋਵਾਰਪ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇਕਰ ਬਿਹਤਰ ਤਿਆਰੀ ਕੀਤੀ ਜਾਵੇ ਤਾਂ ਮੌਤਾਂ ਦੀ ਸੰਖਿਆ ਘੱਟ ਕੀਤੀ ਜਾ ਸਕਦੀ ਹੈ।
ਰਿਪੋਰਟ ‘ਚ ਕਿਹਾ ਗਿਆ ਹੈ, ” ਵਧੇਰੇ ਕਰਕੇ ਵੱਡੇ ਦੇਸ਼ਾਂ ‘ਚ ਤੀਜੀ ਲਹਿਰ ਔਸਤਨ 98 ਦਿਨ ਤੱਕ ਚੱਲੀ ਜਦੋਂ ਕਿ ਦੂਜੀ ਲਹਿਰ 108 ਦਿਨ ਤੱਕ।ਤੀਜੀ ਲਹਿਰ ਦੀ ਪੀਕ ਦੂਜੀ ਤੋਂ 1.8 ਗੁਣਾ ਜਿਆਦਾ ਜਦੋਂ ਕਿ ਦੂਜੀ ਲਹਿਰ ਦੀ ਪੀਕ ਪਹਿਲੀ ਤੋਂ 5.2 ਗੁਣਾ ਜਿਆਦਾ ਰਹੀ।ਦਿੱਲੀ ‘ਚ ਪਿਛਲੇ 24 ਘੰਟਿਆਂ ‘ਚ 576 ਨਵੇਂ ਮਾਮਲੇ ਸਾਹਮਣੇ ਆਏ ਹਨ।ਜਦਕਿ 103 ਮਰੀਜ਼ਾਂ ਦੀ ਮੌਤ ਹੋ ਗਈ।ਘਟਣ ਤੋਂ ਬਾਅਦ ਇੱਕ ਵਾਰ ਫਿਰ ਵਧੇ ਕੋਰੋਨਾ ਦੇ ਨਵੇਂ ਕੇਸ, ਮੌਤਾਂ ਦੀ ਗਿਣਤੀ ਵੀ ਵਧੀ।
24 ਘੰਟਿਆਂ ‘ਚ ਕੋਰੋਨਾ ਦੇ 1,32,788 ਨਵੇਂ ਮਾਮਲੇ ਅਤੇ 3207 ਮੌਤਾਂ ਹੋਈਆਂ।ਕੋਰੋਨਾ ਦੀ ਦੂਜੀ ਲਹਿਰ ਨੇ ਹੁਣ ਤੱਕ 594 ਦੀ ਜਾਨ ਲਈ, ਸਭ ਤੋਂ ਜਿਆਦਾ 107 ਦਿੱਲੀ ‘ਚ।ਆਈਸਲੈਂਡ ਤੋਂ 15 ਵੈਂਟੀਲੇਟਰਸ ਅਤੇ 12,000 ਫੇਵੀਪਿਰਾਵਿਰ ਟੈਬਲੇਟਸ ਦੀ ਇੱਕ ਖੇਪ ਭਾਰਤ ਪਹੁੰਚੀ।