ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਸੀ ਐਮ ਮਮਤਾ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਹੁਤ ਕੁੱਝ ਕਹਿੰਦੀ ਹੈ ਪਰ ਅਜਿਹਾ ਹੁੰਦਾ ਨਹੀਂ ਹੈ।
ਇੱਕ ਵਚਨਬੱਧਤਾ ਹੋਣੀ ਚਾਹੀਦੀ ਹੈ। ਪੂਰੇ ਦੇਸ਼ ਨੂੰ ਟੀਕਾ ਦੇਣਾ ਬਹੁਤ ਵੱਡਾ ਕੰਮ ਹੈ। ਸੂਬੇ ਨੂੰ ਤਾਂ ਟੀਕਾ ਨਹੀਂ ਦੇ ਸਕਦੇ। ਅਜਿਹੀ ਸਥਿਤੀ ਵਿੱਚ ਤੁਸੀਂ ਦਸੰਬਰ ਤੱਕ ਪੂਰੇ ਦੇਸ਼ ਨੂੰ ਟੀਕਾ ਕਿਵੇਂ ਲਗਾਓਗੇ? ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੈਂ ਓਡੀਸ਼ਾ ਦੇ ਸੀਐਮ ਨਵੀਨ ਪਟਨਾਇਕ ਨਾਲ ਗੱਲ ਕੀਤੀ ਹੈ। ਕੇਰਲ ਦੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ ਹੈ। ਕੇਂਦਰ ਸਰਕਾਰ ਨੂੰ ਸਾਰੇ ਰਾਜਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਉਣਾ ਚਾਹੀਦਾ ਹੈ। ਹਰ ਕੋਈ ਇਸ ‘ਤੇ ਸਹਿਮਤ ਹੈ।
ਇਹ ਵੀ ਪੜ੍ਹੋ : ਕਿਸਾਨਾਂ ਅਤੇ JJP ਵਿਧਾਇਕ ਦੇ ਮਾਮਲੇ ‘ਚ 11 ਮੈਂਬਰੀ ਮੀਟਿੰਗ ਰਹੀ ਬੇਸਿੱਟਾ, ਕਿਸਾਨਾਂ ਨੇ ਕਿਹਾ ਮੁਆਫ਼ੀ ਮੰਗੇ MLA ਤੇ….
ਮਮਤਾ ਬੈਨਰਜੀ ਨੇ ਅਮਫਾਨ ਤੂਫਾਨ ਦੌਰਾਨ ਹੋਏ ਨੁਕਸਾਨ ਦੇ ਸੰਬੰਧ ਵਿੱਚ ਇੱਕ ਰਿਪੋਰਟ ਮੰਗੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਅਮਫਾਨ ਦੌਰਾਨ ਟੁੱਟੇ ਹਜ਼ਾਰਾਂ ਰੁੱਖਾਂ ਦਾ ਕੀ ਹੋਇਆ? ਵੇਚ ਦਿੱਤੇ ਗਏ ਜਾਂ ਅਜੇ ਹੈਗੇ ਨੇ? ਮੈਂ 3 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਚਾਹੁੰਦੀ ਹਾਂ ਹਰ ਸਾਲ ਅਸੀਂ ਸਿੰਜਾਈ ਦੇ ਨਾਮ ਤੇ ਡੈਮ ਬਣਾ ਰਹੇ ਹਾਂ ਅਤੇ ਡੈਮ ਹਰ ਸਾਲ ਟੁੱਟ ਰਹੇ ਹਨ। ਅਜਿਹੀ ਸਥਿਤੀ ਵਿੱਚ, ਸਾਨੂੰ ਇਹ ਵੇਖਣਾ ਪਏਗਾ ਕਿ ਪੈਸਾ ਕਿੱਥੇ ਲਗਾਉਣਾ ਹੈ। ਅਸੀਂ 5 ਲੱਖ ਮੈਂਗ੍ਰੋਵ ਲਗਾ ਰਹੇ ਹਾਂ, ਇਹ ਇੱਕ ਘਾਹ ਹੈ ਜੋ ਜ਼ਮੀਨ ‘ਚ ਪਕੜ ਬਣਾ ਕੇ ਰੱਖਦੀ ਹੈ। ਅਸੀਂ ਵੀ ਅਜਿਹਾ ਪ੍ਰਾਜੈਕਟ ਲਿਆ ਰਹੇ ਹਾਂ।
ਇਹ ਵੀ ਦੇਖੋ : ਨਵਜੋਤ ਸਿੱਧੂ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ, ਸਿੱਧੂ ਤੇ ਵਿਕਾਸ ਦੋਹਾਂ ਨੂੰ ਲੱਭਣ ਵਾਲੇ ਨੂੰ 50000 ਦਾ ਇਨਾਮ