World Bicycle Day 2021: ਸਿਹਤਮੰਦ ਰਹਿਣ ਲਈ ਚੰਗੀ ਡਾਇਟ ਦੇ ਨਾਲ-ਨਾਲ ਕਸਰਤ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਸਹੀ ਤਰ੍ਹਾਂ ਕੰਮ ਕਰਦਾ ਹੈ। ਉੱਥੇ ਹੀ ਇਮਿਊਨਿਟੀ ਮਜ਼ਬੂਤ ਹੋਣ ਨਾਲ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਦੇ ਲਈ ਸਾਈਕਲਿੰਗ ਨੂੰ ਵੀ ਬਹੁਤ ਲਾਹੇਵੰਦ ਮੰਨਿਆ ਗਿਆ ਹੈ। ਮਾਹਰਾਂ ਅਨੁਸਾਰ ਰੋਜ਼ਾਨਾ 30 ਮਿੰਟ ਸਾਈਕਲ ਚਲਾਉਣ ਨਾਲ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ। ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਪਰ ਅੱਜ ਕੱਲ ਲੋਕ ਸਾਈਕਲਿੰਗ ‘ਤੇ ਜ਼ਿਆਦਾ ਧਿਆਨ ਨਹੀਂ ਦਿੰਦੇ। ਅਜਿਹੇ ‘ਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ‘ਵਰਲਡ ਸਾਈਕਲ ਡੇਅ’ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ।
ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਖਾਸ ਮੌਕੇ ‘ਤੇ ਸਾਈਕਲ ਚਲਾਉਣ ਦੇ ਫਾਇਦੇ ਦੱਸਦੇ ਹਾਂ….
ਦਿਲ ਲਈ ਫਾਇਦੇਮੰਦ: ਰੋਜ਼ਾਨਾ 30 ਮਿੰਟ ਸਾਈਕਲ ਚਲਾਉਣ ਨਾਲ ਦਿਲ ਦੀ ਧੜਕਣ ਨੂੰ ਤੇਜ਼ ਹੁੰਦੀ ਹੈ। ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰੱਖਣ ਨਾਲ ਇਸ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਸਾਈਕਲਿੰਗ ਨਾਲ ਪੈਰਾਂ ਦੀ ਕਸਰਤ ਚੰਗੀ ਹੁੰਦੀ ਹੈ। ਇਸ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਨੂੰ ਵਧੀਆ ਸਰੀਰਕ ਵਿਕਾਸ ਲਈ ਸਾਈਕਲ ਚਲਾਉਣਾ ਚਾਹੀਦਾ ਹੈ।
ਭਾਰ ਘਟਾਏ: ਅੱਜ ਦੇ ਸਮੇਂ ‘ਚ ਹਰ ਦੂਸਰਾ ਵਿਅਕਤੀ ਆਪਣੇ ਵਧੇ ਭਾਰ ਤੋਂ ਪ੍ਰੇਸ਼ਾਨ ਹੈ। ਮੋਟਾਪੇ ਕਾਰਨ ਬੀਮਾਰੀਆਂ ਹੋਣ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਰੋਜ਼ਾਨਾ 30 ਮਿੰਟ ਸਾਈਕਲ ਚਲਾਉਣਾ ਲਾਭਕਾਰੀ ਹੋ ਸਕਦਾ ਹੈ। ਇਸ ਨਾਲ ਪੂਰੇ ਸਰੀਰ ਦੀ ਹਲਚਲ ਹੁੰਦੀ ਹੈ। ਅਜਿਹੇ ‘ਚ ਸਰੀਰ ‘ਤੇ ਜਮ੍ਹਾ ਐਕਸਟ੍ਰਾ ਚਰਬੀ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਭਾਰ ਨੂੰ ਕੰਟਰੋਲ ਕਰਨ ਲਈ ਸਾਈਕਲ ਚਲਾਉਣਾ ਲਾਭਕਾਰੀ ਮੰਨਿਆ ਜਾਂਦਾ ਹੈ।
ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ: ਸਾਈਕਲਿੰਗ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ। ਇਸ ਨਾਲ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਉੱਥੇ ਹੀ ਵਿਸ਼ਵ ਭਰ ‘ਚ ਫੈਲੇ ਕੋਰੋਨਾ ਤੋਂ ਬਚਣ ਲਈ ਇਮਿਊਨਿਟੀ ਵਧਾਉਣਾ ਬਹੁਤ ਜ਼ਰੂਰੀ ਹੈ। ਮਾਹਰਾਂ ਦੇ ਅਨੁਸਾਰ ਰੋਜ਼ਾਨਾ 30 ਮਿੰਟ ਸਾਈਕਲ ਚਲਾਉਣ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ 50 ਪ੍ਰਤੀਸ਼ਤ ਘੱਟ ਹੋ ਜਾਂਦਾ ਹੈ।
ਤਣਾਅ ਘਟਾਉਣ ‘ਚ ਮਦਦਗਾਰ: ਰੋਜ਼ਾਨਾ ਸਾਈਕਲਿੰਗ ਕਰਨ ਨਾਲ ਦਿਮਾਗ ਰਿਲੈਕਸ ਹੁੰਦਾ ਹੈ। ਅਜਿਹੇ ‘ਚ ਤਣਾਅ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਉੱਥੇ ਇਸ ਨਾਲ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਇਸ ਤਰੀਕੇ ਨਾਲ ਯਾਦਦਾਸ਼ਤ ਸ਼ਕਤੀ ਵੱਧ ਜਾਂਦੀ ਹੈ। ਅਕਸਰ ਲੋਕ ਜ਼ਿਆਦਾ ਕੈਲੋਰੀ ਸਨੈਕਸ ਖਾਦੇ ਹਨ। ਅਜਿਹੇ ‘ਚ ਸਾਈਕਲਿੰਗ ਕਰਨ ਨਾਲ ਖਾਣਾ-ਪੀਣਾ ਚੰਗੀ ਤਰ੍ਹਾਂ ਹਜ਼ਮ ਕਰਨ ‘ਚ ਮਦਦ ਮਿਲਦੀ ਹੈ। ਨਾਲ ਹੀ ਸਰੀਰ ‘ਚੋਂ ਐਕਸਟ੍ਰਾ ਕੈਲੋਰੀ ਤੇਜ਼ੀ ਨਾਲ ਬਰਨ ਹੋਣ ‘ਚ ਸਹਾਇਤਾ ਮਿਲਦੀ ਹੈ।