Honey water benefits: ਸ਼ਹਿਦ ਇਕ ਕੁਦਰਤੀ ਦਵਾਈ ਹੈ। ਇਸ ‘ਚ ਵਿਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ, ਫਾਸਫੋਰਸ ਅਤੇ ਆਇਓਡੀਨ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਰੋਜ਼ਾਨਾ ਗੁਣਗੁਣੇ ਪਾਣੀ ‘ਚ 1 ਚੱਮਚ ਸ਼ਹਿਦ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਫਾਇਦਾ ਮਿਲਦਾ ਹੈ। ਸਵੇਰੇ ਖਾਲੀ ਪੇਟ ਇਸ ਦਾ ਨਿਯਮਿਤ ਸੇਵਨ ਕਰਨ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। ਅੱਜ ਅਸੀਂ ਤੁਹਾਨੂੰ ਗੁਣਗੁਣੇ ਪਾਣੀ ‘ਚ ਸ਼ਹਿਦ ਪਾ ਕੇ ਪੀਣ ਦੇ ਫਾਇਦਿਆਂ ਬਾਰੇ ਦੱਸਾਂਗੇ।
ਭਾਰ ਘੱਟ ਕਰੇ: ਲੋਕ ਵਜ਼ਨ ਘੱਟ ਕਰਨ ਲਈ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਅਪਣਾਉਂਦੇ ਹਨ। ਪਰ ਫਿਰ ਵੀ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ‘ਚ ਸਵੇਰੇ ਖਾਲੀ ਪੇਟ ਸ਼ਹਿਦ ਵਾਲਾ ਪਾਣੀ ਪੀਣ ਨਾਲ ਭੁੱਖ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਸਵੇਰੇ ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰ ‘ਚ ਪੂਰੇ ਦਿਨ ਐਨਰਜ਼ੀ ਬਣੀ ਰਹਿੰਦੀ ਹੈ। ਜੇ ਤੁਸੀਂ ਚਾਹੋ ਤਾਂ ਸ਼ਹਿਦ ਦੇ ਨਾਲ ਤੁਸੀਂ ਪਾਣੀ ‘ਚ ਨਿੰਬੂ ਵੀ ਪਾ ਸਕਦੇ ਹੋ। ਇਸ ‘ਚ ਮੌਜੂਦ ਵਿਟਾਮਿਨ-ਸੀ ਸਰੀਰ ‘ਚ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਕੇ ਮੋਟਾਪੇ ਤੋਂ ਬਚਾਉਂਦਾ ਹੈ।
ਮਜ਼ਬੂਤ ਪਾਚਨ ਤੰਤਰ: ਸ਼ਹਿਦ ਪਾਚਨ ਤੰਤਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਐਂਟੀ-ਬੈਕਟੀਰੀਅਲ ਪੇਟ ਨੂੰ ਹਰ ਤਰ੍ਹਾਂ ਦੇ ਇੰਫੈਕਸ਼ਨਾ ਤੋਂ ਦੂਰ ਰੱਖਣ ‘ਚ ਮਦਦ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼, ਗੈਸ ਜਾਂ ਐਸਿਡਿਟੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕੋਰੋਨਾ ਕਾਲ ‘ਚ ਇਮਿਊਨਿਟੀ ਬੂਸਟ ਕਰਨ ਲਈ ਸ਼ਹਿਦ ਵਾਲਾ ਪਾਣੀ ਪੀਓ। ਜੋ ਤੁਹਾਨੂੰ ਜ਼ੁਕਾਮ-ਖ਼ੰਘ ਅਤੇ ਕਈ ਇੰਫੈਕਸ਼ਨ ਤੋਂ ਬਚਾਏਗਾ।
ਸਰੀਰ ਨੂੰ ਡੀਟੌਕਸ ਕਰੇ: ਸਰੀਰ ‘ਚ ਕਈ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਹਨ। ਜੇ ਇਹ ਸਰੀਰ ‘ਚੋਂ ਬਾਹਰ ਨਾ ਨਿਕਲਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ਹਿਦ ਸਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਵੀ ਮਦਦ ਕਰਦਾ ਹੈ। ਜੇ ਦੇਖਿਆ ਜਾਵੇ ਤਾਂ ਇਹ ਇਕ ਕਿਸਮ ਦਾ ਡੀਟੌਕਸ ਡਾਇਟ ਹੈ। ਸ਼ਹਿਦ ਵਾਲੇ ਪਾਣੀ ਨਾਲ ਮੂੰਹ ‘ਚੋਂ ਆ ਰਹੀ ਬਦਬੂ ਵੀ ਚਲੀ ਜਾਵੇਗੀ। ਜੇ ਤੁਸੀਂ ਚਾਹੋ ਤਾਂ ਤੁਸੀਂ ਸ਼ਹਿਦ ਦੇ ਨਾਲ ਨਿੰਬੂ ਵੀ ਮਿਲਾ ਸਕਦੇ ਹੋ। ਐਸੀਡਿਕ ਗੁਣਾਂ ਕਾਰਨ ਨਿੰਬੂ ਸਾਹ ਦੀ ਬਦਬੂ ਨੂੰ ਦੂਰ ਕਰਦਾ ਹੈ। ਇਸਦੇ ਨਾਲ ਹੀ ਦੰਦਾਂ ‘ਚ ਮੌਜੂਦ ਬੈਕਟੀਰੀਆ ਨੂੰ ਵੀ ਖਤਮ ਕਰਦਾ ਹੈ।