biryani freebies to help in encouraging: ਕੋਰੋਨਾ ਟੀਕਾਕਰਨ ਅਭਿਆਨ ‘ਚ ਸਾਰੇ ਵਰਗਾਂ ਦੇ ਲੋਕ ਵੱਧ ਚੜ ਕੇ ਸ਼ਾਮਲ ਹੋਣ , ਇਸ ਲਈ ਤਰ੍ਹਾਂ-ਤਰ੍ਹਾਂ ਦੇ ਨੁਕਤੇ ਅਪਣਾਏ ਜਾ ਰਹੇ ਹਨ।ਚੇਨੱਈ ‘ਚ ਮਛਿਆਰਿਆਂ ਦੇ ਇੱਕ ਪਿੰਡ ‘ਚ ਟੀਕਾਕਰਨ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਬਿਰਯਾਨੀ ਅਤੇ ਮੁਫਤ ਤੋਹਫੇ ਦੇਣ ਦੀ ਲੱਕੀ ਡ੍ਰਾਅ ਸਕੀਮ ਸ਼ੁਰੂ ਕੀਤੀ ਗਈ।ਐੱਨਜੀਓ ਦਾ ਕਹਿਣਾ ਹੈ ਕਿ ਉਸਦੀ ਇਹ ਸਕੀਮ ਕੰਮ ਕਰ ਰਹੀ ਹੈ।ਪਿੰਡ ‘ਚ ਵੈਕਸੀਨ ਲਗਾਉਣ ਦੀ ਗਿਣਤੀ ‘ਚ ਵਾਧਾ ਹੋਇਆ ਹੈ।
ਮਛਿਆਰਾ ਪਿੰਡ ਕੋਵਲਮ ਦੀ ਆਬਾਦੀ 14,300 ਹੈ, ਜਿਨਾਂ੍ਹ ‘ਚ 6400 ਲੋਕ 18 ਸਾਲ ਤੋਂ ਵੱਧ ਉਮਰ ਦੇ ਹਨ।ਐੱਸਟੀਐੱਸ ਫਾਉਂਡੇਸ਼ਨ ਚਲਾਉਣ ਵਾਲੇ ਸੁੰਦਰ ਇਹੀ ਦੋ ਮਹੀਨਿਆਂ ‘ਚ ਸਿਰਫ 58 ਲੋਕਾਂ ਨੂੰ ਟੀਕਾ ਲਗਾਇਆ ਜਾ ਸਕਿਆ।
ਇਹ ਵੀ ਪੜੋ:ਕੋਰੋਨਾ ਸੰਕਰਮਿਤ ਔਰਤ ਨੂੰ ਮ੍ਰਿਤਕ ਸਮਝ ਕੀਤਾ ਅੰਤਿਮ ਸੰਸਕਾਰ, 15 ਦਿਨਾਂ ਬਾਅਦ ਜ਼ਿੰਦਾ ਪਰਤੀ ਘਰ
ਅਜਿਹੇ ‘ਚ ਫਾਉਂਡੇਸ਼ਨ ਦੇ ਨਾਲ ਜਾਗਰੂਕ ਲੋਕ ਆਏ ਅਤੇ ਵੈਕਸੀਨ ਦੇ ਪ੍ਰਤੀ ਹਿਚਕਿਚਾਹਟ ਨੂੰ ਦੂਰ ਕਰਨ ਦੀ ਯੋਜਨਾ ਤਿਆਰ ਕਤਿੀ।ਐੱਸਐੱਨ ਰਾਮਦਾਸ ਫਾਉਂਡੇਸ਼ਨ, ਐੱਸਟੀਅੇੱਸ ਫਾਉਂਡੇਸ਼ਨ ਅਤੇ ਚਿਰਾਜ ਟ੍ਰਸਟ ਦੇ ਸੇਵਕਾਂ ਨੇ ਮਿਲ ਕੇ ਵੈਕਸੀਨ ਡੋਜ਼ ਲੈਣ ‘ਤੇ ਮੁਫਤ ਭੋਜਨ ਦਾ ਆਫਰ ਦੇ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਫੈਸਲਾ ਕੀਤਾ।
ਐੱਸਟੀਐੱਸ ਫਾਉਂਡੇਸ਼ਨ ਦੇ ਟ੍ਰਸਟੀ ਸੁੰਦਰ ਨੇ ਕਿਹਾ, ” ਪਿਛਲੇ ਤਿੰਨ ਦਿਨਾਂ ‘ਚ ਅਸੀਂ 345 ਲੋਕਾਂ ਦਾ ਟੀਕਾਕਰਨ ਕੀਤਾ ਹੈ ਅਤੇ ਲੱਕੀ ਡ੍ਰਾਅ ਦੀ ਯੋਜਨਾ ਨੇ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ।ਉਹ ਬਿਰਯਾਨੀ ਅਤੇ ਲੱਕੀ ਡ੍ਰਾਅ ਲਈ ਵੈਕਸੀਨ ਲੈਣ ਲਈ ਅੱਗੇ ਆ ਰਹੇ ਹਨ।
ਇਹ ਵੀ ਪੜੋ:Sukhpal Khaira Congress ‘ਚ ਸ਼ਾਮਲ, ਪਹੁੰਚੇ CM RESIDENCE, ਕੈਪਟਨ ਨਾਲ ਮੁਲਾਕਾਤ, Delhi ‘ਚ ਹੋਵੇਗਾ ਐਲਾਨ ?