ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਪਤਨੀ ਤੇ ਧੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਹੁਣ ਪੰਜਾਬ ਦੀ ਮਹਿਲਾ ਕਮਿਸ਼ਨ ਕੋਲ ਪਹੁੰਚ ਗਿਆ ਹੈ।
ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਇਸ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਕੱਲ੍ਹ 4 ਜੂਨ ਨੂੰ ਲਹਿੰਬਰ ਹੁਸੈਨਪੁਰੀ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਬੀਤੀ 31 ਮਈ ਨੂੰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਦੋਸ਼ ਲਾਏ ਗਏ ਸਨ ਕਿ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਅਤੇ ਆਪਣੀਆਂ ਸਾਲੀਆਂ ‘ਤੇ ਵੀ ਹਮਲਾ ਕਰ ਦਿੱਤਾ।
ਦੂਜੇ ਪਾਸੇ ਲਹਿੰਬਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਨੇ ਕਿਹਾ ਕਿ ਉਸਦੀ ਪਤਨੀ ਆਪਣੀ ਭੈਣ ਦੀਆ ਗੱਲਾਂ ਵਿਚ ਆ ਕੇ ਉਸ ਨਾਲ ਝਗੜਾ ਕਰਦੀ ਸੀ। ਜਦਕਿ ਉਸਦੀ ਸਾਲੀ ਰਜਨੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਇਲਜਾਮ ਝੂਠੇ ਹਨ।
ਇਹ ਵੀ ਪੜ੍ਹੋ : ਸੁਨਹਿਰੀ ਮੌਕਾ : ਲੁਧਿਆਣਾ ‘ਚ 45 ਤੋਂ ਵੱਧ ਉਮਰ ਵਾਲਿਆਂ ਨੂੰ ਕੱਲ੍ਹ ਲੱਗੇਗੀ ਮੁਫਤ ਵੈਕਸੀਨ, ਵੇਖੋ ਸੈਂਟਰ ਦੀ ਲਿਸਟ
ਦਰਅਸਲ ਉਸਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ ਅਤੇ ਲਹਿੰਬਰ ਨੇ ਆਪਣੇ ਘਰੇ ਕਿਰਾਏਦਾਰ ਰੱਖਣੇ ਸਨ। ਇਸੇ ਸਿਲਸਲੇ ਵਿਚ ਕੁਝ ਲੋਕੀ ਉਸਦਾ ਘਰ ਵੇਖਣ ਆਏ ਸਨ ਅਤੇ ਪਰ ਲਹਿੰਬਰ ਨੇ ਉਨ੍ਹਾਂ ਨੂੰ ਗ਼ਲਤ ਬੰਦੇ ਸਮਝ ਕੇ ਅਚਾਨਕ ਆ ਕੇ ਹਮਲਾ ਕਰ ਦਿੱਤਾ ਅਤੇ ਆਪਣੇ ਬੱਚੇ ,ਪਤਨੀ ਅਤੇ ਦੋ ਸਾਲੀਆਂ ਨੂੰ ਕੁੱਟ ਦਿੱਤਾ।