ਸੱਸ-ਨੂੰਹ ਵਿੱਚ ਛੋਟੇ-ਮੋਟੇ ਝਗੜੇ ਤੇ ਗੁੱਸੇ-ਗਿਲੇ ਰਹਿਣੇ ਤਾਂ ਆਮ ਜਿਹੀ ਗੱਲ ਹੈ। ਪਰ ਨੂੰਹ ਤੋਂ ਖਿਝੀ ਕੋਈ ਸੱਸ ਇਸ ਹੱਦ ਤੱਕ ਜਾ ਸਕਦੀ ਹੈ ਕਿ ਜਾਨਲੇਵਾ ਮਹਾਮਾਰੀ ਦਾ ਸ਼ਿਕਾਰ ਹੋਣ ’ਤੇ ਆਪਣੀ ਨੂੰਹ ਦੀ ਜ਼ਿੰਦਗੀ ਵੀ ਖਤਰੇ ਵਿੱਚ ਪਾ ਦੇਵੇ।
ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤੇਲੰਗਾਨਾ ਦੇ ਰਜਨਾ ਸਿਰਚਿੱਲਾ ਜ਼ਿਲ੍ਹੇ ਤੋਂ ਜਿਥੇ ਕੋਰੋਨਾ ਕਰਕੇ ਆਈਸੋਲੇਟ ਕੀਤੀ ਗਈ ਇੱਕ ਨੂੰ ਤੋਂ ਖਿਝੀ ਇੱਕ ਔਰਤ ਨੇ ਉਸ ਨੂੰ ਵੀ ਜ਼ਬਰਦਸਤੀ ਗਲੇ ਲਾ ਕੇ ਇਨਫੈਕਟਿਡ ਕਰ ਦਿੱਤਾ। ਇਸ ਤੋਂ ਬਾਅਦ ਨੂੰ ਨੂੰ ਪਿੰਡ ਦੇ ਬਾਹਰ ਕੱਢ ਦਿੱਤਾ ਗਿਆ। ਫਿਰ ਉਸ ਦੀ ਭੈਣ ਉਸ ਨੂੰ ਆਪਣੇ ਘਰ ਲੈ ਕੇ ਗਈ।
ਸੱਸ ਤੋਂ ਇਨਫੈਕਟਿਡ ਹੋਈ 20 ਸਾਲਾ ਲੜਕੀ ਨੇ ਵੀਡੀਓ ਕਾਨਫਰੰਸਿੰਗ ਵਿਚ ਦੱਸਿਆ, “ਕੋਰੋਨਾ ਪਾਜ਼ੀਟਿਵ ਹੋਣ ਕਰਕੇ ਉਸ ਦੀ ਸੱਸ ਨੂੰ ਆਈਸੋਲੇਟ ਕੀਤਾ ਗਿਆ ਸੀ। ਉਸ ਨੂੰ ਇਕ ਤੈਅ ਜਗ੍ਹਾ ’ਤੇ ਖਾਣਾ ਦਿੱਤਾ ਜਾਂਦਾ ਸੀ। ਉਸ ਦੇ ਪੋਤਾ-ਪੋਤੀ ਨੂੰ ਉਸ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ। ਮੈਂ ਵੀ ਉਸ ਤੋਂ ਲਗਾਤਾਰ ਦੂਰੀ ਬਣਾ ਰਹੀ ਸੀ। ਅਜਿਹੇ ਵਿੱਚ ਮੇਰੀ ਸੱਸ ਬਹੁਤ ਖਿੱਝ ਗਈ ਸੀ।
ਇਹ ਵੀ ਪੜ੍ਹੋ : CBSE ਵਿਦਿਆਰਥੀਆਂ ਦੀ ਚੱਲ ਰਹੀ ਸੀ ਵਰਚੁਅਲ ਮੀਟਿੰਗ, PM ਮੋਦੀ ਨੇ ਅਚਾਨਕ ਕਰ ਦਿੱਤੀ Surprise Entry
ਇਸ ਔਰਤ ਨੇ ਅਧਿਕਾਰੀਆਂ ਨੂੰ ਕਿਹਾ, “ਮੇਰੀ ਸੱਸ ਨੇ ਮੈਨੂੰ ਜਬਰਦਸਤੀ ਇਹ ਕਹਿ ਕੇ ਜੱਫੀ ਪਾਈ ਕਿ ਤੇਨੂੰ ਵੀ ਕੋਰੋਨਾ ਹੋਣਾ ਚਾਹੀਦਾ ਹੈ। ਕੀ ਤੁਸੀਂ ਲੋਕ ਚਾਹੁੰਦੇ ਹੋ ਕਿ ਮੈਂ ਮਰ ਜਾਵਾਂ ਅਤੇ ਤੁਸੀਂ ਲੋਕ ਹਮੇਸ਼ਾ ਤੋਂ ਖੁਸ਼ ਰਹੋਗੇ?”
ਸੱਸ ਤੋਂ ਕੋਰੋਨਾ ਪਾਜ਼ੀਟਿਵ ਹੋਈ ਔਰਤ ਦਾ ਉਸ ਦੀ ਭੈਣ ਘਰ ਇਲਾਜ ਚੱਲ ਰਿਹਾ ਹੈ। ਉਸ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਇਸ ਔਰਤ ਦਾ ਪਤੀ ਟਰੈਕਟਰ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਪਿਛਲੇ 7 ਮਹੀਨਿਆਂ ਤੋਂ ਓਡੀਸ਼ਾ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਦੀ ਸੱਸ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਪਰਿਵਾਰ ਦੇ ਬਦਲੇ ਵਤੀਰੇ ਤੋਂ ਹੈਰਾਨ ਅਤੇ ਪ੍ਰੇਸ਼ਾਨ ਸੀ। ਇਹ ਉਸਦੀ ਹਉਮੈ ਨੂੰ ਸੱਟ ਪਹੁੰਚ ਰਹੀ ਸੀ। ਅਧਿਕਾਰੀਆਂ ਨੇ ਔਰਤ ਨੂੰ ਕਿਹਾ ਕਿ ਜੇਕਰ ਉਹ ਆਪਣੀ ਸੱਸ ਖਿਲਾਫ ਕੇਸ ਕਰਨਾ ਚਾਹੁੰਦੀ ਹੈ ਤਾਂ ਇਸ ਵਿੱਚ ਉਸ ਦੀ ਮਦਦ ਕੀਤੀ ਜਾਵੇਗੀ।