Nestle products unhealthy: ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ 2 ਮਿੰਟ ‘ਚ ਬਣਨ ਵਾਲੀ ਮੈਗੀ ਇਕ ਵਾਰ ਫਿਰ ਚਰਚਾ ‘ਚ ਹੈ। ਦਰਅਸਲ ਮੈਗੀ, ਨੂਡਲਜ਼, ਕਿਟਕੈਟ ਅਤੇ ਨੇਸਕੈਫੇ ਜਿਹੇ 60% ਪ੍ਰੋਡਕਟਸ ਸਿਹਤ ਲਈ ਫਾਇਦੇਮੰਦ ਨਹੀਂ ਹਨ। ਅਜਿਹਾ ਸਰਕਾਰ ਜਾਂ ਕਿਸੀ ਫ਼ੂਡ ਡਿਪਾਰਟਮੈਂਟ ਦਾ ਨਹੀਂ ਬਲਕਿ ਅਜਿਹੇ ਫ਼ੂਡ ਪ੍ਰੋਡਕਟਸ ਬਣਾਉਣ ਵਾਲੀ ਕੰਪਨੀ Nestle ਦਾ ਕਹਿਣਾ ਹੈ। Nestle ਕੰਪਨੀ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਦੁਆਰਾ ਬਣਾਏ ਜਾਣ ਵਾਲੇ ਕਈ ਪ੍ਰੋਡਕਟਸ ਸਿਹਤ ਦੇ ਲਿਹਾਜ਼ ਲਈ ਚੰਗੇ ਨਹੀਂ ਹਨ।
Nestle ਦੇ 60% ਫ਼ੂਡ ਪ੍ਰੋਡਕਟ ਸਿਹਤ ਲਈ ਨੁਕਸਾਨਦੇਹ: Nestle ਨੇ ਇਕ ਅੰਦਰੂਨੀ ਦਸਤਾਵੇਜ਼ ‘ਚ ਮੰਨਿਆ ਹੈ ਕਿ ਉਸ ਦੇ 60% ਤੋਂ ਜ਼ਿਆਦਾ ਫ਼ੂਡ ਪ੍ਰੋਡਕਟਸ ਅਤੇ ਡ੍ਰਿੰਕਸ ਸਿਹਤ ਲਈ ਵਧੀਆ ਨਹੀਂ ਹਨ। ਇਸ ਗੱਲ ਦਾ ਖੁਲਾਸਾ ਸੋਮਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ‘ਚ ਕੀਤਾ ਗਿਆ ਹੈ। ਰਿਪੋਰਟ ਦੇ ਅਨੁਸਾਰ Nestle ਦੇ ਕੁੱਝ ਫੂਡਜ਼ ਪ੍ਰੋਡਕਟਸ ਪੋਸ਼ਣ ਸੰਬੰਧੀ ਅਤੇ ਸਿਹਤ ਦੇ ਮਿਆਰਾਂ ‘ਤੇ ਖੜ੍ਹੇ ਨਹੀਂ ਉੱਤਰੇ। ਸਿਰਫ ਇਹੀ ਨਹੀਂ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਪ੍ਰੋਡਕਟਸ ‘ਚ ਭਾਵੇਂ ਕਿੰਨਾ ਵੀ ਬਦਲਾਅ ਕੀਤਾ ਜਾਵੇ ਤਾਂ ਉਹ ਸਿਹਤ ਲਈ ਫ਼ਾਇਦੇਮੰਦ ਨਹੀਂ ਹੋ ਸਕਦੇ।
ਸਿਰਫ਼ 37% ਪ੍ਰੋਡਕਟਸ ਦੀ ਰੇਟਿੰਗ 3.5 ਤੋਂ ਜ਼ਿਆਦਾ: ਰਿਪੋਰਟ ਅਨੁਸਾਰ ਦਵਾਈਆਂ ਅਤੇ ਜਾਨਵਰਾਂ ਲਈ ਦਿੱਤੇ ਜਾਣ ਵਾਲੇ ਫ਼ੂਡ ਪ੍ਰੋਡਕਟਸ ਨੂੰ ਛੱਡ ਕੇ ਸਿਰਫ 37% ਪ੍ਰੋਡਕਟਸ ਹੀ 3.5 ਤੋਂ ਜ਼ਿਆਦਾ ਰੇਟਿੰਗ ਪ੍ਰਾਪਤ ਕਰ ਸਕੇ। ਜਦੋਂ ਕਿ ਕੰਪਨੀ ਦੇ 70% ਪ੍ਰੋਡਕਟਸ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੇ। ਇਨ੍ਹਾਂ ‘ਚੋਂ ਸਿਰਫ਼ ਪਿਊਰ ਕੌਫੀ ਨੂੰ ਛੱਡ ਕੇ ਬਾਕੀ ਦੇ 96% ਡ੍ਰਿੰਕ ਅਤੇ ਆਈਸ ਕਰੀਮ ਵੀ ਸ਼ਾਮਲ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਹ ਪ੍ਰੋਡਕਟਸ ‘ਚ ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੋ ਦਹਾਕਿਆਂ ‘ਚ ਬਹੁਤ ਸਾਰੇ ਪ੍ਰੋਡਕਟਸ ‘ਚ ਸੋਡੀਅਮ ਅਤੇ ਸ਼ੂਗਰ ਦੀ ਮਾਤਰਾ ਨੂੰ 14 ਤੋਂ 15% ਤੱਕ ਘਟਾ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚਿਆਂ ਲਈ ਨਿਊਟ੍ਰਿਸ਼ਨ ਵਧਾਉਣ ਵਾਲੇ ਕਈ ਪ੍ਰੋਡਕਟਸ ਬਣਾਏ ਹਨ ਅਤੇ ਭਵਿੱਖ ‘ਚ ਵੀ ਉਹ ਇਸ ‘ਤੇ ਕੰਮ ਕਰ ਰਹੇ ਹਨ।
Nestle ਦੇ ਸਾਰੇ ਪ੍ਰੋਡਕਟਸ ‘ਚ ਨਹੀਂ ਹੋਵੇਗਾ ਬਦਲਾਅ: ਕੰਪਨੀ ਦਾ ਕਹਿਣਾ ਹੈ ਕਿ ਦਵਾਈਆਂ, ਜਾਨਵਰਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਬਣਾਏ ਜਾਣ ਵਾਲੇ ਪ੍ਰੋਡਕਟਸ ‘ਚ ਸਿਹਤ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਹ ਪਹਿਲਾਂ ਆਪਣੇ ਪ੍ਰੋਡਕਟਸ ਨੂੰ ਸਵਾਦ ਨਾਲ ਹੈਲਥੀ ਬਣਾਉਣ ‘ਤੇ ਵੀ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਕਰਦੀ ਰਹੇਗੀ। ਦਰਅਸਲ, ਮੈਗੀ ‘ਚ ਲੈੱਡ ਯਾਨੀ ਸੀਸਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਿਹਤ ਲਈ ਚੰਗੀ ਨਹੀਂ ਹੈ। ਉੱਥੇ ਹੀ 2015 ‘ਚ ਵੀ ਮੈਗੀ ‘ਚ ਲੈੱਡ ਦੀ ਮਾਤਰਾ 17.2 PPM ਪਾਈ ਗਈ ਸੀ ਜਦੋਂ ਕਿ ਇਸਦੀ ਮਾਤਰਾ 0.01 ਤੋਂ 2.5 PPM ਤੱਕ ਹੋਣੀ ਚਾਹੀਦੀ ਹੈ। ਦੱਸ ਦਈਏ ਸਰੀਰ ‘ਚ ਲੈੱਡ ਦੀ ਜ਼ਿਆਦਾ ਮਾਤਰਾ ਮੂੰਹ, ਸਿਰ ਜਾਂ ਗਰਦਨ ‘ਚ ਜਲਣ, ਸਕਿਨ ਐਲਰਜੀ, ਹੱਥਾਂ-ਪੈਰਾਂ ‘ਚ ਕਮਜ਼ੋਰੀ, ਸਿਰ ਦਰਦ, ਪੇਟ ਦੀਆਂ ਸਮੱਸਿਆਵਾਂ, ਕਿਡਨੀ ਫੇਲ੍ਹ, ਬੱਚੇ ਦੇ ਵਿਕਾਸ ‘ਚ ਰੁਕਾਵਟ, ਨਰਵ ਡੈਮੇਜ਼ ਅਤੇ ਬਦਹਜ਼ਮੀ ਦਾ ਕਾਰਨ ਬਣ ਸਕਦੀ ਹੈ।