Boiled food benefits: ਸਿਹਤਮੰਦ ਰਹਿਣ ਲਈ ਵਿਟਾਮਿਨ, ਮਿਨਰਲਜ਼ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੀਆਂ ਸਬਜ਼ੀਆਂ ਅਜਿਹੀਆਂ ਹੁੰਦੀਆਂ ਹਨ ਜੋ ਕੱਚੀ ਅਤੇ ਪੱਕੀ ਦੋਵੇਂ ਤਰੀਕਿਆਂ ਨਾਲ ਖਾਧੀਆਂ ਜਾ ਸਕਦੀਆਂ ਹਨ। ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹਨ ਜਿੰਨਾ ਨੂੰ ਉਬਾਲ ਕੇ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੀ ਹਾਂ ਇਸ ਦਾ ਸੇਵਨ ਕਰਨ ਨਾਲ ਪੇਟ ਨੂੰ ਤੰਦਰੁਸਤ ਰੱਖਣ ‘ਚ ਮਦਦ ਮਿਲਦੀ ਹੈ। ਇਮਿਊਨਿਟੀ ਵੱਧਣ ਦੇ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ। ਨਾਲ ਸਕਿਨ ਸਾਫ, ਗਲੋਇੰਗ ਅਤੇ ਜਵਾਨ ਵੀ ਦਿਖਾਈ ਦਿੰਦੀ ਹੈ।
ਇਸ ਲਈ ਫਾਇਦੇਮੰਦ ਉਬਲਿਆ ਖਾਣਾ: ਸਾਡੇ ਰੋਜ਼ਾਨਾ ਦੇ ਖਾਣੇ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਪਚਣ ‘ਚ ਸਮਾਂ ਲੈਂਦੇ ਹਨ। ਉੱਥੇ ਹੀ ਉੱਬਲੀਆਂ ਸਬਜ਼ੀਆਂ ਅਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। ਇਸ ਨਾਲ ਪਾਚਨ ਤੰਤਰ ਸਹੀ ਰਹਿਣ ਦੇ ਨਾਲ ਐਸੀਡਿਟੀ, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਸਰੀਰ ‘ਚ ਜਮ੍ਹਾ ਐਕਸਟ੍ਰਾ ਫੈਟ ਘੱਟ ਹੋਣ ਦੇ ਨਾਲ ਕਿਡਨੀ ਵੀ ਤੰਦਰੁਸਤ ਰਹਿੰਦੀ ਹੈ। ਉੱਥੇ ਹੀ ਸਿਹਤ ਦੇ ਨਾਲ-ਨਾਲ ਚਿਹਰੇ ਅਤੇ ਵਾਲਾਂ ਨੂੰ ਵੀ ਫ਼ਾਇਦੇ ਮਿਲਦੇ ਹਨ। ਇਸ ਨਾਲ ਚਿਹਰੇ ‘ਤੇ ਗਲੋਂ ਆਉਣ ਦੇ ਨਾਲ ਵਾਲਾਂ ਦੀ ਗਰੋਥ ਤੇਜ਼ੀ ਨਾਲ ਹੋਣ ‘ਚ ਸਹਾਇਤਾ ਮਿਲਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫਿੱਟ ਐਂਡ ਫਾਈਨ ਰਹਿਣ ਲਈ ਕਿਹੜੀਆਂ ਸਬਜ਼ੀਆਂ ਨੂੰ ਉਬਾਲ ਕੇ ਰੋਜ਼ਾਨਾ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਮਾਹਰਾਂ ਦੇ ਅਨੁਸਾਰ ਪਾਲਕ, ਗੋਭੀ, ਆਦਿ ਸਬਜ਼ੀਆਂ ਨੂੰ ਉਬਾਲ ਕੇ ਖਾਣ ਨਾਲ ਦੁੱਗਣੇ ਫਾਇਦੇ ਮਿਲਦੇ ਹਨ। ਇਸ ਨਾਲ ਸਿਹਤ ਦੇ ਨਾਲ ਸਕਿਨ ਅਤੇ ਵਾਲਾਂ ਨੂੰ ਚੰਗਾ ਪੋਸ਼ਣ ਮਿਲਦਾ ਹੈ। ਅਜਿਹੇ ‘ਚ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਕੋਰਨ ਯਾਨਿ ਮੱਕੀ ਦੇ ਦਾਣੇ ਖਾਣ ‘ਚ ਸਵਾਦ ਹੋਣ ਦੇ ਨਾਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ‘ਚ ਆਇਰਨ, ਵਿਟਾਮਿਨ ਬੀ, ਕੈਲਸ਼ੀਅਮ, ਕਾਪਰ, ਜ਼ਿੰਕ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨੂੰ ਉਬਾਲ ਕੇ ਖਾਣ ਨਾਲ ਇਮਿਊਨਿਟੀ ਵੱਧਦੀ ਹੈ ਅਤੇ ਪਾਚਨ ‘ਚ ਸੁਧਾਰ ਹੁੰਦਾ ਹੈ। ਦੰਦ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਤੁਸੀਂ ਉੱਬਲੀ ਹੋਈ ਕੋਰਨ ਨੂੰ ਚਾਟ, ਸੈਂਡਵਿਚ ‘ਚ ਮਿਲਾਕੇ ਜਾਂ ਸਿੱਧਾ ਖਾ ਸਕਦੇ ਹੋ।
ਆਲੂ: ਉਬਲੇ ਹੋਏ ਆਲੂ ਖਾਣ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਅਸਲ ‘ਚ ਉਬਲੇ ਆਲੂ ‘ਚ ਘੱਟ ਮਾਤਰਾ ‘ਚ ਕੈਲੋਰੀ ਹੁੰਦੀ ਹੈ। ਅਜਿਹੇ ‘ਚ ਇਸਦਾ ਸੇਵਨ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰਦਾ ਹੈ। ਤੁਸੀਂ ਇਸ ਨੂੰ ਟਮਾਟਰ, ਪਿਆਜ਼ ਅਤੇ ਹੋਰ ਚੀਜ਼ਾਂ ਨਾਲ ਮਿਲਾ ਕੇ ਚਾਟ ਵਾਂਗ ਖਾ ਸਕਦੇ ਹੋ। ਉਬਲੇ ਹੋਏ ਆਂਡੇ ਖਾਣ ‘ਚ ਸਵਾਦ ਹੋਣ ਦੇ ਨਾਲ ਸਿਹਤ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦੇ ਹਨ। ਇਸ ਦੇ ਚਿੱਟੇ ਹਿੱਸੇ ‘ਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਇਮਿਊਨਿਟੀ ਵਧਣ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਨਾਲ ਹੀ ਸਕਿਨ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਬਚਾਅ ਰਹਿੰਦਾ ਹੈ।
ਬ੍ਰੋਕਲੀ: ਬ੍ਰੋਕਲੀ ‘ਚ ਵਿਟਾਮਿਨ ਸੀ, ਵਿਟਾਮਿਨ ਕੇ, ਪ੍ਰੋਟੀਨ, ਆਇਰਨ, ਪੋਟਾਸ਼ੀਅਮ, ਐਂਟੀ-ਆਕਸੀਡੈਂਟਸ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਇਸ ਨੂੰ ਉਬਾਲ ਕੇ ਖਾਣ ਨਾਲ ਸਰੀਰ ‘ਚ ਜਮ੍ਹਾ ਐਕਸਟ੍ਰਾ ਫੈਟ ਨੂੰ ਘਟਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਇਸ ਨੂੰ ਆਪਣੀ ਡੇਲੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨੂੰ ਸਲਾਦ, ਸੂਪ, ਸਬਜ਼ੀ ਆਦਿ ਦੀ ਤਰ੍ਹਾਂ ਖਾਧਾ ਜਾ ਸਕਦਾ ਹੈ।