Oil Pulling benefits: ਸਵੇਰੇ-ਸਵੇਰੇ ਕੁਰਲੀ ਨਾ ਸਿਰਫ ਦੰਦਾਂ ਲਈ ਬਲਕਿ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਜੇ ਕੁਰਲੀ ਤੇਲ ਨਾਲ ਕੀਤੀ ਜਾਵੇ ਤਾਂ ਤੁਹਾਨੂੰ ਦੁੱਗਣਾ ਫ਼ਾਇਦਾ ਮਿਲ ਸਕਦਾ ਹੈ। Oil Pulling ਇੱਕ ਪ੍ਰਾਚੀਨ ਆਯੁਰਵੈਦਿਕ ਵਿਧੀ ਹੈ ਜੋ ਦੰਦਾਂ ਅਤੇ ਮਸੂੜਿਆਂ ਦੇ ਨਾਲ ਸਿਹਤ ਅਤੇ ਸਕਿਨ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸਦੇ ਕੀ ਫਾਇਦੇ ਹਨ ਅਤੇ Oil Pulling ਕਰਨ ਦਾ ਸਹੀ ਤਰੀਕਾ ਕੀ ਹੈ…
Oil Pulling ਲਈ ਕਿਹੜਾ ਤੇਲ ਹੈ ਫਾਇਦੇਮੰਦ: ਦਰਅਸਲ ਬਰੱਸ਼ ਕਰਨ ਦੇ ਬਾਅਦ ਵੀ ਮੂੰਹ ‘ਚ ਕੁਝ ਬੈਕਟੀਰੀਆ ਜਮਾ ਹੋ ਜਾਂਦੇ ਹਨ ਜਿੰਨਾ ਨੂੰ ਮਾਰਨ ਲਈ ਤੇਲ ਨਾਲ ਕੁਰਲੀ ਕਰਨਾ ਵਧੀਆ ਹੈ। ਇਸ ਨਾਲ ਮੂੰਹ ‘ਚ ਮੌਜੂਦ ਬੈਕਟੀਰੀਆ, ਕਵਕ ਵਾਇਰਸ ਅਤੇ ਹੋਰ ਜ਼ਹਿਰੀਲੇ ਤੱਤ ਮਰ ਜਾਂਦੇ ਹਨ। ਕੁਰਲੀ ਲਈ ਤੁਸੀਂ ਆਰਗੈਨਿਕ, ਕੱਚੇ ਜਾਂ ਅਨਰਿਫਾਇੰਡ ਨਾਰੀਅਲ, ਤਿਲ ਜਾਂ ਜੈਤੂਨ ਦਾ ਤੇਲ ਚੁਣ ਸਕਦੇ ਹੋ।
Oil Pulling ਕਰਨ ਦਾ ਤਰੀਕਾ
- ਇਸ ਦੇ ਲਈ ਨਾਸ਼ਤੇ ਤੋਂ ਲਗਭਗ 20 ਮਿੰਟ ਪਹਿਲਾਂ 1 ਚੱਮਚ ਤੇਲ ਨੂੰ 5-10 ਮਿੰਟਾਂ ਲਈ ਮੂੰਹ ‘ਚ ਘੁਮਾਓ। ਜਦੋਂ ਤੇਲ ਦੁੱਧ ਵਾਲਾ ਜਾਂ ਚਿੱਟੇ ਰੰਗ ਦਾ ਹੋ ਜਾਵੇ ਤਾਂ ਇਸ ਨੂੰ ਥੁੱਕ ਦਿਓ।ਪਰ ਧਿਆਨ ਰੱਖੋ ਕਿ ਤੇਲ ਦੀ ਇੱਕ ਬੂੰਦ ਵੀ ਸਰੀਰ ਦੇ ਅੰਦਰ ਨਾ ਜਾਵੇ।
- ਇਸ ਤੋਂ ਬਾਅਦ ਗਰਮ ਜਾਂ ਗੁਣਗੁਣੇ ਪਾਣੀ ਨਾਲ ਦੁਬਾਰਾ ਕੁਰਲੀ ਕਰੋ। ਜੇ ਤੁਸੀਂ ਚਾਹੋ ਤਾਂ ਇਸ ਲਈ ਤੁਸੀਂ ਨਾਰਮਲ ਪਾਣੀ ਵੀ ਲੈ ਸਕਦੇ ਹੋ।
- ਫਿਰ ਰੋਜ਼ ਦੀ ਤਰ੍ਹਾਂ ਟੁੱਥਬਰੱਸ਼ ਜਾਂ ਮੰਜਨ ਕਰ ਲਓ। ਤੁਸੀਂ ਦਿਨ ‘ਚ ਘੱਟ ਤੋਂ ਘੱਟ 3 ਵਾਰ Oil Pulling ਕਰ ਸਕਦੇ ਹੋ।
ਆਓ ਹੁਣ ਤੁਹਾਨੂੰ ਦੱਸਦੇ ਹਾਂ Oil Pulling ਦੇ ਫਾਇਦੇ
ਸੈਂਸੀਟੀਵਿਟੀ ਘੱਟ ਕਰੇ: Oil Pulling ਮੂੰਹ ਦੇ ਬੈਕਟੀਰੀਆ ਨੂੰ ਮਾਰ ਕੇ ਦੰਦਾਂ ਦੀ ਸੈਂਸੀਟੀਵਿਟੀ, ਦੰਦਾਂ ਦੇ ਦਰਦ, ਕੈਵਿਟੀ, ਸਾਹ ਦੀ ਬਦਬੂ ਅਤੇ ਮਸੂੜ੍ਹਿਆਂ ‘ਚੋਂ ਖ਼ੂਨ ਆਉਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਨਾਲ ਹੀ ਦੰਦ ਮਜ਼ਬੂਤ ਅਤੇ ਚਮਕਦਾਰ ਵੀ ਹੁੰਦੇ ਹਨ। ਮੂੰਹ ਤੋਂ ਹੀ ਕੀਟਾਣੂ ਅਤੇ ਜ਼ਹਿਰੀਲੇ ਪਦਾਰਥ ਸਰੀਰ ‘ਚ ਜਾਂਦੇ ਹਨ ਪਰ Oil Pulling ਨਾਲ ਇਹ ਰੁੱਕ ਸਕਦਾ ਹੈ। ਨਾਲ ਹੀ ਇਹ ਸਰੀਰ ਦੀ ਸੋਜ ਨੂੰ ਵੀ ਘੱਟ ਕਰਦਾ ਹੈ। ਬ੍ਰੌਨਕਾਈਟਸ, ਕਿਡਨੀ, ਅੰਤੜੀ, ਦਿਲ, ਲੀਵਰ, ਫੇਫੜਿਆਂ ਦੀ ਬਿਮਾਰੀਆਂ ‘ਚ ਵੀ Oil Pulling ਬਹੁਤ ਫਾਇਦੇਮੰਦ ਹੈ। ਇਸ ਤਕਨੀਕ ਨਾਲ ਸਰੀਰ ਡੀਟੋਕਸ ਹੁੰਦਾ ਹੈ ਅਤੇ ਨਾਲ ਹੀ ਦਿਨ ਭਰ ਸਰੀਰ ‘ਚ ਐਨਰਜ਼ੀ ਵੀ ਰਹਿੰਦੀ ਹੈ। ਨਾਲ ਹੀ ਇਹ ਹਾਰਮੋਨਸ ਨੂੰ ਵੀ ਸੰਤੁਲਿਤ ਰੱਖਦਾ ਹੈ।
ਮਾਈਗ੍ਰੇਨ ਦਰਦ ਤੋਂ ਛੁਟਕਾਰਾ: Oil Pulling ਨਾਲ ਸਿਰਦਰਦ, ਮਾਈਗ੍ਰੇਨ, ਸਾਈਨਸ ਜਾਂ ਤਣਾਅ ਕਾਰਨ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਇਨਸੌਮਨੀਆ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਨਾਲ ਪੇਟ ਦਾ ਐਸਿਡਿਕ ਲੈਵਲ ਸੰਤੁਲਿਤ ਰਹਿੰਦਾ ਹੈ ਜਿਸ ਨਾਲ ਪਾਚਣ ਤੰਤਰ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ। ਇਸਦੇ ਨਾਲ ਇਹ ਹਾਰਮੋਨ ਲੈਵਲ ਨੂੰ ਵੀ ਵਧੀਆ ਬਣਾਉਂਦਾ ਹੈ। ਸਰੀਰ ਦੇ ਨਾਲ ਇਹ ਸਕਿਨ ਨੂੰ ਵੀ ਡੀਟੋਕਸ ਕਰਦਾ ਹੈ ਜਿਸ ਨਾਲ ਸਕਿਨ ਗਲੋਇੰਗ ਹੁੰਦੀ ਹੈ। ਨਿਯਮਿਤ 2 ਹਫਤਿਆਂ ਤੱਕ Oil pulling ਕਰਨ ਨਾਲ ਤੁਸੀਂ ਖ਼ੁਦ ਫਰਕ ਮਹਿਸੂਸ ਕਰੋਗੇ। ਗ਼ਲਤ ਖਾਣ ਪੀਣ ਦੀਆਂ ਆਦਤਾਂ ਦੇ ਕਾਰਨ ਦੰਦ ‘ਚ ਕੀੜੇ ਲੱਗ ਜਾਂਦੇ ਹਨ ਪਰ ਨਾਰੀਅਲ ਦੇ ਤੇਲ ਨਾਲ ਕੁਰਲੀ ਕਰਨ ਨਾਲ ਦੰਦ ‘ਚ ਕੀੜੇ ਨਹੀਂ ਲੱਗਣਗੇ ਅਤੇ ਉਹ ਤੰਦਰੁਸਤ ਵੀ ਰਹਿਣਗੇ।