Pregnant Copper water: ਤਾਂਬੇ ਦੇ ਭਾਂਡੇ ‘ਚ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਵਾਤ, ਪਿੱਤ ਅਤੇ ਕਫ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਮਾਹਰਾਂ ਦੇ ਅਨੁਸਾਰ ਰਾਤ ਨੂੰ ਇੱਕ ਤਾਂਬੇ ਦੇ ਭਾਂਡੇ ‘ਚ ਪਾਣੀ ਰੱਖਕੇ ਸਵੇਰੇ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਦੇ ਪ੍ਰਭਾਵ ਘੱਟ ਕੀਤਾ ਜਾ ਸਕਦਾ ਹੈ। ਅਮੈਰੀਕਨ ਕੈਂਸਰ ਸੁਸਾਇਟੀ ਦੁਆਰਾ ਕੀਤੀ ਗਈ ਇੱਕ ਖੋਜ ਦੇ ਅਨੁਸਾਰ ਤਾਂਬਾ ਕੈਂਸਰ ਦੇ ਸ਼ੁਰੂਆਤੀ ਪੜਾਵਾਂ ‘ਚ ਬਹੁਤ ਮਦਦਗਾਰ ਹੁੰਦਾ ਹੈ। ਕੀ ਇਹ ਪਾਣੀ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ? ਅੱਜ ਅਸੀਂ ਤੁਹਾਨੂੰ ਗਰਭਵਤੀ ਔਰਤਾਂ ਲਈ ਤਾਂਬੇ ਦੇ ਭਾਂਡੇ ‘ਚ ਰੱਖੇ ਪਾਣੀ ਪੀਣ ਦੇ ਫਾਇਦੇ ਅਤੇ ਉਸ ਨਾਲ ਜੁੜੀਆਂ ਸਾਵਧਾਨੀਆਂ ਬਾਰੇ ਦੱਸਾਂਗੇ।
ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਫ਼ਾਇਦੇ
ਬੱਚੇ ਨੂੰ ਪੋਸ਼ਣ: ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਰੈੱਡ ਬਲੱਡ ਸੈੱਲ ਵੱਧਦੇ ਹਨ। ਇਸ ਨਾਲ ਪ੍ਰੈਗਨੈਂਸੀ ਦੌਰਾਨ ਸਰੀਰ ‘ਚ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੇਟ ‘ਚ ਪਲ ਰਹੇ ਬੱਚੇ ਲਈ ਵੀ ਫਾਇਦੇਮੰਦ ਹੁੰਦਾ ਹੈ। ਮਾਹਰਾਂ ਦੇ ਅਨੁਸਾਰ ਤਾਂਬੇ ਦੇ ਭਾਂਡੇ ‘ਚ ਰੱਖਿਆ ਹੋਇਆ ਪਾਣੀ ਸੰਕ੍ਰਮਣਮੁਕਤ ਹੁੰਦਾ ਹੈ। ਜੇ ਕੋਈ ਗਰਭਵਤੀ ਔਰਤ ਇਸ ਪਾਣੀ ਨੂੰ ਪੀਂਦੀ ਹੈ ਤਾਂ ਉਸ ਦੀ ਇਮਿਊਨਿਟੀ ਬੂਸਟ ਹੋਵੇਗੀ ਅਤੇ ਇਹ ਹੋਰ ਬਿਮਾਰੀਆਂ ਨਾਲ ਲੜਨ ‘ਚ ਸਹਾਇਤਾ ਮਿਲੇਗੀ।
ਸੋਜ ਤੋਂ ਰਾਹਤ: ਪ੍ਰੈਗਨੈਂਸੀ ਦੌਰਾਨ ਔਰਤਾਂ ਦੇ ਪੈਰਾਂ ‘ਚ ਸੋਜ ਅਤੇ ਭਾਰੀਪਨ ਦੀ ਸ਼ਿਕਾਇਤ ਰਹਿੰਦੀ ਹੈ। ਇਸ ‘ਚ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣਾ ਲਾਭਦਾਇਕ ਹੁੰਦਾ ਹੈ। ਮਾਹਰਾਂ ਦੇ ਅਨੁਸਾਰ ਤਾਂਬੇ ‘ਚ ਐਂਟੀਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਸੋਜ਼ ਨੂੰ ਘਟਾਉਣ ‘ਚ ਕਾਰਗਰ ਹਨ। ਮਾਹਰ ਕਹਿੰਦੇ ਹਨ ਕਿ ਆਯੁਰਵੈਦ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣਾ ਆਮ ਵਿਅਕਤੀ ਦੀ ਸਿਹਤ ਲਈ ਲਾਭਕਾਰੀ ਹੈ। ਇਹ ਪ੍ਰੇਗਨੈਂਟ ਔਰਤਾਂ ਲਈ ਵੀ ਚੰਗਾ ਹੈ ਪਰ ਇਹ ਕਿੰਨਾ ਫ਼ਾਇਦੇਮੰਦ ਹੈ ਇਸ ਬਾਰੇ ਅਜੇ ਜ਼ਿਆਦਾ ਖੋਜ ਨਹੀਂ ਕੀਤੀ ਗਈ।
ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦਿਓ
- ਜੇ ਤੁਸੀਂ ਵੀ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰ ਰਹੇ ਹੋ ਤਾਂ ਇਨ੍ਹਾਂ ਚੀਜ਼ਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
- ਤਾਂਬੇ ਦੇ ਭਾਂਡੇ ਨੂੰ ਨਿੰਬੂ ਤੋਂ ਦੂਰ ਰੱਖੋ। ਤਾਂਬਾ ਨਿੰਬੂ ਦੇ ਸੰਪਰਕ ‘ਚ ਆ ਕੇ ਪ੍ਰਤੀਕ੍ਰਿਆ ਕਰਦਾ ਹੈ ਜੋ ਸਰੀਰ ਲਈ ਚੰਗਾ ਨਹੀਂ ਹੁੰਦਾ।
- ਤਾਂਬੇ ਦੇ ਭਾਂਡੇ ਵਿਚ ਰੱਖੇ ਹੋਏ ਪਾਣੀ ਨੂੰ ਦਹੀਂ ‘ਚ ਨਾ ਮਿਲਾਓ। ਇਸ ਨਾਲ Food Poisoning ਹੋ ਸਕਦੀ ਹੈ।
- ਤਾਂਬੇ ਦੇ ਭਾਂਡੇ ‘ਚ ਰੱਖੇ ਪਾਣੀ ਨੂੰ ਅਚਾਰ, ਸਿਰਕੇ ਅਤੇ ਛਾਛ ਤੋਂ ਦੂਰ ਰੱਖੋ।
- ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਤੋਂ ਘੱਟੋ-ਘੱਟ ਅੱਧੇ ਘੰਟੇ ਤੱਕ ਦੁੱਧ ਜਾਂ ਚਾਹ ਨਾ ਪੀਓ।
- ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਤੋਂ ਬਾਅਦ ਥੋੜ੍ਹੀ ਦੇਰ ਸੈਰ ਕਰੋ।