ਕੋਰੋਨਾ ਦਾ ਕਹਿਰ ਲਗਾਤਾਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਥੇ ਇਕ ਪਾਸੇ ਕਰੋਂਦੇ ਦੇ ਨਵੇਂ ਨਵੇਂ ਕੇਸ ਨਿਕਲ ਕੇ ਸਾਹਮਣੇ ਆ ਰਹੇ ਨੇ, ਉੱਥੇ ਹੀ ਮਰਨ ਵਾਲੇ ਦਾ ਆਂਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਦਹਿਸ਼ਤ ਮਾਹੌਲ ਵੇਖਿਆ ਜਾ ਸਕਦਾ ਹੈ।
ਹਾਲ ਹੀ ’ਚ ਬੀ.ਟਾਊਨ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਇਕ ਹੋਰ ਅਦਾਕਾਰਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਡਰੀਮ ਗਰਲ’ ’ਚ ਕੰਮ ਕਰ ਚੁੱਕੀ ਅਦਾਕਾਰਾ ਰਿੰਕੂ ਸਿੰਘ ਨਿਕੁੰਭ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਰਿੰਕੂ ਦੇ ਦਿਹਾਂਤ ਕਾਰਨ ਫ਼ਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਦੌੜ ਗਈ।
ਰਿੰਕੂ ਸਿੰਘ ਨਿਕੁੰਭ ਦੀ ਕਜਿਨ ਚੰਦਾ ਸਿੰਘ ਨੇ ਮੀਡੀਆ ਨੂੰ ਗੱਲਬਾਤ ’ਚ ਦੱਸਿਆ ਕਿ 25 ਮਈ ਨੂੰ ਰਿੰਕੂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਹ ਘਰ ’ਚ ਇਕਾਂਤਵਾਸ ਸੀ ਪਰ ਉਨ੍ਹਾਂ ਦਾ ਬੁਖ਼ਾਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਅਸੀਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ’ਚ ਸ਼ਿਫਟ ਕਰਨ ਦਾ ਫ਼ੈਸਲਾ ਕੀਤਾ। ਹਸਪਤਾਲ ’ਚ ਡਾਕਟਰਾਂ ਨੇ ਸ਼ੁਰੂਆਤ ’ਚ ਉਨ੍ਹਾਂ ਨੂੰ ਆਮ ਕੋਵਿਡ ਵਾਰਡ ’ਚ ਦਾਖ਼ਲ ਕਰ ਦਿੱਤਾ ਪਰ ਜਦੋਂ ਉਨ੍ਹਾਂ ਦੀ ਹਾਲਤ ਹੋਰ ਵੀ ਸੀਰੀਅਸ ਹੋ ਗਈ ਤਾਂ ਉਨ੍ਹਾਂ ਨੂੰ ਅਗਲੇ ਦਿਨ ਆਈ.ਸੀ.ਯੂ ’ਚ ਸ਼ਿਫਟ ਕੀਤਾ ਗਿਆ। ਉਹ ਆਈ.ਸੀ.ਯੂ ’ਚ ਚੰਗੀ ਤਰ੍ਹਾਂ ਰਿਕਵਰ ਹੋ ਰਹੀ ਸੀ।
ਚੰਦਾ ਨੇ ਅੱਗੇ ਕਿਹਾ ਕਿ ਜਿਸ ਦਿਨ ਰਿੰਕੂ ਦਾ ਦਿਹਾਂਤ ਹੋਇਆ ਉਸ ਦਿਨ ਉਹ ਠੀਕ ਸੀ ਪਰ ਆਖ਼ੀਰ ’ਚ ਉਨ੍ਹਾਂ ਨੇ ਉਮੀਦ ਛੱਡ ਦਿੱਤੀ ਅਤੇ ਮਹਿਸੂਸ ਕੀਤਾ ਉਹ ਸਰਵਾਈਵ ਨਹੀਂ ਕਰ ਪਾਵੇਗੀ। ਉਹ ਅਸਥਮਾ ਦੀ ਵੀ ਮਰੀਜ਼ ਸੀ।
ਚੰਦਾ ਨੇ ਕਿਹਾ ਕਿ ਉਹ ਕਾਫ਼ੀ ਖੁਸ਼ਮਿਜਾਜ਼ ਅਤੇ ਐਨਰਜ਼ੀ ਨਾਲ ਭਰਪੂਰ ਸੀ ਇਥੇ ਤੱਕ ਕਿ ਉਹ ਹੁਣ ਹਸਤਪਾਲ ’ਚ ਦਾਖ਼ਲ ਹੁੰਦੇ ਹੋਏ ਵੀ ਲੋਕਾਂ ਦੀ ਮਦਦ ਕਰ ਰਹੀ ਸੀ। ਉਹ ਘਰ ’ਚ ਸੰਕਰਮਿਤ ਹੋਈ ਸੀ। ਉਨ੍ਹਾਂ ਦੇ ਘਰ ’ਚ ਕਈ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਜੋ ਅਜੇ ਤੱਕ ਰਿਕਵਰ ਨਹੀਂ ਹੋਈ ਹੈ।