ਪੰਜਾਬ ਆਂਗਣਵਾੜੀ ਭਰਤੀ 2021: ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਵੱਖ-ਵੱਖ ਅਹੁਦਿਆਂ ਲਈ ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਡੀਡਬਲਯੂਸੀਡੀ ਨੇ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ (ਮਿੰਨੀ AWWs) ਅਤੇ ਆਂਗਣਵਾੜੀ ਹੈਲਪਰਾਂ ਲਈ ਆਪਣੀ ਅਧਿਕਾਰਤ ਵੈੱਬਸਾਈਟ sswcd.punjab.gov.in ‘ਤੇ ਬਿਨੈ-ਪੱਤਰ ਮੰਗੇ ਹਨ। ਇਹ ਜਾਣਕਾਰੀ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਦਿੱਤੀ।
ਯੋਗ ਅਤੇ ਇਨ੍ਹਾਂ ਨੌਕਰੀਆਂ ਵਿੱਚ ਦਿਲਚਸਪੀ ਰੱਖਣ ਵਾਲੀਆਂ ਮਹਿਲਾ ਉਮੀਦਵਾਰ ਇਸ਼ਤਿਹਾਰ ਪ੍ਰਕਾਸ਼ਤ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਪੰਜਾਬ ਆਂਗਣਵਾੜੀ ਵਰਕਰ ਲਈ ਆਫਲਾਈਨ ਢੰਗ ਬਾਲ ਵਿਕਾਸ ਪ੍ਰਾਜੈਕਟ ਅਫਸਰ ਨੂੰ ਦਸਤੀ ਜਾਂ ਰਜਿਸਟਰ ਪੋਸਟ ਰਾਹੀਂ ਅਰਜ਼ੀ ਦੇ ਸਕਦੇ ਹਨ।
ਇਸ਼ਤਿਹਾਰ ਵਿੱਚ ਕੁਲ 4481 ਅਸਾਮੀਆਂ ਨੋਟੀਫਾਈ ਨੂੰ ਨੋਟੀਫਾਈ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 3229 ਆਂਗਣਵਾੜੀ ਹੈਲਪਰ ਪੋਸਟਾਂ ਲਈ, 1170 ਆਂਗਣਵਾੜੀ ਵਰਕਰ ਲਈ ਅਤੇ 82 ਮਿੰਨੀ ਆਂਗਣਵਾੜੀ ਵਰਕਰ ਲਈ ਹਨ।
ਇਹ ਵੀ ਪੜ੍ਹੋ : ਕੈਪਟਨ ਦੀ 3 ਮੈਂਬਰੀ ਕਮੇਟੀ ਨਾਲ ਤਿੰਨ ਘੰਟੇ ਗੱਲਬਾਤ ਤੋਂ ਬਾਅਦ ਹਰੀਸ਼ ਰਾਵਤ ਨੇ ਦਿੱਤਾ ਵੱਡਾ ਬਿਆਨ
ਵਧੇਰੇ ਜਾਣਕਾਰੀ ਜਿਵੇਂ ਕਿ ਵਿੱਦਿਅਕ ਯੋਗਤਾ, ਉਮਰ ਸੀਮਾ, ਚੋਣ ਪ੍ਰਕਿਰਿਆ ਅਤੇ ਅਰਜ਼ੀ ਪ੍ਰਕਿਰਿਆ ਹੇਠ ਲਿਖੀਆਂ ਹਨ:
ਪੰਜਾਬ ਆਂਗਣਵਾੜੀ ਭਰਤੀ 2021: 4481 ਖਾਲੀ ਅਸਾਮੀਆਂ
ਸੂਚਨਾ ਦੀ ਮਿਤੀ: 3 ਜੂਨ, 2021
ਜਮ੍ਹਾ ਕਰਨ ਦੀ ਆਖਰੀ ਤਰੀਕ : 3 ਜੁਲਾਈ
ਅਰਜ਼ੀ ਦੀ ਆਖਰੀ ਤਰੀਕ : ਇਸ ਇਸ਼ਤਿਹਾਰ ਦੇ ਪ੍ਰਕਾਸ਼ਤ ਹੋਣ ਦੇ 30 ਦਿਨਾਂ ਦੇ ਅੰਦਰ