ਮਹਾਰਾਸ਼ਟਰ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ । ਇਸ ਦੇ ਮੱਦੇਨਜ਼ਰ ਰਾਜ ਦੇ ਕੁਝ ਜ਼ਿਲ੍ਹਿਆਂ ਵਿੱਚ ਅਨਲੌਕ ਦੀ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਹੈ । ਮਹਾਰਾਸ਼ਟਰ ਅਨਲੌਕ ਦੀ ਪ੍ਰਕਿਰਿਆ 5 ਪੜਾਵਾਂ ਵਿੱਚ ਹੋਵੇਗੀ। ਸੋਮਵਾਰ ਤੋਂ ਰਾਜ ਵਿੱਚ ਸਕਾਰਾਤਮਕਤਾ ਦਰ ਅਤੇ ਆਕਸੀਜਨ ਬੈੱਡ ਦੀ ਉਪਲਬਧਤਾ ਦੇ ਅਧਾਰ ‘ਤੇ ਲਾਕਡਾਊਨ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ।
ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਰਾਜ ਨੂੰ ਪੰਜ ਲੈਵਲਾਂ 1, 2, 3, 4, 5 ਦੇ ਅਧੀਨ ਅਨਲੌਕ ਕੀਤਾ ਜਾਵੇਗਾ । ਲੈਵਲ 1 ਦੇ ਅਧੀਨ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਕਾਰਾਤਮਕਤਾ ਦਰ 5 ਪ੍ਰਤੀਸ਼ਤ ਤੋਂ ਘੱਟ ਹੈ ਅਤੇ ਬੈੱਡ ਦੀ ਉਪਲਬਧਤਾ 25 ਪ੍ਰਤੀਸ਼ਤ ਤੋਂ ਘੱਟ ਹੈ, ਨੂੰ ਅਨਲੌਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪਲਟਿਆ ਫੈਸਲਾ- ਹੁਣ ਨਿੱਜੀ ਹਸਪਤਾਲਾਂ ਤੋਂ ਵਾਪਿਸ ਲਏਗੀ ਵੈਕਸੀਨ
ਇਨ੍ਹਾਂ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਅਨਲੌਕ ਕਰ ਦਿੱਤਾ ਜਾਵੇਗਾ । ਬਾਜ਼ਾਰ ਦੇ ਨਾਲ-ਨਾਲ ਇੱਥੇ ਥੀਏਟਰ ਅਤੇ ਮਾਲ ਵੀ ਖੁੱਲ੍ਹ ਜਾਣਗੇ ।
ਲੈਵਲ 2 ਦੇ ਤਹਿਤ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਕਾਰਾਤਮਕਤਾ ਦਰ 5 ਪ੍ਰਤੀਸ਼ਤ ਤੋਂ ਘੱਟ ਹੈ ਅਤੇ ਬੈੱਡ ਦੀ ਉਪਲਬਧਤਾ 25-40 ਪ੍ਰਤੀਸ਼ਤ ਹੈ, ਉਥੇ ਘੱਟ ਢਿੱਲ ਦਿੱਤੀ ਜਾਵੇਗੀ। ਮੁੰਬਈ ਲੈਵਲ-2 ਵਿੱਚ ਹੈ, ਪਰ ਫਿਲਹਾਲ ਆਮ ਲੋਕਾਂ ਨੂੰ ਲੋਕਲ ਟ੍ਰੇਨ ਵਿੱਚ ਸਫ਼ਰ ਕਰਨ ਦੀ ਆਗਿਆ ਨਹੀਂ ਮਿਲੇਗੀ ।
ਇੱਥੇ ਮਾਲ ਅਤੇ ਥੀਏਟਰ 50 ਪ੍ਰਤੀਸ਼ਤ ਸਮਰੱਥਾ ਨਾਲ ਖੁੱਲ੍ਹ ਸਕਣਗੇ। ਲੈਵਲ-3 ਵਿੱਚ 5 ਤੋਂ 10 ਪ੍ਰਤੀਸ਼ਤ ਸਕਾਰਾਤਮਕਤਾ ਦਰ ਅਤੇ 40 ਪ੍ਰਤੀਸ਼ਤ ਆਕਸੀਜਨ ਪੇਸ਼ੇ ਵਾਲੇ ਖੇਤਰਾਂ ਨੂੰ ਰੱਖਿਆ ਜਾਵੇਗਾ।
ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਕੋਵਿਡ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 97,000 ਨੂੰ ਪਾਰ ਪਹੁੰਚ ਗਈ ਹੈ । ਬੁੱਧਵਾਰ ਨੂੰ ਹੋਈਆਂ 553 ਮੌਤਾਂ ਦੇ ਮੁਕਾਬਲੇ, ਰਾਜ ਵਿੱਚ 643 ਮੌਤਾਂ (307 ਤਾਜ਼ਾ ਅਤੇ 336 ਪਿਛਲੀਆਂ ਮੌਤਾਂ) ਹੋਈਆਂ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 97,394 ਹੋ ਗਈ । ਉੱਥੇ ਹੀ ਦੂਜੇ ਪਾਸੇ ਮੁੰਬਈ ਵਿੱਚ ਨਵੇਂ ਮਾਮਲੇ ਬੁੱਧਵਾਰ ਨੂੰ 923 ਤੋਂ ਵੱਧ ਕੇ ਅਗਲੇ ਦਿਨ 985 ਹੋ ਗਏ ਅਤੇ ਸ਼ਹਿਰ ਵਿੱਚ ਪੀੜਤਾਂ ਦੀ ਕੁੱਲ ਗਿਣਤੀ 708,026 ਤੱਕ ਪਹੁੰਚ ਗਈ ।
ਇਹ ਵੀ ਪੜ੍ਹੋ: ਮਹਾਮਾਰੀ ਨੇ School Books ਦੀ Market ਵੀ ਕੀਤੀ ਢਹਿ-ਢੇਰੀ, ਸੁਣੋ ਦੁਕਾਨਦਾਰਾਂ ਦੀਆਂ ਧਾਹਾਂ