Coconut butter benefits: ਨਾਰੀਅਲ ਦਾ ਪਾਣੀ ਅਤੇ ਮਲਾਈ ਦੇ ਨਾਲ ਇਸ ਦਾ ਮੱਖਣ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਨਾਰੀਅਲ ਦੀ ਮਲਾਈ ਤੋਂ ਤਿਆਰ ਮੱਖਣ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸ ਦਾ ਸਹੀ ਮਾਤਰਾ ‘ਚ ਸੇਵਨ ਇਮਿਊਨਟੀ ਵਧਾਉਣ ਤੋਂ ਲੈ ਕੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਮਾਹਰਾਂ ਦੇ ਅਨੁਸਾਰ ਰੋਜ਼ਾਨਾ 2-3 ਚੱਮਚ ਨਾਰੀਅਲ ਦੇ ਮੱਖਣ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਨਾਰੀਅਲ ਬਟਰ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ…
ਕੋਕੋਨਟ ਬਟਰ ਦੇ ਫ਼ਾਇਦੇ
ਟਾਈਪ 2 ਡਾਇਬਿਟੀਜ਼ ‘ਚ ਫ਼ਾਇਦੇਮੰਦ: ਇਸ ਦੇ ਸੇਵਨ ਨਾਲ ਟਾਈਪ 2 ਡਾਇਬਿਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਔਰਤਾਂ ਭਾਰ ਵਧਣ ਕਰਕੇ ਪ੍ਰੇਸ਼ਾਨ ਹਨ। ਅਜਿਹੇ ‘ਚ ਤੁਸੀਂ ਯੋਗਾ, ਕਸਰਤ ਦੇ ਨਾਲ ਆਪਣੀ ਡੇਲੀ ਡਾਇਟ ‘ਚ ਕੋਕੋਨਟ ਬਟਰ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਮਿਲੇਗੀ।
ਇਮਿਊਨਿਟੀ ਬੂਸਟ ਕਰੇ: ਕੋਰੋਨਾ ਕਾਲ ‘ਚ ਇਮਿਊਨਿਟੀ ਵਧਾਉਣ ਲਈ ਡੇਲੀ ਡਾਇਟ ‘ਚ ਨਾਰੀਅਲ ਦਾ ਮੱਖਣ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਇਸ ‘ਚ ਲੌਰੀਕ ਐਸਿਡ ਦੀ ਮੌਜੂਦਗੀ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਸਰੀਰ ਨੂੰ ਅੰਦਰੋਂ ਤਾਕਤ ਮਿਲੇਗੀ। ਅਜਿਹੇ ‘ਚ ਇਮਿਊਨਿਟੀ ਬੂਸਟ ਹੋਣ ਨਾਲ ਤੁਸੀਂ ਕੋਰੋਨਾ ਅਤੇ ਹੋਰ ਮੌਸਮੀ ਬਿਮਾਰੀਆਂ ਹੋਣ ਦੇ ਖ਼ਤਰੇ ਤੋਂ ਬਚ ਸਕਦੇ ਹੋ। ਨਾਰੀਅਲ ਦੇ ਮੱਖਣ ‘ਚ ਫਾਈਬਰ, ਆਇਰਨ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਹੀ ਤਰ੍ਹਾਂ ਕੰਮ ਕਰਨ ਦੀ ਤਾਕਤ ਮਿਲਦੀ ਹੈ। ਉੱਥੇ ਹੀ ਥਕਾਵਟ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਵਰਕਆਊਟ ਤੋਂ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ।
ਵਧੀਆ ਪਾਚਨ ਤੰਤਰ: ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਨਾਰੀਅਲ ਦਾ ਮੱਖਣ ਪਾਚਨ ਨੂੰ ਵਧੀਆ ਬਣਾਈ ਰੱਖਣ ‘ਚ ਵੀ ਮਦਦਗਾਰ ਹੈ। ਇਸ ਦੇ ਸੇਵਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਸਿਹਤ ਦੇ ਨਾਲ-ਨਾਲ ਸਕਿਨ ਨੂੰ ਵੀ ਹੈਲਥੀ ਰੱਖਣ ‘ਚ ਕੋਕੋਨਟ ਬਟਰ ਲਾਭਕਾਰੀ ਮੰਨਿਆ ਗਿਆ ਹੈ। ਇਸ ਨੂੰ ਸਕਿਨ ‘ਤੇ ਲਗਾਉਣ ਨਾਲ ਸਕਿਨ ਨੂੰ ਡੂੰਘਾਈ ਨਾਲ ਪੋਸ਼ਣ ਮਿਲਦਾ ਹੈ। ਸਕਿਨ ਦੀ ਖੁਸ਼ਕੀ ਦੂਰ ਹੋ ਕੇ ਲੰਬੇ ਸਮੇਂ ਤੱਕ ਨਮੀ ਬਣਾਈ ਰੱਖਣ ‘ਚ ਸਹਾਇਤਾ ਕਰਦਾ ਹੈ। ਉੱਥੇ ਹੀ ਇਸ ਦਾ ਸੇਵਨ ਕਰਨ ਨਾਲ ਸਕਿਨ ਦੇ ਨਾਲ ਵਾਲਾਂ ਅਤੇ ਨਹੁੰਆਂ ਨੂੰ ਵੀ ਪੋਸ਼ਣ ਮਿਲਦਾ ਹੈ।