Garlic water benefits: ਲਸਣ ਪਿਆਜ਼ ਦੀ ਜਾਤੀ ਦੀ ਵਨਸਪਤੀ ਹੈ। ਜੋ ਕਿ ਭਾਰਤ ਦੇ ਹਰ ਘਰ ‘ਚ ਮੌਜੂਦ ਹੁੰਦੀ ਹੈ। ਲਸਣ ਦੀ ਵਰਤੋਂ ਅਕਸਰ ਭਾਰਤੀ ਪਕਵਾਨਾਂ ‘ਚ ਕੀਤੀ ਜਾਂਦੀ ਹੈ ਜਿਸ ਨਾਲ ਖਾਣੇ ਦਾ ਸੁਆਦ ਬਹੁਤ ਹੀ ਸ਼ਾਨਦਾਰ ਹੁੰਦਾ ਹੈ। ਭੋਜਨ ਦੇ ਸੁਆਦ ਦੇ ਨਾਲ-ਨਾਲ ਲਸਣ ਦਾ ਸਾਡੇ ਸਰੀਰ ‘ਤੇ ਵੀ ਬਹੁਤ ਚੰਗਾ ਅਸਰ ਪਾਉਂਦਾ ਹੈ। ਲਸਣ ‘ਚ ਪਾਏ ਜਾਣ ਵਾਲੇ ਗੁਣ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ। ਦਰਅਸਲ ਲਸਣ ਨੂੰ ਐਂਟੀਬਾਇਓਟਿਕ ਮੰਨਿਆ ਜਾਂਦਾ ਹੈ ਜਿਸ ‘ਚ ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਵਿਟਾਮਿਨ ਏ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਲਸਣ ‘ਚ ਸਲਫਿਊਰਿਕ ਐਸਿਡ ਜਿਹੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਸਰੀਰ ਹੁੰਦਾ ਹੈ ਨਿਰੋਗੀ: ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਸਰੀਰ ਤੰਦਰੁਸਤ ਹੋ ਜਾਂਦਾ ਹੈ। ਜੇ ਤੁਸੀਂ ਰੋਜ਼ਾਨਾ ਇਕ ਗਲਾਸ ਪਾਣੀ ਨਾਲ ਲਸਣ ਦੀਆਂ ਸਿਰਫ ਦੋ ਕਲੀਆਂ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਲਾਭ ਹੋ ਸਕਦੇ ਹਨ। ਕੱਚਾ ਲਸਣ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਇਸ ਦੇ ਹੈਰਾਨੀਜਨਕ ਫਾਇਦੇ…
ਇਮਿਊਨਿਟੀ ਵਧਾਉਂਦਾ ਹੈ ਲਸਣ: ਲਸਣ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਲਸਣ ਅਤੇ ਪਾਣੀ ਦੇ ਫਾਇਦਿਆਂ ਬਾਰੇ ਦੱਸਦੇ ਹਾਂ। ਲਸਣ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ। ਰੋਜ਼ਾਨਾ ਸਵੇਰੇ ਕੋਸੇ ਪਾਣੀ ਨਾਲ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਕੋਲੇਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਗੈਸ-ਕਬਜ਼ ਨੂੰ ਕਰੇ ਖਤਮ: ਸਵੇਰੇ ਇਕ ਗਲਾਸ ਪਾਣੀ ਨਾਲ ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਤੁਹਾਡਾ ਪੇਟ ਦਿਨ ਭਰ ਠੀਕ ਰਹੇਗਾ ਅਤੇ ਤੁਹਾਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ। ਇਸਤੋਂ ਇਲਾਵਾ ਲਸਣ ਪੇਟ ਦੇ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ‘ਚ ਸਹਾਇਤਾ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਲਸਣ ਐਕਸਟ੍ਰਾ ਫੈਟ ਨੂੰ ਬਰਨ ਕਰਨ ਦਾ ਕੰਮ ਕਰਦਾ ਹੈ ਜੇ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਲਸਣ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ।