pm narendra modi are-responsible leaders: ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਾਰੀਫ ਕੀਤੀ ਹੈ।ਪੁਤਿਨ ਨੇ ਕਿਹਾ ਕਿ ਇਹ ਦੋਵੇਂ ਨੇਤਾ ਆਪਸੀ ਮਸਲਿਆਂ ਨੂੰ ਸੁਲਝਾਉਣ ‘ਚ ਸਮਰੱਥ ਹਨ ਅਤੇ ਇਨਾਂ੍ਹ ਦੌਰਾਨ ਕਿਸੇ ਤੀਜੇ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ।ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਨੂੰ ਜਿੰਮੇਵਾਰ ਨੇਤਾ ਦੱਸਦੇ ਹੋਏ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਦੋਵੇਂ ਆਪਣੇ ਮੁੱਦਿਆਂ ਨੂੰ ਸੁਲਝਾਉਣ ‘ਚ ਸਮਰੱਥ ਹਨ।
ਇਸ ‘ਚ ਕਿਸੇ ਨੂੰ ਦਖਤ ਦੇਣ ਦੀ ਲੋੜ ਨਹੀਂ ਹੈ।ਮੰਨਿਆ ਜਾ ਰਿਹਾ ਹੈ ਕਿ ਪੁਤਿਨ ਨੇ ਇਸ ਬਿਆਨ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ-ਚੀਨ ਦੇ ਮਾਮਲੇ ‘ਚ ਅਮਰੀਕਾ ਵਰਗੇ ਕਿਸੇ ਦੇਸ਼ ਨੂੰ ਦਖਤ ਕਰਨ ਦੀ ਲੋੜ ਨਹੀਂ ਹੈ।ਭਾਰਤ, ਅਮਰੀਕਾ, ਜਾਪਾਨ, ਅਤੇ ਆਸਟਰੇਲੀਆ ਦੇ ਕਵਾਡ ਗੁਟ ਨੂੰ ਲੈ ਕੇ ਰੂਸ ਖੁੱਲੇਆਮ ਆਲੋਚਨਾ ਕਰਦਾ ਰਿਹਾ ਹੈ।
ਪਰ ਪੁਤਿਨ ਨੇ ਕਿਹਾ ਕਿ ਰੂਸ ਦਾ ਇਹ ਕੰਮ ਨਹੀਂ ਹੈ ਕਿ ਕਿਹੜਾ ਦੇਸ਼ ਕਿਸੇ ਪਹਿਲ ‘ਚ ਹਿੱਸਾ ਲੈ ਰਿਹਾ ਹੈ ਅਤੇ ਕਿਹੜਾ ਦੇਸ਼ ਕਿਸਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ ਪਰ ਕਿਸੇ ਵੀ ਸਾਂਝੇਦਾਰੀ ਦਾ ਉਦੇਸ਼ ਕਿਸੇ ਦੇ ਵਿਰੁੱਧ ਦੋਸਤੀ ਦਾ ਨਹੀਂ ਹੋਣਾ ਚਾਹੀਦਾ।ਰੂਸ ਕਵਾਡ ਨੂੰ ਲੈ ਕੇ ਸਵਾਲ ਉਠਾਉਂਦਾ ਰਿਹਾ ਹੈ ਜਦੋਂ ਕਿ ਚੀਨ ਵੀ ਹਿੰਦ-ਪ੍ਰਸ਼ਾਂਤ ਖੇਤਰ ‘ਚ ਇਸ ਗੁਟ ਨੂੰ ਲੈ ਕੇ ਨਾਰਾਜ਼ਗੀ ਜਤਾ ਚੁੱਕਾ ਹੈ।
ਇਹ ਵੀ ਪੜੋ:ਦਿੱਲੀ ਸਰਕਾਰ ਦਾ ਦੁਕਾਨਾਂ ਨੂੰ ਖੋਲ੍ਹਣ ਲਈ ਆਡ-ਈਵਨ ਦਾ ਫਾਰਮੂਲਾ ਬੇਤੁਕਾ: CAIT
ਪੁਤਿਨ ਨੇ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਰੂਸ ਦੀ ਸਾਂਝੇਦਾਰੀ ਅਤੇ ਮਾਸਕੋ ਅਤੇ ਬੀਜਿੰਗ ਦੇ ਦੌਰਾਨ ਸੰਬੰਧਾਂ ‘ਚ ਕੋਈ ਵਿਰੋਧਤਾ ਨਹੀਂ ਹੈ।ਰੂਸ ਦੇ ਰਾਸ਼ਟਰਪਤੀ ਨੇ ਕਿਹਾ ਹਾਂ, ਮੈਨੂੰ ਪਤਾ ਹੈ ਕਿ ਭਾਰਤ-ਚੀਨ ਸਬੰਧਾਂ ਨਾਲ ਜੁੜੇ ਕੁਝ ਮੁੱਦੇ ਹਨ।ਪਰ ਗੁਆਂਢੀ ਦੇਸ਼ਾਂ ਦੌਰਾਨ ਸਦਾ ਬਹੁਤ ਸਾਰੇ ਮੁੱਦੇ ਹੁੰਦੇ ਹਨ।ਮੈਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੀਨ ਦੇ ਰਾਸ਼ਟਰਪਤੀ ਦੋਵਾਂ ਦੇ ਰਵੱਈਏ ਨੂੰ ਜਾਣਦਾ ਹਾਂ।
ਉਹ ਬਹੁਤ ਜਿੰਮੇਦਾਰ ਲੋਕ ਹਨ ਅਤੇ ਉਹ ਈਮਾਨਦਾਰੀ ਨਾਲ ਇੱਕ ਦੂਜੇ ਦੇ ਨਾਲ ਅਤਿਅੰਤ ਸਨਮਾਨ ਦੇ ਨਾਲ ਪੇਸ਼ ਆਉਂਦੇ ਹਨ।ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਕੋਈ ਮਸਲਾ ਸੁਲਝਾਉਣਾ ਹੋਇਆ ਤਾਂ ਉਹ ਆਸਾਨੀ ਨਾਲ ਸੁਲ਼ਝਾ ਲੈਣਗੇ।ਪੁਤਿਨ ਨੇ ਕਿਹਾ, ਪਰ ਉਹ ਮਹੱਤਵਪੂਰਨ ਹੈ ਕਿ ਕੋਈ ਹੋਰ ਸ਼ਕਤੀ ਇਸ ‘ਚ ਦਖਲ ਨਹੀਂ ਕਰ ਰਹੀ ਹੋਵੇ।
ਇਹ ਵੀ ਪੜੋ:Pakistani Salt ਤੁਸੀਂ ਬਹੁਤ ਸੁਣਿਆ ਹੋਣੈਂ,ਕਿਵੇਂ ਬਣਦੈ, ਕਿੰਨਾ ਖਾਲਸ ਤੇ ਕੀ ਨੇ ਫਾਇਦੇ, ਸੁਣੋ ਜ਼ਰਾ