farmers demand release of arrested: ਆਪਣੇ ਸਾਥੀ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਰਾਤ ਨੂੰ ਹਰਿਆਣਾ ਦੇ ਫਤਿਹਬਾਦ ਜ਼ਿਲੇ ਸਥਿਤ ਟੋਹਾਨਾ ਸਦਰ ਪੁਲਿਸ ਥਾਣਾ ਦੇ ਸਾਹਮਣੇ ਵੱਡੀ ਗਿਣਤੀ ‘ਚ ਕਿਸਾਨ ਧਰਨੇ ‘ਤੇ ਬੈਠੇ ਹਨ।ਇਹ ਧਰਨਾ ਪ੍ਰਦਰਸ਼ਨ ਕਿਸਾਨ ਨੇਤਾ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੰਢੂਨੀ ਅਤੇ ਸੰਯੁਕਤ ਕਿਸਾਨ ਮੋਰਚਾ ਨੇਤਾ ਯੋਗਿੰਦਰ ਸਿੰਘ ਯਾਦਵ ਦੀ ਅਗਵਾਈ ‘ਚ ਹੋਇਆ।
ਕਿਸਾਨਾਂ ਨੇ ਸਥਾਨਕ ਜੇਜੇਪੀ ਵਿਧਾਇਕ ਦੇਵਿੰਦਰ ਬਬਲੀ ‘ਤੇ ਕਥਿਤ ਰੂਪ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨਾਂ੍ਹ ਨੇ ਵਿਰੁੱਧ ਵੀ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ।ਹਾਲਾਂਕਿ, ਬਾਅਦ ‘ਚ ਬਬਲੀ ਨੇ ਕਿਸਾਨਾਂ ਦੇ ਵਿਰੁੱਧ ‘ ਭੱਦੇ ਸ਼ਬਦ’ ਕਹਿਣ ਲਈ ਖੇਦ ਪ੍ਰਕਟ ਕੀਤਾ।ਬਬਲੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਲਿੱਪ ਪੋਸਟ ਕਰਕੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਫਰਜ਼ਾਂ ਲਈ ਮਾਫ ਕਰਦੇ ਹਨ ਜਿਨ੍ਹਾਂ ਨੇ ਇੱਕ ਜੂਨ ਨੂੰ ਉਨਾਂ੍ਹ ਦਾ ਸਾਥ ਦਿੱਤਾ।
ਉਨਾਂ੍ਹ ਨੇ ਕਿਹਾ, ਮੈਂ ਕੁਝ ਸ਼ਬਦ ਕਹੇ ਜੋ ਉੱਚਿਤ ਨਹੀਂ ਸਨ।ਮੈਂ ਜਨਪ੍ਰਤੀਨਿਧੀ ਹਾਂ, ਅੰਤ ‘ਚ ਮੈਂ ਉਨਾਂ੍ਹ ਸਾਰਿਆਂ ਸ਼ਬਦਾਂ ਨੂੰ ਵਾਪਸ ਲੈਂਦਾ ਹਾਂ ਅਤੇ ਉਨ੍ਹਾਂ ਦੇ ਲਈ ਖੇਦ ਪ੍ਰਗਟ ਕਰਦਾ ਹਾਂ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ, ‘ਵਿਧਾਇਕ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਵਿਰੁੱਧ ਕੇਸ ਵਾਪਸ ਲੈ ਲਵੇਗਾ, ਉਸ ਨੇ ਮਾਫੀ ਵੀ ਮੰਗੀ ਹੈ।ਪੁਲਿਸ ਕਿਉਂ ਨਹੀਂ ਛੱਡ ਰਹੀ ਹੈ ਅਤੇ ਕੀ ਕੇਸ ਲਗਾਉਣਾ ਚਾਹੁੰਦੀ ਹੈ।ਤੁਸੀਂ ਸਾਨੂੰ ਵੀ ਜੇਲ ਭੇਜ ਦਿਉ ਜਾਂ ਉਨ੍ਹਾਂ ਨੂੰ ਰਿਹਾਅ ਕਰੋ।
ਇਹ ਵੀ ਪੜੋ:BJP MLA ਨੇ ਆਪਣੀ ਹੀ ਸਰਕਾਰ ਦੇ ਆਡ-ਈਵਨ ਅਨਲਾਕ ਫਾਰਮੂਲੇ ਨੂੰ ਦੱਸਿਆ ਫੇਲ…
ਕਿਸਾਨ ਇੱਥੋਂ ਹਾਰ ਕੇ ਨਹੀਂ ਜਾਣਗੇ, ਜਾਂ ਤਾਂ ਜੇਲ ਜਾਣਗੇ ਜਾਂ ਉਹ ਵੀ ਬਾਹਰ ਆਉਣਗੇ।ਦਰਅਸਲ, 1 ਜੂਨ ਨੂੰ, ਕਿਸਾਨਾਂ ਦੇ ਇੱਕ ਸਮੂਹ ਨੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਖਿਲਾਫ ਪ੍ਰਦਰਸ਼ਨ ਕੀਤਾ ਸੀ ਅਤੇ ਉਸਦੇ ਖਿਲਾਫ ਨਾਅਰੇਬਾਜ਼ੀ ਕੀਤੀ ਸੀ ਅਤੇ ਕਾਲੇ ਝੰਡੇ ਦਿਖਾਏ ਸਨ।
ਬਬਲੀ ਨੇ ਦੋਸ਼ ਲਾਇਆ ਸੀ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸਦੀ ਐਸਯੂਵੀ ਕਾਰ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ। ਹਾਲਾਂਕਿ, ਕਿਸਾਨਾਂ ਦਾ ਦੋਸ਼ ਹੈ ਕਿ ਬਬਲੀ ਨੇ ਜਨਤਕ ਤੌਰ ‘ਤੇ ਕਿਸਾਨਾਂ ਖਿਲਾਫ ਗਾਲਾਂ ਕੱਢੀਆਂ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ।
ਇਹ ਵੀ ਪੜੋ:‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਦਰਬਾਰ ਸਾਹਿਬ LIVE, ਸ਼ਸਤਰ ਲੈ ਪਹੁੰਚੇ ਸਿੰਘ !