controversy over ration scheme manish sisodia: ਦਿੱਲੀ ਦੇ ਉਪਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਦਿਲਚਸਪੀ ਦੇਸ਼ ‘ਚ ਰਾਸ਼ਨ ਦੀ ਚੋਰੀ ਨੂੰ ਰੋਕਣ ਦੀ ਥਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਾਲਾਂ ਦੇਣ ‘ਚ ਹੈ।ਉਨਾਂ੍ਹ ਨੇ ਦੋਸ਼ ਲਗਾਇਆ ਕਿ ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਦੀ ਚੋਰੀ ਦੇ ਪਿੱਛੇ ਭਗਵਾ ਪਾਰਟੀ ਦਾ ਹੱਥ ਹੈ।ਆਮ ਆਦਮੀ ਪਾਰਟੀ ਦੇ ਸੀਨੀਆਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ, ਮੈਂ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਦੀ ਕਾਨਫ੍ਰੰਸ ਸੁਣੀ।
ਉਨਾਂ੍ਹ ਨੇ ਦੇਸ਼ ‘ਚ ਰਾਸ਼ਨ ਚੋਰੀ ਦਾ ਜ਼ਿਕਰ ਨਹੀਂ ਕੀਤਾ ਅਤੇ ਉਸਦੇ ਬਜਾਏ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਅਤੇ ਅਪਮਾਨਜਨਕ ਹਮਲਾ ਕੀਤਾ।ਉਹ 80 ਕਰੋਭ ਲੋਕ ਜੋ ਝੱਲ ਰਹੇ ਹਨ ਉਸ ‘ਤੇ ਨਹੀਂ ਬੋਲੇ।ਉਹ ਕਹਿਣਾ ਚਾਹੁੰਦੇ ਹਨ ਕਿ ਜੋ ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਦੀ ਚੋਰੀ ਹੋ ਰਹੀ ਹੈ ਉਸ ਵੱਲ ਆਮ ਆਦਮੀ ਪਾਰਟੀ ਅੱਖ ਉਠਾ ਕੇ ਨਾ ਦੇਖੇ।
ਸਿਸੋਦੀਆ ਨੇ ਕਿਹਾ ਕਿ ਬੀਜੇਪੀ ਦੇਸ਼ ‘ਚ ਰਾਸ਼ਨ ਚੋਰੀ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਅਤੇ ਉਸਦੇ ਨੇਤਾ ਇਸ ‘ਤੇ ਸਵਾਲ ਚੁੱਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਗਾਲਾਂ ਦੇਣਗੇ, ਜਿਵੇਂ ਕਿ ਪਾਤਰਾ ਨੇ ਕੇਜਰੀਵਾਲ ਨੂੰ ਲੈ ਕੇ ਕੀਤਾ।ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਨੂੰ ਕੇਂਦਰ ਨੇ ਰੋਕਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਿੱਲੀ ਦੇ 70 ਲੱਖ ਲੋਕਾਂ ਦੇ ਲਾਭ ਲਈ ਇਸਦੀ ਆਗਿਆ ਦੇਣ ਦੀ ਅਪੀਲ ਕੀਤੀ।
ਇਹ ਵੀ ਪੜੋ:ਪੰਜਾਬ ਨੂੰ ਸਕੂਲੀ ਸਿੱਖਿਆ ‘ਚ ਮਿਲਿਆ A+ ਗ੍ਰੇਡ, CM ਕੈਪਟਨ ਨੇ ਟੀਚਰਾਂ ਦੀ ਸਖਤ ਮਿਹਨਤ ਦੀ ਕੀਤੀ ਸ਼ਲਾਘਾ
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਦਿੱਲੀ ਵਿੱਚ ਘਰ-ਘਰ ਰਾਸ਼ਨ ਪਹੁੰਚਾਉਣ ਦੀ ਅਭਿਲਾਸ਼ਾ ਯੋਜਨਾ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਯੋਜਨਾ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ ਅਤੇ ਇਸ ਨੂੰ ਅਗਲੇ ਹਫਤੇ ਤੋਂ ਸ਼ੁਰੂ ਕੀਤਾ ਜਾਣਾ ਸੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਕੇਂਦਰ ਸਰਕਾਰ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੀ ਹੈ।
ਇਸ ਮਾਮਲੇ ‘ਤੇ ਕੇਂਦਰ ਦਾ ਕਹਿਣਾ ਹੈ ਕਿ ਸਿਰਫ ਸੰਸਦ ਹੀ ਰਾਸ਼ਨ ਯੋਜਨਾ ਵਿਚ ਕੋਈ ਤਬਦੀਲੀ ਕਰ ਸਕਦੀ ਹੈ। ਰਾਜ ਇਸ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ। ਕੇਂਦਰ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਇਸ ਯੋਜਨਾ ਨੂੰ ਕਿਸੇ ਹੋਰ ਨਾਲ ਨਹੀਂ ਜੋੜ ਸਕਦੀ ਅਤੇ ਨਾ ਹੀ ਇਸ ਨਾਲ ਨਾਮ ਬਦਲ ਸਕਦੀ ਹੈ।
ਇਹ ਵੀ ਪੜੋ:’ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਦਰਬਾਰ ਸਾਹਿਬ LIVE, ਸ਼ਸਤਰ ਲੈ ਪਹੁੰਚੇ ਸਿੰਘ !