ਜ਼ੀਰਕਪੁਰ ਪੰਚਕੂਲਾ ਲਾਇਟ ਪੁਆਇੰਟ ਦੇ ਨਜ਼ਦੀਕ ਯੂਨੀਸਿਟੀ ਸੋਸਾਇਟੀ ਦੇ ਨਜ਼ਦੀਕ ਪੈੱਟ ਸ਼ੋਪ ਵਿੱਚ ਅੱਗ ਲੱਗਣ ਨਾਲ ਦੁਕਾਨ ਵਿੱਚ ਪਈਆਂ ਮੱਛੀਆਂ ਅਤੇ ਪੰਛੀ ਸੜ ਕੇ ਸੁਆਹ ਹੋ ਗਏ ਹਨ।
ਦੁਕਾਨ ਮਲਿਕ ਦੇ ਦੱਸਣ ਅਨੁਸਾਰ ਉਹਨਾਂ ਦੀ ਦੁਕਾਨ ਵਿੱਚ ਮੌਜੂਦ ਪੂਰਾ ਸਮਾਨ ਕਰੀਬ 15 ਤੋਂ 16 ਲੱਖ ਰੁਪਏ ਦਾ ਸੀ ਜੋ ਸਾਰਾ ਸੜ ਕੇ ਸੁਆਹ ਹੋ ਗਿਆ ਹੈ। ਦੁਕਾਨ ਮਲਿਕ ਸੰਦੀਪ ਨਿਵਾਸੀ ਪ੍ਰੀਤ ਕਲੋਨੀ ਜ਼ੀਰਕਪੁਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਨੇੜੇ ਸਥਿਤ ਹੋਟਲ ਸਟਾਫ ਨੇ ਰਾਤ ਦੋ ਵਜੇ ਉਹਨਾਂ ਨੂੰ ਫੋਨ ਕੀਤਾ ਕਿ ਉਹਨਾਂ ਦੀ ਦੁਕਾਨ ਵਿੱਚ ਅੱਗ ਲੱਗੀ ਹੋਈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਅੱਗ ਕਾਫੀ ਭਿਆਨਕ ਸੀ।
ਅੱਗ ਨੂੰ ਬੁਝਾਉਣ ਦੀ ਕੋਸ਼ਿਸ ਕੀਤੀ ਗਈ ਪਰ ਸ਼ੋਟ ਸਰਕਟ ਇੰਨਾ ਜਿਆਦਾ ਸੀ ਕਿ ਅੱਗ ਹੋਰ ਤੇਜ਼ ਹੋਰ ਰਹੀ ਸੀ। ਘਟਨਾ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਗਈ ਪਰ ਫਾਇਰ ਬ੍ਰਿਗੇਡ ਇੱਕ ਘੰਟਾ ਲੇਟ ਪਹੁੰਚੀ ਅਤੇ ਜਦ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਗਿਆ। ਉਹਨਾਂ ਨੇ ਦੱਸਿਆ ਕਿ ਦੁਕਾਨ ਵਿੱਚ ਪੰਜ ਛੇ ਜੋੜੇ ਪੰਛੀਆਂ ਦੇ ਸਨ ਅਤੇ ਵੱਡੀ ਮਾਤਰਾ ਵਿੱਚ ਮੱਛੀਆਂ ਸਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਦੇ ਹੌਂਸਲੇ ਬੁਲੰਦ, ਝੋਨੇ ਦੀ ਬਿਜਾਈ ਦੇ ਸੀਜ਼ਨ ‘ਚ ਵੀ ਸੈਂਕੜੇ ਕਿਸਾਨ ਤੇ ਨੌਜਵਾਨ ਹੋਏ ਦਿੱਲੀ ਲਈ ਰਵਾਨਾਂ
ਉਹਨਾਂ ਨੇ ਦੱਸਿਆ ਕਿ ਵੱਡੇ ਅਕੁਰੀਅਮ ਵਿੱਚ ਐਰੋਨਾ ਨਾਮਕ ਮੱਛੀ ਜਿਸ ਦੀ ਕੀਮਤ ਇੱਕ ਲੱਖ ਰੁਪਏ ਸੀ ਉਹ ਵੀ ਸੜ ਗਈ। ਇਸ ਤੋਂ ਇਲਾਵਾ ਮੱਛੀਆਂ ਅਤੇ ਪੰਛੀਆਂ ਦੀ ਫੀਡ ਅਤੇ ਦਵਾਈ ਵੀ ਸੀ ਜੋ ਸਭ ਕੁੱਝ ਸੜ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮੱਛੀਆਂ ਅਤੇ ਛੋਟੇ ਪੰਛੀਆਂ ਦੀ ਇੰਸੋਰਨਸ਼ ਦੀ ਵੀ ਕੋਈ ਪਾਲਿਸੀ ਨਹੀਂ ਹੈ। ਜਿਸ ਕਾਰਨ ਉਹਨਾਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਹੈ।
ਇਹ ਵੀ ਦੇਖੋ : “ਸਿੱਖੀ ਸਰੂਪ ਦੀ ਤਾਂ ਘੱਟੋ-ਘੱਟ ਸ਼ਰਮ ਕਰੋ” ਪੁਲਿਸ ਤੇ ਸਿੰਘ ਹੋਏ ਆਹਮੋ ਸਾਹਮਣੇ , ਦੇਖੋ ਭਾਵੁਕ ਹੋਏ ਸਿੰਘ ਕੀ ਬੋਲੇ