ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 14 ਵਾਂ ਸੀਜ਼ਨ ਦੁਬਾਰਾ ਕਦੋਂ ਸ਼ੁਰੂ ਹੋਵੇਗਾ ? ਜਦੋਂ 4 ਮਈ ਨੂੰ ਆਈਪੀਐਲ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਸੀ ਉਦੋਂ ਤੋਂ ਕ੍ਰਿਕਟ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਇਹ ਸਵਾਲ ਚਲਦਾ ਆ ਰਿਹਾ ਹੈ।
ਇਸ ਤੋਂ ਬਾਅਦ, ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 29 ਮਈ ਨੂੰ ਐਸਜੀਐਮ ਤੋਂ ਬਾਅਦ ਐਲਾਨ ਕੀਤਾ ਕਿ ਆਈਪੀਐਲ -14 ਦੇ ਬਾਕੀ ਮੈਚ ਯੂਏਈ ਵਿੱਚ ਖੇਡੇ ਜਾਣਗੇ। ਹਾਲਾਂਕਿ ਤਰੀਕਾਂ ਦਾ ਐਲਾਨ ਹੋਣਾ ਅਜੇ ਬਾਕੀ ਸੀ, ਜੋ ਹੁਣ ਹੋ ਚੁੱਕਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਆਈਪੀਐਲ ਦਾ 14 ਵਾਂ ਸੀਜ਼ਨ 19 ਸਤੰਬਰ ਤੋਂ ਫਿਰ ਤੋਂ ਸ਼ੁਰੂ ਹੋਵੇਗਾ ਅਤੇ ਫਾਈਨਲ ਮੈਚ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਦਿਨ ਦੇਸ਼ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਬੀਸੀਸੀਆਈ ਦੇ ਇੱਕ ਅਧਿਕਾਰੀ ਦੇ ਬਿਆਨ ਅਨੁਸਾਰ ਭਾਰਤੀ ਕ੍ਰਿਕਟ ਬੋਰਡ ਅਤੇ ਅਮੀਰਾਤ ਕ੍ਰਿਕਟ ਬੋਰਡ ਦਰਮਿਆਨ ਤਾਜ਼ਾ ਮੁਲਾਕਾਤਾਂ ਚੰਗੀ ਰਹੀਆਂ ਅਤੇ ਭਾਰਤੀ ਬੋਰਡ ਨੂੰ ਵਿਸ਼ਵਾਸ ਹੈ ਕਿ ਆਈਪੀਐਲ -14 ਦੇ ਬਾਕੀ ਮੈਚ ਸਫਲਤਾਪੂਰਵਕ ਦੁਬਈ, ਸ਼ਾਰਜਾਹ ਅਤੇ ਅਬੂ ਧਾਬੀ ਵਿੱਚ ਹੋਣਗੇ।
ਇਹ ਵੀ ਪੜ੍ਹੋ : 10 ਜੂਨ ਤੋਂ ਪਹਿਲਾ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਬਿਜਾਈ, ਜਾਣੋ ਕੀ ਹੈ ਕਾਰਨ
ਅਧਿਕਾਰੀ ਨੇ ਕਿਹਾ, “ਵਿਚਾਰ ਵਟਾਂਦਰੇ ਅਸਲ ਵਿੱਚ ਸਕਰਾਤਮਕ ਰਹੇ ਹਨ ਅਤੇ ਅਮੀਰਾਤ ਕ੍ਰਿਕਟ ਬੋਰਡ ਨੇ ਬੀਸੀਸੀਆਈ ਦੇ ਐਸਜੀਐਮ ਤੋਂ ਪਹਿਲਾਂ ਆਈਪੀਐਲ ਦੀ ਮੇਜ਼ਬਾਨੀ ਲਈ ਜ਼ੁਬਾਨੀ ਪ੍ਰਵਾਨਗੀ ਦੇ ਦਿੱਤੀ ਸੀ। ਆਈਪੀਐਲ 19 ਸਤੰਬਰ ਤੋਂ ਦੁਬਾਰਾ ਸ਼ੁਰੂ ਹੋਏਗਾ। ਫਾਈਨਲ 15 ਅਕਤੂਬਰ ਨੂੰ ਹੋਵੇਗਾ। ਬੀਸੀਸੀਆਈ ਵੀ ਬਾਕੀ ਮੈਚਾਂ ਨੂੰ ਖਤਮ ਕਰਨ ਲਈ 25 ਦਿਨ ਚਾਹੁੰਦਾ ਸੀ।”
ਇਹ ਵੀ ਦੇਖੋ : ਇਕੱਠਾ ਹੋਇਆ ਲਹਿੰਬਰ ਹੁਸੈਨਪੁਰੀ ਦਾ ਪਰਿਵਾਰ, ਪਤਨੀ ਨਾਲ ਝਗੜਾ ਹੋਇਆ ਖਤਮ, ਗਲ ਲੱਗ ਕੇ ਰੋਏ