diesel petrol price hike union minister: ਦੇਸ਼ ‘ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।ਦੇਸ਼ ਦੇ ਕਈ ਸ਼ਹਿਰਾਂ ‘ਚ ਪੈਟਰੋਲ ਦੇ ਭਾਅ 100 ਰੁਪਏ ਪ੍ਰਤੀ ਲੀਟਰ ਪਾਰ ਕਰ ਚੁੱਕੇ ਹਨ।ਪੈਟਰੋਲੀਅਮ ਕੰਪਨੀਆਂ ਹਰ ਰੋਜ਼ ਕੀਮਤਾਂ ‘ਚ ਵਾਧਾ ਕਰ ਰਹੀਆਂ ਹਨ।ਜਨਤਾ ਵਧਦੀਆਂ ਕੀਮਤਾਂ ਦੀ ਮਾਰ ਤੋਂ ਪ੍ਰੇਸ਼ਾਨ ਹੈ।ਇਨਾਂ੍ਹ ਸਭ ਵਿਚਾਲੇ ਦੇਸ਼ ਦੇ ਪੈਟਰੋਲੀਅਮ ਮੰਤਰੀ ਨੇ ਸੰਕੇਤ ਦਿੱਤੇ ਹਨ ਕਿ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਅਜੇ ਰਾਹਤ ਨਹੀਂ ਮਿਲਣ ਵਾਲੀ।
ਗੁਜਰਾਤ ਪਹੁੰਚੇ ਕੇਂਦਰੀ ਪੈਟਰੋਲੀਅਮ ਮੰਤਰੀ ਧਮਿੰਦਰ ਪ੍ਰਧਾਨ ਤੋਂ ਸਵਾਲ ਪੁਛਿਆ ਗਿਆ ਕਿ ਕੀ ਆਸਮਾਨ ਛੂਹ ਰਹੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘੱਟ ਹੋਣਗੀਆਂ? ਇਸ ਸਵਾਲ ਦੇ ਜਵਾਬ ‘ਚ ਧਮਿੰਦਰ ਪ੍ਰਧਾਨ ਨੇ ਕਿਹਾ ਕਿ ਅਜੇ ਸਰਕਾਰ ਦੀ ਆਮਦਾਨੀ ਕਾਫੀ ਘੱਟ ਹੋ ਗਈ ਹੈ।ਵਿੱਤੀ ਸਾਲ 2020-21 ਦੌਰਾਨ ਆਮਦਨੀ ਘੱਟ ਰਹੀ ਅਤੇ ਇਸਦੇ 2021-22 ‘ਚ ਵੀ ਘੱਟ ਹੋਣ ਦੇ ਆਸਾਰ ਹਨ।ਉਨਾਂ੍ਹ ਨੇ ਕਿਹਾ ਕਿ ਆਮਦਨੀ ਘੱਟ ਹੋਈ ਹੈ ਅਤੇ ਸਰਕਾਰ ਦਾ ਖਰਚਾ ਵਧਿਆ ਹੈ।
ਉਨਾਂ੍ਹ ਦਾ ਕਹਿਣਾ ਹੈ ਕਿ ਹੈਲਥ ਸੈਕਟਰ ‘ਚ ਖਰਚਾ ਵਧਿਆਹੈ।ਵੇਲਫੇਅਰ ਐਕਟੀਵਿਟੀਜ਼ ‘ਚ ਵੀ ਸਰਕਾਰ ਖਰਚਾ ਕਰ ਰਹੀ ਹੈ।ਉਨਾਂ੍ਹ ਨੇ ਕਿਹਾ ਕਿ ਵਧੇ ਖਰਚਿਆਂ ਅਤੇ ਘੱਟ ਹੋਈ ਆਮਦਨੀ ਨੂੰ ਦੇਖਦੇ ਹੋਏ ਡੀਜ਼ਲ ਪੈਟਰੋਲ ਦੇ ਭਾਅ ਘੱਟ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ।
ਇਹ ਵੀ ਪੜੋ:ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ…
ਦੇਸ਼ ਦੇ ਪੈਟਰੋਲੀਅਮ ਮੰਤਰੀ ਨੇ ਸਾਫ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੇ ਭਾਅ ਫਿਲਹਾਲ ਘੱਟ ਨਹੀਂ ਹੋਣਗੇ।ਉਨਾਂ੍ਹ ਨੇ ਇਸਦੀਆਂ ਕੀਮਤਾਂ ‘ਚ ਹੋ ਰਿਹਾ ਬੇਤਹਾਸ਼ਾ ਵਾਧੇ ਦੇ ਕਾਰਨ ਵੀ ਦੱਸੇ।ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਦੇ ਪਿੱਛੇ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਤੇਜੀ ਹੈ।ਉਨਾਂ੍ਹ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦਾ ਭਾਅ 70 ਡਾਲਰ ਪ੍ਰਤੀ ਬੈਰਲ ਕਰੀਬ ਪਹੁੰਚ ਗਿਆ ਹੈ।
ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇਸ ਲਈ ਵਧ ਗਈਆਂ ਹਨ।ਮਹੱਤਵਪੂਰਨ ਹੈ ਕਿ ਡੀਜ਼ਲ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਸੀ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ।
ਇਹ ਵੀ ਪੜੋ:ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲਸਰਕਾਰ ਦੀ ਆਮਦਨ ਬਹੁਤ ਘੱਟ ਹੈ ਅਤੇ ਖਰਚਾ ਵੱਧ, ਅਜੇ ਨਹੀਂ ਘਟਾ ਸਕਦੇ ਪੈਟਰੋਲ-ਡੀਜ਼ਲ ਦੇ ਭਾਅ-ਪੈਟਰੋਲੀਅਮ ਮੰਤਰੀ