pm modi speech nation address nation: ਕੋਰੋਨਾ ਸੰਕਟ ਦੌਰਾਨ ਸੋਮਵਾਰ ਸ਼ਾਮ ਪੰਜ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ।ਪੀਐੱਮ ਮੋਦੀ ਨੇ ਇਸ ਦੌਰਾਨ ਤਾਜ਼ਾ ਸਥਿਤੀ ਨੂੰ ਲੈ ਕੇ ਚਰਚਾ ਕੀਤੀ।ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ਦੀ ਲੜਾਈ ਜਾਰੀ ਹੈ, ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਭਾਰਤ ਵੀ ਬਹੁਤ ਦੁੱਖ ‘ਚੋਂ ਗੁਜ਼ਰਿਆ ਹੈ।ਪੀਐੱਮ ਮੋਦੀ ਨੇ ਕਿਹਾ ਕਿ ਕਈ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਹਿਆ ਹੈ।
ਅਜਿਹੇ ‘ਚ ਸਾਰੇ ਪਰਿਵਾਰਾਂ ਦੇ ਨਾਲ ਮੇਰੀ ਹਮਦਰਦੀ ਹੈ।ਪੀਅੇੱਮ ਮੋਦੀ ਨੇ ਕਿਹਾ ਕਿ ਅਜਿਹੀ ਮਹਾਮਾਰੀ 100 ਸਾਲ ‘ਚ ਨਹੀਂ ਆਈ।ਦੇਸ਼ ਨੇ ਕਈ ਮੋਰਚੇ ਇੱਕ ਸਾਥ ਇਕੱਠੇ ਲੜਾਈ ਲੜੀ।ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ ਡੇਢ ਸਾਲ ‘ਚ ਹੈਲਥਕੇਅਰ ਸਟ੍ਰਕਚਰ ਨੂੰ ਵਧਾਇਆ ਗਿਆ।
ਇਹ ਵੀ ਪੜੋ:ਸਰਕਾਰ ਦੀ ਆਮਦਨ ਬਹੁਤ ਘੱਟ ਹੈ ਅਤੇ ਖਰਚਾ ਵੱਧ, ਅਜੇ ਨਹੀਂ ਘਟਾ ਸਕਦੇ ਪੈਟਰੋਲ-ਡੀਜ਼ਲ ਦੇ ਭਾਅ-ਪੈਟਰੋਲੀਅਮ ਮੰਤਰੀ
ਮੈਡੀਕਲ ਆਕਸੀਜਨ ਦੀ ਇੰਨੀ ਕਮੀ ਕਦੇ ਨਹੀਂ ਹੋਈ, ਸੈਨਾ ਦੀਆਂ ਤਿੰਨੇ ਟੁਕੜੀਆਂ ਨੂੰ ਲਗਾਇਆ ਗਿਆ ਅਤੇ ਦੁਨੀਆ ਦੇ ਹਰ ਕੋਨੇ ਤੋਂ ਜੋ ਕੁਝ ਲਿਆਇਆ ਜਾ ਸਕਦਾ ਸੀ, ਉਹ ਕੀਤਾ ਗਿਆ।ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਵਿਰੁੱਧ ਸਭ ਤੋਂ ਕਾਰਗਰ ਹਥਿਆਰ ਕੋਵਿਡ ਦੇ ਪ੍ਰੋਟੋਕਾਲ ਹਨ ਅਤੇ ਵੈਕਸੀਨ ਸੁਰੱਖਿਆ ਕਵਚ ਹੈ।ਪੀਐੱਮ ਮੋਦੀ ਨੇ ਦੁਨੀਆ ਦੇ ਕਈ ਦੇਸ਼ਾਂ ‘ਚ ਵੈਕਸੀਨ ਦੀ ਮੰਗ ਜਿਆਦਾ ਹੈ ਅਤੇ ਵੈਕਸੀਨ ਬਣਾਉਣ ਦੀ ਕੰਪਨੀ ਘੱਟ ਹੈ।
ਭਾਰਤ ਦੇ ਕੋਲ ਜੇਕਰ ਆਪਣੀ ਵੈਕਸੀਨ ਨਾ ਹੁੰਦੀ ਤਾਂ ਹਾਲ ਕੁਝ ਹੋਰ ਹੁੰਦਾ, ਪਿਛਲੇ 50-60 ਸਾਲਾਂ ਦਾ ਇਤਿਹਾਸ ਇਹੀ ਕਹਿੰਦਾ ਹੈ ਕਿ ਸਾਡੇ ਇੱਥੇ ਦੁਨੀਆ ‘ਚ ਵੈਕਸੀਨ ਆਉਣ ਦੇ ਕਈ ਦਿਨਾਂ ਬਾਅਦ ਟੀਕਾ ਆਉਂਦਾ ਸੀ।
ਇਹ ਵੀ ਪੜੋ:ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲ