manish sisodia reaction on pm modi free vaccine: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕੀਤਾ ਕਿ ਹੁਣ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਵੀ ਕੇਂਦਰ ਸਰਕਾਰ ਸੂਬਿਆਂ ਨੂੰ ਮੁਫਤ ‘ਚ ਕੋਰੋਨਾ ਵੈਕਸੀਨ ਦੇਵੇਗੀ।ਕੇਂਦਰ ਦੇ ਇਸ ਵੱਡੇ ਫੈਸਲੇ ‘ਤੇ ਵਿਰੋਧੀ ਪਾਰਟੀਆਂ ਵਲੋਂ ਪ੍ਰਤੀਕ੍ਰਿਰਿਆ ਆਉਣੀ ਸ਼ੁਰੂ ਹੋ ਗਈ ਹੈ।ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਚਾਹੁੰਦੀ ਤਾਂ ਬਹੁਤ ਪਹਿਲਾਂ ਇਹ ਕਰ ਸਕਦੀ ਸੀ।
ਮਨੀਸ਼ ਸਿਸੋਦੀਆ ਨੇ ਕਿਹਾ, ”ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਕਿ ਉਨਾਂ੍ਹ ਦੇ ਦਖਲ ਤੋਂ ਬਾਅਦ ਦੇਸ਼ ਭਰ ‘ਚ ਹਰ ਉਮਰ ਹਰ ਵਰਗ ਨੂੰ ਮੁਫਤ ਵੈਕਸੀਨ ਉਪਲਬਧ ਹੋਵੇਗੀ।ਕੇਂਦਰ ਸਰਕਾਰ ਚਾਹੁੰਦੀ ਤਾਂ ਬਹੁਤ ਪਹਿਲਾਂ ਉਹ ਇਹ ਕਰ ਸਕਦੀ ਸੀ ਪਰ ਕੇਂਦਰ ਦੀਆਂ ਨੀਤੀਆਂ ਦੇ ਚਲਦਿਆਂ ਨਾ ਸੂਬਾ ਸਰਕਾਰ ਵੈਕਸੀਨ ਖ੍ਰੀਦ ਪਾ ਰਹੀ ਸੀ ਅਤੇ ਨਾ ਕੇਂਦਰ ਸਰਕਾਰ ਦੇ ਰਹੀ ਸੀ।
ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਕਿਸੇ ਵੀ ਸੂਬਾ ਸਰਕਾਰ ਨੂੰ ਵੈਕਸੀਨ ‘ਤੇ ਕੁਝ ਵੀ ਖਰਚ ਨਹੀਂ ਕਰਨਾ ਹੋਵੇਗਾ।ਉਨਾਂ੍ਹ ਨੇ ਕਿਹਾ ਕਿ ਹੁਣ ਤੱਕ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮੁਫਤ ਵੈਕਸੀਨ ਮਿਲੀ ਹੈ।ਹੁਣ 18 ਸਾਲ ਦੀ ਉਮਰ ਦੇ ਲੋਕ ਵੀ ਇਸ ‘ਚ ਜੁੜ ਜਾਣਗੇ।ਸਾਰੇ ਦੇਸ਼ਵਾਸੀਆਂ ਲਈ ਭਾਰਤ ਸਰਕਾਰ ਹੀ ਮੁਫਤ ਵੈਕਸੀਨ ਉਪਲਬਧ ਕਰਵਾਏਗੀ।
ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਰਾਜ ਕੋਰੋਨਾ ਟੀਕੇ ਬਾਰੇ ਕੇਂਦਰ ਦੀ ਨਿਰੰਤਰ ਆਲੋਚਨਾ ਕਰ ਰਹੇ ਸਨ। ਰਾਜਾਂ ਦੀ ਮੰਗ ਸੀ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਸਾਰਿਆਂ ਲਈ ਕੋਰੋਨਾ ਟੀਕਾ ਮੁਫਤ ਮੁਹੱਈਆ ਕਰੇ। ਹਾਲਾਂਕਿ, ਹੁਣ ਸਾਰੀ ਆਲੋਚਨਾ ਦੇ ਵਿਚਕਾਰ, ਕੇਂਦਰ ਨੇ ਰਾਜਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ:ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲ